ਦੋਦਾ,ਸ੍ਰੀ ਮੁਕਤਸਰ ਸਾਹਿਬ 18 ਅਪ੍ਰੈਲ
ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮਹੁੰਮਦ ਸੁਦੀਕ ਦੀ ਹਾਜਰੀ ਵਿਚ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਆਈ ਏ ਐਸ ਨੇ ਅੱਜ ਦੋਦਾ ਵਿਖੇ ਲਗਾਏ ਜਾ ਰਹੇ ਮੁਫਤ ਸਿਹਤ ਕੈਂਪ ਵਿਚ ਕਿਹਾ ਕਿ ਸਿਹਤ ਤੋਂ ਵੱਡੀ ਕੋਈ ਦੋਲਤ ਨਹੀਂ ਹੈ, ਉਹਨਾ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਉਹ ਨਿਯਮ ਅਨੁਸਾਰ ਪੋਸ਼ਟਿਕ ਖੁਰਾਕ ਸਹੀ ਸਮੇਂ ਤੇ ਲੈਣ ਅਤੇ ਵਰਜਿਸ/ਸੈਰ ਕਰਨ ਤਾਂ ਜੋ ਉਹ ਨਿਰੋਈ ਸਿਹਤ ਪ੍ਰਾਪਤ ਕਰ ਸਕਣ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲੇ ਵਿਚ ਜੋ ਚਾਰ ਰੋਜਾ, 18,19,21 ਅਤੇ 22 ਅਪ੍ਰੈਲ ਤੱਕ ਸਿਹਤ ਮੇਲੇ ਲਗਾਏ ਜਾ ਰਹੇ ਹਨ, ਉਹਨਾਂ ਵਿੱਚ ਸਰਕਾਰ ਦੀ ਸਾਰੀ ਮਸ਼ੀਨਰੀ ਦਾ ਜੋਰ ਲੋਕਾਂ ਨੂੰ ਸਿਹਤਯਾਬ ਕਰਨ ਲਈ ਲਗਾਇਆ ਜਾਵੇਗਾ। ਇਹਨਾਂ ਮੇਲਿਆਂ ਵਿਚ ਆਯੁਰਵੇਦਿਕ, ਹੋਮਿਓਪੈਥਿਕ ਡਾਕਟਰਾਂ ਵੱਲੋਂ ਮੁਫਤ ਮੈਡੀਕਲ ਚੈਕਅੱਪ, ਲੈਬ ਟੈਸਟ ਅਤੇ ਦਵਾਈਆਂ ਵੀ ਮੁਫਤ ਦਿਤੀਆਂ ਜਾਣਗੀਆਂ ਇਸ ਦੇ ਨਾਲ ਯੋਗ ਦੀ ਮਹੱਤਤਾ ਬਾਰੇ ਵੀ ਚਾਨਣਾਂ ਪਾਇਆ ਜਾਵੇਗਾ।
ਇਸ ਮੋਕੇ ਬੋਲਦਿਆਂ ਐਮ ਪੀ ਮਹੁੰਮਦ ਸੁਦੀਕ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁਗ ਵਿਚ ਬੱਚੇ ਅਕਸਰ ਹੀ ਬਜ਼ਾਰ ਵਿਚੋਂ ਵੰਨ ਸਵੰਨੀਆਂ ਮੁੰਹ ਦੇ ਸੁਆਦ ਵਾਲੀਆਂ ਪ੍ਰੰਤੂ ਸਿਹਤ ਲਈ ਹਾਨੀਕਾਰਕ ਚੀਜਾਂ ਖਾਣ ਦੇ ਆਦੀ ਹੋ ਰਹੇ ਹਨ, ਉਹਨਾ ਦੱਸਿਆ ਕਿ ਸੂਕਲਾਂ ਵਿਚ ਬੱਚਿਆਂ ਨੂੰ ਸਿਹਤ ਅੰਬੈਸਡਰ ਬਣਾਇਆ ਜਾ ਰਿਹਾ ਹੈ ਜੋ ਸਵੇਰ ਦੀ ਸਭਾ ਦੋਰਾਨ ਅਤੇ ਕਲਾਸਾਂ ਵਿਚ ਜਾ ਕੇ ਬੱਚਿਆਂ ਨੂੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇੇਵੇਗਾ, ਇਸ ਰੁਝਾਣ ਨਾਲ ਬੱਚਿਆਂ ਵਿਚ ਮਾੜੀਆਂ ਚੀਜਾਂ ਖਾਣ ਦੀ ਪ੍ਰਵਿਰਤੀ ਵਿਚ ਠੱਲ ਪੈਣ ਦੀ ਪੂਰੀ ਉਮੀਦ ਹੈ । ਉਹਨਾਂ ਅਪੀਲ ਕੀਤੀ ਕਿ ਇਹਨਾਂ ਮੇਲਿਆਂ ਵਿਚ ਆ ਕੇ ਲੋਕ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ ਡੀ ਸੀ (ਜ) ਰਾਜਦੀਪ ਕੌਰ, ਸੀ ਐਮ ਓ ਡਾ ਰੰਜੂ ਸਿੰਗਲਾ ਵੀ ਹਾਜਰ ਸਨ ਅਤੇ ਪੋਸ਼ਣ ਅਭਿਆਨ, ਫਿੱਟ ਇੰਡੀਆਂ ਦੀਆਂ ਟੀਮਾਂ ਵੀ ਮੌਕੇ ਤੇ ਹਾਜਰ ਸਨ।







