ਜੰਮੂ ਦੇ ਰੱਖ ਮੁਠੀ ‘ਚ ਫ਼ੌਜ ਦੇ ਹੌਲਦਾਰ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ।

ਮੋਗਾ (ਹਰਪਾਲ ਸਹਾਰਨ) : ਜੰਮੂ ਦੇ ਰੱਖ ਮੁਠੀ ‘ਚ ਫ਼ੌਜ ਦੇ ਹੌਲਦਾਰ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਉਹ ਰੱਖ ਮੁਠੀ ਇਲਾਕੇ ‘ਚ 191 ਬਿ੍ਗੇਡ ਦੀ 15 ਮੈਕ ਯੂਨਿਟ ‘ਚ ਤਾਇਨਾਤ ਸੀ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਫ਼ੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਉਸ ਦੀ ਪਤਨੀ ਤੇ ਬੱਚਾ ਮੋਗਾ ‘ਚ ਰਹਿੰਦੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਮਿਰਤਕ ਫੌਜੀ ਪਿੰਡ ਸਾਹੋਕੇ ਦਾ ਰਹਿਣ ਵਾਲਾ ਸੀ ਅਤੇ ਫਿਲਹਾਲ ਫੌਜੀ ਦੇ ਘਰ ਤਾਲੇ ਲੱਗੇ ਹਨ ।






