ਪੱਟੀ ਦੇ ਪੈਂਦੇ ਪਿੰਡ ਅਕਬਰਪੁਰਾ ਦੇ ਪੈਰਾਂ ਤੋਂ ਅਪਾਹਿਜ ਪਤੀ ਪਤਨੀ, ਰੇਂਗ ਰੇਂਗ ਕੇ ਬੱਚਿਆਂ ਦਾ ਢਿੱਡ ਪਾਲ ਰਹੇ

ਤਰਨਤਾਰਨ (ਰਿੰਪਲ ਗੋਲਣ) : ਵਾਹ ਉਏ ਰੱਬਾ ਤੇਰੇ ਰੰਗ ਨਿਆਰੇ ਦੋ ਲੱਤਾਂ ਵੀ ਨਾ ਦਿੱਤੀਆਂ ਤੇ ਉਧਰੋਂ ਦੋ ਵਕਤ ਦੀ ਰੋਟੀ ਤੋਂ ਵੀ ਤਰ ਸਾਹਵੇਂ ਇਸ ਦੁਨੀਆਂ ਵਿੱਚ ਉਸ ਕੁਦਰਤ ਦੇ ਵੱਖ ਵੱਖ ਨਜ਼ਾਰੇ ਵੇਖਣ ਨੂੰ ਮਿਲਦੇ ਹਨ ਉਸ ਦੀ ਰਜ਼ਾ ਵਿਚ ਕਈ ਤਾਂ ਲੋਕ ਵੱਡੇ ਵੱਡੇ ਦਾਨ ਪੁੰਨ ਕਰਕੇ ਲੰਗਰ ਆਦਿ ਲਾਉਂਦੇ ਹਨ ਅਤੇ ਕਈ ਐਸੇ ਵੀ ਪਰਿਵਾਰ ਹਨ ਜੋ ਕਿ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਬੈਠੇ ਹਨ ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਅਕਬਰਪੁਰਾ ਵਿਖੇ ਜਿੱਥੇ ਕਿ ਦੋਵੇਂ ਪਤੀ ਪਤਨੀ ਪੈਰਾਂ ਤੋਂ ਅਪਾਹਜ ਹਨ ਜਿਨ੍ਹਾਂ ਕੋਲ ਅਜੇ ਤੱਕ ਟਰਾਈਸਾਈਕਲ ਤੱਕ ਨਹੀਂ ਹੈਗਾ ਅਤੇ ਉਨ੍ਹਾਂ ਦੇ ਦੋ ਛੋਟੇ ਛੋਟੇ ਬੱਚੇ ਹਨ ਅਤੇ ਇਹ ਦੋਵੇਂ ਜਾਣੇ ਗਲੀਆਂ ਵਿੱਚ ਰੇਂਗ ਕੇ ਜਾ ਕੇ ਮਾੜਾ ਮੋਟਾ ਕੰਮਕਾਰ ਕਰ ਕੇ ਆਪਣੇ ਦੋ ਬੱਚਿਆਂ ਦਾ ਢਿੱਡ ਭਰਨ ਲਈ ਕਿਤੋਂ ਰੋਟੀ ਦਾ ਇੰਤਜ਼ਾਮ ਕਰਕੇ ਲੈ ਕੇ ਆਉਂਦੇ ਸਨ ਪਰ ਹੁਣ ਗਰਮੀ ਜ਼ਿਆਦਾ ਹੋਣ ਕਾਰਨ ਘਰ ਤੋਂ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਬੈਠੇ ਹਨ ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦੇਂਦੇ ਹੋਏ ਪੀਡ਼ਤ ਅੰਗਹੀਣ ਵਿਅਕਤੀ ਮਨਪ੍ਰੀਤ ਸਿੰਘ ਅਤੇ ਉਸਦੀ ਅੰਗਹੀਣ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਟਰਾਈ ਸਾਈਕਲ ਨਾ ਹੋਣ ਕਰਕੇ ਉਹ ਹਰ ਰੋਜ਼ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਰੋਟੀ ਕਮਾਉਣ ਲਈ ਰੇਂਗ ਕੇ ਹੀ ਗਲੀਆਂ ਵਿਚ ਜਾ ਕੇ ਦਿਹਾੜੀ ਦੱਪਾ ਕਰਕੇ ਕੁਝ ਪੈਸੇ ਲੈ ਕੇ ਆਉਂਦੇ ਸਨ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਸਨ ਪਰ ਹੁਣ ਗਰਮੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਤੋਂ ਗਲੀਆਂ ਸੜਕਾਂ ਤੇ ਰੇਂਗ ਕੇ ਵੀ ਨਹੀਂ ਜਾ ਜਾਂਦਾ ਕਿਉਂਕਿ ਉਨ੍ਹਾਂ ਕੋਲ ਅਜੇ ਤੱਕ ਨਾ ਤਾਂ ਕੋਈ ਟਰਾਈ ਸਾਈਕਲ ਹੈ ਅਤੇ ਨਾ ਹੀ ਕਿਸੇ ਮੋਹਤਬਾਰ ਜਾਂ ਸਰਕਾਰ ਦੇ ਨੁਮਾਇੰਦੇ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ ਅੰਗਹੀਣ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਹੀ ਕੱਪੜੇ ਦਾ ਮਾੜਾ ਮੋਟਾ ਕੰਮ ਕਰਕੇ ਜੋ ਦੱਸ ਵੀਹ ਪੰਜਾਹ ਰੁਪਏ ਆਉਂਦੇ ਹਨ ਉਸ ਨਾਲ ਆਪਣੇ ਘਰ ਮਾੜਾ ਮੋਟਾ ਖਾਣ ਨੂੰ ਰਾਸ਼ਨ ਲਿਆ ਕੇ ਗੁਜ਼ਾਰਾ ਕਰਦੇ ਹਨ ਉਸ ਨੇ ਦੱਸਿਆ ਕਿ ਉਹ ਇਸੇ ਤਰ੍ਹਾਂ ਹੀ ਰੇਂਗ ਕੇ ਆਪਣਾ ਮਿਹਨਤ ਮਜ਼ਦੂਰੀ ਕਰਦੇ ਹਾਂ ਉਨ੍ਹਾਂ ਕਿਹਾ ਕਿ ਘਰ ਦੀ ਜੇ ਗੱਲ ਕੀਤੀ ਜਾਵੇ ਤਾਂ ਘਰ ਵਿੱਚ ਛੱਤ ਜ਼ਰੂਰ ਹੈ ਪਰ ਘਰ ਵਿੱਚ ਪਏ ਰਸੋਈ ਦੇ ਭਾਂਡਿਆਂ ਵਿੱਚ ਖਾਣ ਨੂੰ ਇੱਕ ਦਾਣਾ ਵੀ ਨਹੀਂ ਹੈ ਅੰਗਹੀਣ ਮਨਪ੍ਰੀਤ ਸਿੰਘ ਅਤੇ ਉਸਦੀ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮੰਨਦੇ ਹਨ ਕਿ ਇੱਕ ਵਾਰ ਪਿੰਡ ਦੇ ਸਰਪੰਚ ਨੇ ਤਰਸ ਖਾ ਕੇ ਉਨ੍ਹਾਂ ਦੇ ਘਰ ਲੈਟਰੀਨ ਬਾਥਰੂਮ ਸਰਕਾਰ ਦੇ ਅਦਾਰੇ ਜ਼ਰੀਏ ਕੁਝ ਪੈਸੇ ਉਨ੍ਹਾਂ ਨੂੰ ਦਬਾਏ ਸਨ ਪਰ ਨਾ ਤਾਂ ਅਜੇ ਤੱਕ ਉਸ ਉੱਪਰ ਛੱਤ ਪਈ ਹੈ ਅਤੇ ਨਾ ਹੀ ਕੋਈ ਦਰਵਾਜ਼ਾ ਲੱਗਾ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਉੱਤੋਂ ਜੇ ਬੱਤੀ ਦੀ ਗੱਲ ਕੀਤੀ ਜਾਵੇ ਤਾਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਬਿੱਲ ਜ਼ਿਆਦਾ ਜੁਡ਼ਿਆ ਹੋਣ ਕਾਰਨ ਬਿਜਲੀ ਵਾਲੇ ਉਨ੍ਹਾਂ ਨੂੰ ਹਰ ਰੋਜ਼ ਤੰਗ ਪ੍ਰੇਸ਼ਾਨ ਕਰ ਰਹੇ ਹਨ ਜਿਸ ਕਰਕੇ ਉਹ ਮਰ ਮਰ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ ਪੀਡ਼ਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਜ਼ਰੂਰ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਆਪਣੇ ਦੋ ਵਕਤ ਦੀ ਰੋਟੀ ਕਮਾ ਕੇ ਲਿਆ ਸਕਣ
ਅਸੀਂ ਵੀ ਆਪ ਨੂੰ ਆਪਣੇ ਚੈਨਲ ਦੇ ਜ਼ਰੀਏ ਬੇਨਤੀ ਕਰਦੇ ਹਾਂ ਕਿ ਆਪ ਇਸ ਪੀੜਤ ਪਰਿਵਾਰ ਨਾਲ ਜ਼ਰੂਰ ਰਾਬਤਾ ਕਾਇਮ ਕਰਕੇ ਇਨ੍ਹਾਂ ਦੀ ਕੁਝ ਸਹਾਇਤਾ ਜ਼ਰੂਰ ਕਰੋ ਤਾਂ ਜੋ ਇਹ ਦੋ ਵਕਤ ਦੀ ਰੋਟੀ ਖਾ ਸਕਣ ਜੇ ਕੋਈ ਵੀ ਵਿਅਕਤੀ ਇਸ ਪੀਡ਼ਤ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਥੱਲੇ ਦਿੱਤਾ ਹੋਇਆ ਹੈ
ਪੀਡ਼ਤ ਪਰਿਵਾਰ ਦਾ ਮੋਬਾਇਲ ਨੰਬਰ 9781879575, 8872032847






