ਡੇਂਗੂ ਪਾਜਿਟਿਵ ਮਰੀਜਾਂ ਦੇ ਘਰਾਂ ਵਿੱਚ ਰੋਜਾਨਾ ਹੋ ਰਿਹਾ ਹੈ ਐਂਟੋ ਸਰਵੇ-ਲੂੰਬਾ

ਮੋਗਾ, (ਹਰਪਾਲ ਸਹਾਰਨ) : ਸਿਹਤ ਵਿਭਾਗ ਮੋਗਾ ਵੱਲੋਂ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਜੀ ਦੇ ਆਦੇਸ਼ਾਂ ਤੇ ਜਿਲ•ਾ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਅੱਠ ਮੈਂਬਰੀ ਟੀਮ ਵੱਲੋਂ ਜਿਲ•ਾ ਨਾਜ਼ਰ ਮਨਦੀਪ ਸਿੰਘ ਦੀ ਪ੍ਰਤੀਬੇਨਤੀ ਤੇ ਜਿਲ•ਾ ਕੋਰਟ ਕੰਪਲੈਕਸ ਅਤੇ ਵਕੀਲਾਂ ਦੇ ਚੈਂਬਰਾਂ ਸਮੇਤ ਸੰਪੂਰਨ ਇਮਾਰਤ ਅਤੇ ਇਸ ਦੇ ਆਲੇ ਦੁਆਲੇ ਡੇਂਗੂ ਲਾਰਵਾ ਸਰਚ ਮੁਹਿੰਮ ਚਲਾਈ ਗਈ ਅਤੇ ਇਸ ਤੋਂ ਬਾਅਦ ਲਾਰਵੇ ਨੂੰ ਨਸ਼ਟ ਕਰਨ ਲਈ ਸਪਰੇਅ ਕਰਵਾਈ ਗਈ ਅਤੇ ਅਡਲਟ ਮੱਛਰ ਨੂੰ ਖਤਮ ਕਰਨ ਲਈ ਫਾਗ ਕਰਵਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮਾਨਯੋਗ ਜੱਜ ਸਹਿਬਾਨਾਂ, ਵਕੀਲ ਭਾਈਚਾਰੇ ਅਤੇ ਕਚਿਹਰੀਆਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ ਪਿਛਲੇ 15 ਦਿਨਾਂ ਵਿੱਚ ਦੂਸਰੀ ਵਾਰ ਜਿਲ•ਾ ਕੋਰਟ ਕੰਪਲੈਕਸ ਵਿੱਚ ਸਪਰੇਅ ਅਤੇ ਫਾਗ ਕਰਵਾਈ ਗਈ ਹੈ । ਇਸ ਵਾਰ ਸਫਾਈ ਦੀ ਸਥਿਤੀ ਕਾਫੀ ਬਿਹਤਰ ਸੀ ਤੇ ਸਿਰਫ ਦੋ ਥਾਵਾਂ ਤੇ ਹੀ ਡੇਂਗੂ ਲਾਰਵਾ ਮਿਲਿਆ, ਜਿਸ ਨੂੰ ਮੌਕੇ ਤੇ ਨਸ਼ਨ ਕਰਵਾ ਦਿੱਤਾ ਗਿਆ । ਉਹਨਾਂ ਦੱਸਿਆ ਕਿ ਪਿਛਲੇ ਚਾਰ ਮਹੀਨੇ ਤੋਂ ਲਗਾਤਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਰੋਜਾਨਾ ਮੋਗਾ ਸ਼ਹਿਰ ਵਿੱਚ ਡੇਂਗੂ ਪਾਜਿਟਿਵ ਪਾਏ ਜਾਣ ਵਾਲੇ ਮਰੀਜਾਂ ਦੇ ਘਰਾਂ ਅਤੇ ਉਹਨਾ ਦੇ ਆਲੇ ਦੁਆਲੇ ਐਂਟੋਮਲੋਜੀਕਲ ਸਰਵੇ ਕੀਤਾ ਜਾ ਰਿਹਾ ਹੈ ਤੇ ਰੋਜਾਨਾ 400 ਤੋਂ 600 ਘਰ ਕਵਰ ਕੀਤੇ ਜਾ ਰਹੇ ਹਨ । ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਵੀ ਕਿਤੇ ਲਾਰਵੇ ਦੀ ਬ੍ਰੀਡਿੰਗ ਦਾ ਪਤਾ ਲੱਗਦਾ ਹੈ, ਉਸ ਬਾਰੇ ਸਿਹਤ ਵਿਭਾਗ ਮੋਗਾ ਨੂੰ ਐਨ.ਵੀ.ਬੀ.ਡੀ.ਸੀ.ਪੀ. ਬ੍ਰਾਂਚ ਦਫਤਰ ਸਿਵਲ ਸਰਜਨ ਮੋਗਾ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਡੇਂਗੂ ਕੇਸਾਂ ਦੀ ਗਿਣਤੀ ਵਿੱਚ ਵਾਧੇ ਨੂੰ ਰੋਕਿਆ ਜਾ ਸਕੇ । ਉਹਨਾਂ ਦੱਸਿਆ ਕਿ ਅੱਜ ਕੋਰਟ ਕੰਪਲੈਕਸ ਤੋਂ ਇਲਾਵਾ ਗਾਂਧੀ ਰੋਡ ਮੋਗਾ, ਨਿਊ ਵੇਦਾਂਤ ਨਗਰ, ਸਟੇਡੀਅਮ ਰੋਡ ਅਤੇ ਬੱਗੇਆਣਾ ਬਸਤੀ ਵਿੱਚ ਵੀ ਐਂਟੋਮਲੋਜੀਕਲ ਸਰਵੇ ਕੀਤਾ ਗਿਆ, ਜਿਸ ਦੌਰਾਨ ਕਰੀਬ ਕੋਰਟ ਕੰਪਲੈਕਸ ਤੋਂ ਇਲਾਵਾ 200 ਦੇ ਕਰੀਬ ਘਰ ਅਤੇ ਦਫਤਰ ਵੀ ਕਵਰ ਕੀਤੇ ਗਏ । ਉਹਨਾ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨੀ ਦੇਰ ਬਾਰਿਸ਼ ਨਹੀਂ ਹੁੰਦੀ, ਉਨੀ ਦੇਰ ਘਰਾਂ ਵਿੱਚ ਫਰਿੱਜਾਂ ਦੀਆ ਟ੍ਰੇਆਂ, ਕੂਲਰ ਅਤੇ ਪਾਣੀ ਵਾਲੇ ਡਰੰਮ ਅਤੇ ਟੈਂਕੀਆਂ ਆਦਿ ਡੇਂਗੂ ਦੇ ਫੈਲਾਓ ਦਾ ਕਾਰਨ ਬਣ ਰਹੇ ਹਨ, ਇਸ ਲਈ ਇਹਨਾਂ ਸਭ ਸਰੋਤਾਂ ਦੀ ਹਰ ਹਫਤੇ ਸਫਾਈ ਅਤਿ ਜਰੂਰੀ ਹੈ। ਇਸ ਮੌਕੇ ਉਹਨਾਂ ਦੀ ਟੀਮ ਵਿੱਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਛੇ ਬ੍ਰੀਡ ਚੈਕਰ, ਐਡਵੋਕੇਟ ਮਿਸਜ਼ ਮੀਨਾ ਸ਼ਰਮਾ, ਐਡਵੋਕੇਟ ਦਲੀਪ ਸਿੰਘ, ਬੇਅੰਤ ਸਿੰਘ ਸਮਰਾ, ਹਰਪ੍ਰੀਤ ਸਿੰਘ, ਕੰਵਰ ਮਹਿਤਾਬ ਸਿੰਘ ਬਰਾੜ, ਰਾਜਦੀਪ ਸਿੰਘ ਸੰਧੂ, ਹਨੀ ਬਾਂਸਲ ਅਤੇ ਐਡਵੋਕੇਟ ਹਰਦੀਪ ਸਿੰਘ ਲੋਧੀ ਆਦਿ ਹਾਜਰ ਸਨ ।




