16.8 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀਹਰਿਆਣਾ ਦੀ ਮਸ਼ਹੂਰ ਡਾੰਸਰ ਸਪਨਾ ਚੌਧਰੀ ਦੇ ਧੋਖਾ ਧੜੀ ਦੇ ਮਾਮਲੇ ਚ...

ਹਰਿਆਣਾ ਦੀ ਮਸ਼ਹੂਰ ਡਾੰਸਰ ਸਪਨਾ ਚੌਧਰੀ ਦੇ ਧੋਖਾ ਧੜੀ ਦੇ ਮਾਮਲੇ ਚ ਐੱਫ.ਆਈ.ਆਰ. ਦਰਜ਼

ਦਿੱਲੀ-ਹਰਿਆਣਾ ਦੇ ਪੰਜ ਲੋਕਾਂ ਨੇ ਲਗਾਏ ਛੇ ਕਰੋੜ ਦੀ ਠੱਗੀ ਦੇ ਦੋਸ਼

ਨਵੀਂ ਦਿੱਲੀ (ਬਿਊਰੋ) : ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਨੇ ਧੋਖਾਧੜੀ ਦੇ ਇਕ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਹੈ। ਇਹ ਮਾਮਲਾ ਕਿਸ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਦਿੱਲੀ ਪੁਲਿਸ ਨੇ ਮੀਡੀਆ ਨੂੰ ਨਹੀਂ ਦਿੱਤੀ ਹੈ। ਉਥੇ ਹੀ ਇਸ ਐੱਫਆਈਆਰ ਤੋਂ ਬਾਅਦ ਦੇਸ਼-ਵਿਦੇਸ਼ ’ਚ ਰਹਿਣ ਵਾਲੇ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਸਿੰਗਰ-ਡਾਂਸਰ ਸਪਨਾ ਚੌਧਰੀ ਨੂੰ ਜਲਦੀ ਹੀ ਦਿੱਲੀ ਪੁਲਿਸ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੇ ਹਰਿਆਣਾ ਦੇ ਰਹਿਣ ਵਾਲੇ ਪੰਜ ਲੋਕਾਂ ਨੇ ਸਪਨਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤਾਂ ਦਾ ਕਹਿਣਾ ਹੈ ਕਿ ਡਾਂਸ ਪ੍ਰੋਗਰਾਮ ਕਰਨ ਲਈ ਸਪਨਾ ਨੇ ਲੱਖਾਂ ਰੁਪਏ ਲਏ ਪਰ ਉਨ੍ਹਾਂ ਦੇ ਪ੍ਰੋਗਰਾਮ ’ਚ ਸ਼ਿਰਕਤ ਨਹੀਂ ਕੀਤੀ। ਕੱੁਲ ਮਿਲਾ ਕੇ 6 ਕਰੋੜ ਰੁਪਏ ਲਏ ਪਰ ਡਾਂਸ ਪ੍ਰੋਗਰਾਮ ਨਹੀਂ ਕੀਤਾ। ਸਪਨਾ ਚੌਧਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ 3 ਜਣੇ ਦਿੱਲੀ ਦੇ ਹਨ, ਜਦੋਂਕਿ 2 ਹਰਿਆਣਾ ਦੇ ਹਨ।

Today Now News

RELATED ARTICLES
- Advertisment -

POPULAR POSTS