16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਇਕਾਈ ਜਿਲ੍ਹਾ ਮਾਨਸਾ ਦੀ ਸਰਬਸੰਮਤੀ ਨਾਲ ਹੋਈ ਚੋਣ ਹਰਪ੍ਰੀਤ...

ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਇਕਾਈ ਜਿਲ੍ਹਾ ਮਾਨਸਾ ਦੀ ਸਰਬਸੰਮਤੀ ਨਾਲ ਹੋਈ ਚੋਣ ਹਰਪ੍ਰੀਤ ਸਿੰਘ ਜੱਸਲ ਚੁਣੇ ਪ੍ਰਧਾਨ

ਸ਼੍ਰੀ ਹਰਪ੍ਰੀਤ ਸਿੰਘ ਜੱਸਲ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਹੈੱਡਮਾਸਟਰਜ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਮੁੱਖ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਲਦੀ ਹੀ ਜਿਲ੍ਹਾ ਪੱਧਰ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੀਤੇ ਦਿਨੀਂ ਨਵ ਨਿਯੁਕਤ ਹੈੱਡਮਾਸਟਰਜ਼ ਦੀ ਇੱਕ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸਟੇਟ ਬਾਡੀ ਦੇ ਮੀਤ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਵਿਰਦੀ ਨੇ ਕੀਤੀ। ਮੀਟਿੰਗ ਵਿੱਚ ਡਾਇਰੈਕਟ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੀ ਇਕਾਈ ਜਿਲ੍ਹਾ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਚੁਣੇ ਗਏ ਅਹੁਦੇਦਾਰਾਂ ਵਿੱਚੋਂ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਜੱਸਲ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਮੁਨੀਸ਼ ਕੁਮਾਰ ਅਤੇ ਸ਼੍ਰੀ ਮਨਦੀਪ ਸਿੰਘ ਸਰਾਂ, ਵਾਇਸ ਪ੍ਰਧਾਨ ਸ਼੍ਰੀਮਤੀ ਅਨੀਤਾ ਗਰਗ, ਜਨਰਲ ਸਕੱਤਰ ਸ਼੍ਰੀ ਗੁਰਦਾਸ ਸਿੰਘ ਸੇਖੋਂ, ਜੁਆਂਇੰਟ ਸਕੱਤਰ ਸ਼੍ਰੀ ਜਗਚਾਨਣ ਸਿੰਘ ਅਤੇ ਸ਼੍ਰੀਮਤੀ ਸਵਾਤੀ ਜਿੰਦਲ, ਖਜਾਨਚੀ ਸ਼੍ਰੀ ਭਵੇਸ਼ ਗੋਇਲ, ਸਹਾਇਕ ਖਜਾਨਚੀ ਸ਼੍ਰੀ ਉਮੇਸ਼ ਸ਼ਰਮਾ, ਪ੍ਰੈਸ ਸਕੱਤਰ ਸ਼੍ਰੀ ਗੁਰਜੰਟ ਸਿੰਘ ਅਤੇ ਸ਼੍ਰੀ ਜਸਵਿੰਦਰ ਸਿੰਘ, ਸਹਾਇਕ ਮੀਡੀਆ ਕੋਆਰਡੀਨੇਟਰ ਸ਼੍ਰੀ ਗੁਰਿੰਦਰ ਸਿੰਘ ਅਤੇ ਸ਼੍ਰੀ ਸੁਖਦੀਪ ਸਿੰਘ, ਤਕਨੀਕੀ ਸਲਾਹਕਾਰ ਸ਼੍ਰੀ ਮਨਦੀਪ ਕੁਮਾਰ ਅਤੇ ਸ਼੍ਰੀ ਹਰਸ਼ਦੇਵ ਸ਼ਰਮਾ, ਮੁੱਖ ਸਲਾਹਕਾਰ ਸ਼੍ਰੀ ਰਾਕੇਸ਼ ਕੁਮਾਰ ਅਤੇ ਸ਼੍ਰੀ ਜਗਜੀਤ ਸਿੰਘ, ਸਲਾਹਕਾਰ ਸ਼੍ਰੀਮਤੀ ਨੀਰਜ ਗਰਗ, ਸ਼੍ਰੀ ਹਰਪ੍ਰੀਤ ਸਿੰਘ ਅਤੇ ਸ਼੍ਰੀ ਹਰਜੀਤ ਸਿੰਘ ਨੂੰ ਚੁਣਿਆ ਗਿਆ। ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਇਕਾਈ ਜਿਲ੍ਹਾ ਮਾਨਸਾ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਜੱਸਲ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਹੈੱਡਮਾਸਟਰਜ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਮੁੱਖ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਲਦੀ ਹੀ ਜਿਲ੍ਹਾ ਪੱਧਰ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਸਮੱਸਿਆਵਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ ਜਾਵੇਗਾ।
ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਲਦੀ ਹੀ ਜਿਲ੍ਹਾ ਮਾਨਸਾ ਦੇ ਸਾਰੇ ਹੈੱਡਮਾਸਟਰਜ਼ ਤੇ ਹੈੱਡਮਿਸਟ੍ਰੈਸ ਦੀ ਹੰਗਾਮੀ ਮੀਟਿੰਗ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS