ਖੰਨਾ, 1 ਮਾਰਚ (ਪਰਮਜੀਤ ਸਿੰਘ ਧੀਮਾਨ)-ਭਾਰਤ ਵਿਕਸ ਪ੍ਰੀਸ਼ਦ ਤੇ ਤ੍ਰਿਵੇਤਰੀ ਸ਼ਾਖਾ ਵੱਲੋਂ ਸਾਂਝੇ ਤੌਰ ’ਤੇ ਲੁਧਿਆਣਾ ਦੀ ਸੰਸਥਾ ਦੇ ਸਹਿਯੋਗ ਨਾਲ ਪ੍ਰਧਾਨ ਸੁਬੋਧ ਮਿੱਤਲ ਦੀ ਅਗਵਾਈ ’ਚ ਸੇਵਾ ਕੇਂਦਰ ਅਮਲੋਹ ਰੋਡ ਖੰਨਾ ਵਿਖੇ ਦਿਵਿਆਂਗ ਸਹਾਇਤਾ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਮਨੀਸ਼ ਵਿਜਨ ਨੇ ਕੀਤਾ।

ਇਸ ਮੌਕੇ ਦਿਵਿਆਂਗ ਲੋੜਵੰਦ ਮਰੀਜ਼ਾਂ ਨੂੰ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਨਿਰੀਖਣ ਕਰਕੇ ਕਾਰਡ ਬਣਾ ਕੇ ਦਿੱਤੇ। ਮਿੱਤਲ ਨੇ ਕਿਹਾ ਕਿ ਕੈਂਪ ਦੌਰਾਨ ਜਿਨ੍ਹਾਂ ਦੇ ਕਾਰਡ ਬਣਾਏ ਗਏ ਹਨ, ਉਨ੍ਹਾਂ ਨੂੰ ਟ੍ਰਾਈਸਾਈਕਲ, ਵੀਲ ਚੇਅਰ, ਕੰਨ੍ਹਾਂ ਤੋਂ ਘੱਟ ਸੁਣਨ ਵਾਲਿਆਂ ਲਈ ਮਸ਼ੀਨਾਂ ਤੇ ਬਨਾਉਟੀ ਅੰਗ 21 ਮਾਰਚ ਨੂੰ ਦਿੱਤੇ ਜਾਣਗੇ। ਕੈਂਪ ’ਚ 62 ਦਿਵਿਆਂਗਾਂ ਨੂੰ ਟ੍ਰਾਈਸਾਈਕਲ, 28 ਨੂੰ ਕੰਨਾਂ ਦੀ ਮਸ਼ੀਨ, 14 ਨੂੰ ਬਨਾਉਟੀ ਅੰਗ ਦਿੱਤੇ ਜਾਣਗੇ। ਇਸ ਦੌਰਾਨ ਕਿਸ ਤਰ੍ਹਾਂ ਸਰਕਾਰ ਤੋਂ ਆਪਣੇ ਹੱਕ ਲੈ ਸਕਦੇ ਹਨ, ਸਬੰਧੀ ਵੀ ਦਿਵਿਆਂਗਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਦੀਪਕ ਭਾਂਬਰੀ, ਹੇਮੰਤ ਸੂਦ, ਕੁਲਦੀਪ ਸੂਦ, ਸੁਰਿੰਦਰ ਕੌਸ਼ਲ, ਸੁਰਿੰਦਰ ਕੌਸ਼ਲ, ਡਾ. ਰਾਜਨ ਕੌਸ਼ਲ, ਡਾ. ਰਾਹੁਲ ਸ਼ੁਕਲਾ, ਐਡਵੋਕੇਟ ਨਵੀਨ ਥੰਮਨ, ਆਰ. ਸੀ. ਢੀਂਗਰਾ, ਸੱਜਲ ਗੁਪਤਾ ਆਦਿ ਹਾਜ਼ਰ ਸਨ।






