ਚੰਡੀਗੜ੍ਹ
ਕੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ, ਕਿਸਾਨਾਂ ਦੇ ਨਾਮ ਮੀਟਿੰਗ ਕਰਨ ਦਾ ਜੋ ਪਹਿਲਾਂ ਸਮਾਂ ਦਿੱਤਾ ਸੀ, ਉਸ ਨੂੰ ਬਦਲਣ ਦਾ ਐਲਾਨ ਕੀਤਾ।

ਦੱਸਣਾ ਬਣਦਾ ਹੈ ਕਿ, ਸਰਕਾਰ ਵੱਲੋਂ ਕਿਸਾਨਾਂ ਦੇ ਨਾਲ 17 ਦਸੰਬਰ ਨੂੰ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਖੁਦ ਮੀਟਿੰਗ ਦਾ ਸਮਾਂ ਬਦਲ ਕੇ 20 ਦਸੰਬਰ ਦਾ ਕਰ ਦਿੱਤਾ ਗਿਆ ਹੈ। ਮੀਟਿੰਗ ਦਾ ਸਮਾਂ ਬਦਲਣ ਤੋਂ ਬਾਅਦ ਕਿਸਾਨ ਭੜਕ ਉੱਠੇ ਹਨ ਅਤੇ ਇਸ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਨੇ ਕਿਹਾ ਕਿ, ਜੇਕਰ ਸਰਕਾਰ ਮੀਟਿੰਗ ਦਾ ਸਮਾਂ ਬਦਲ ਰਹੀ ਹੈ ਤਾਂ ਅਸੀਂ ਇਸ ਮੀਟਿੰਗ ਦਾ ਬਾਈਕਾਟ ਕਰਾਂਗੇ, ਇਸ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ।
ਸਰਕਾਰ ਸਮਾਂ ਬਰਬਾਦ ਕਰ ਰਹੀ ਹੈ, ਸਰਕਾਰ ਜਾਣਦੀ ਹੈ ਕਿ ਜਲਦੀ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਇੱਕ ਦੋ ਆਗੂਆਂ ਦੇ ਕਾਰਨ ਮੀਟਿੰਗ ਵਿੱਚ ਤਬਦੀਲੀ ਕਰਨੀ ਸਿਰਫ ਸਰਕਾਰ ਵੱਲੋਂ ਕਰਜਾ ਮੁਆਫੀ ਤੋਂ ਭੱਜਣ ਦੀ ਸਕੀਮ ਹੈ।





