16.6 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਦਮਦਾਰ ਅਵਾਜ਼ ਵਾਲੀ ਵਿਲੱਖਣ ਸ਼ਖ਼ਸੀਅਤ , ਨਾਮਵਰ ਟੀ ਵੀ ਐਂਕਰ ਤੇ...

ਦਮਦਾਰ ਅਵਾਜ਼ ਵਾਲੀ ਵਿਲੱਖਣ ਸ਼ਖ਼ਸੀਅਤ , ਨਾਮਵਰ ਟੀ ਵੀ ਐਂਕਰ ਤੇ ਨਿਧੜਕ ਪੱਤਰਕਾਰ ਸ : ਹਰਵਿੰਦਰ ਸਿੰਘ ਰਿਆੜ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ

ਸ : ਅਜੈਬ ਸਿੰਘ ਚੱਠਾ ਜੀ ਨੇ ਉਹਨਾਂ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀ ਦੀ ਲਿਸਟ ਵਿੱਚ ਐਡ ਕੀਤਾ

ਕੱਲ ਸਵੇਰੇ ਹਰਵਿੰਦਰ ਰਿਆੜ ਜੀ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਦੀ ਖ਼ਬਰ ਜੱਦ ਸੁਣੀ ਤਾਂ ਅਜੇ ਤੱਕ ਯਕੀਨ ਨਹੀਂ ਹੋ ਰਿਹਾ । ਹਰਵਿੰਦਰ ਰਿਆੜ ਜੀ ਜਿੰਨਾ ਸੋਹਣਾ ਲਿਖਦੇ ਸੀ ਉਸਤੋਂ ਵੀ ਵੱਧ ਸੋਹਣੀ , ਮਿੱਠੀ ਤੇ ਦਮਦਾਰ ਅਵਾਜ਼ ਵਿੱਚ ਬੋਲਦੇ ਵੀ ਸਨ ।ਸ਼ਬਦਾਂ ਦਾ ਅਥਾਹ ਖ਼ਜ਼ਾਨਾ ਸੀ ਉਹਨਾਂ ਕੋਲ । ਉਹਨਾਂ ਦੀ ਸ਼ਖ਼ਸੀਅਤ ਬਹੁਤ ਹੋਣਹਾਰ ਤੇ ਵਿੱਲਖਣ ਸੀ । ਸ਼ੱਖ਼ਸੀਅਤ ਸੀ । ਅਕਸਰ ਜੱਸ ਪੰਜਾਬੀ ਤੇ ਉਹਨਾਂ ਨੂੰ ਸੁਣਦੀ ਰਹਿੰਦੀ ਸੀ , ਅੱਜ ਦਾ ਮੁੱਦਾ ਤੇ ਪਿੰਡ ਦੀਆਂ ਗਲ਼ੀਆਂ ਤੋਂ ਇਕ ਸ਼ੋਅ ਵਿੱਚ ਉਹ ਕਿਸੇ ਨਾ ਕਿਸੇ ਨਾਮਵਰ ਸ਼ਖ਼ਸੀਅਤ ਨਾਲ ਮੁਲਾਕਾਤ , ਮੈਨੂੰ ਉਹਨਾਂ ਦੇ ਇਹ ਪ੍ਰੋਗ੍ਰਾਮ ਬੇਹੱਦ ਪਸੰਦ ਸੀ । ਬਾਜ਼ ਟੀ ਵੀ ਤੇ ਪੰਜਾਬੀ ਰਾਈਟਰ ਵੀਕਲੀ ਦੇ ਉਹ ਮੁੱਖ ਸੰਪਾਦਕ ਸੀ । ਉਹਨਾਂ ਦੀਆਂ ਲਿੱਖਤਾਂ ਬਹੁਤ ਵਧੀਆ ਤੇ ਪ੍ਰੇਰਣਾਦਾਇਕ ਹੁੰਦੀਆਂ ਸਨ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਗਰੁੱਪ ਦੇ ਉਹ ਐਡਮਿਨ ਵੀ ਸਨ । ਰੋਜ਼ ਹੀ ਉਹਨਾਂ ਦੀਆਂ ਪੋਸਟਾਂ ਉਸ ਵਿੱਚ ਸੱਭ ਪੜ੍ਹਦੇ ਸਨ । ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੇ ਉਹਨਾਂ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀ ਦੀ ਲਿਸਟ ਵਿੱਚ ਐਡ ਕੀਤਾ ਹੈ । ਥੋੜੇ ਦਿਨ ਪਹਿਲਾਂ ਮੇਰੀ ਗੱਲ ਰਿਆੜ ਜੀ ਨਾਲ ਹੋਈ ਸੀ ਤੇ ਕਹਿੰਦੇ ਸਨ ਕਿ ਮੈਂ ਬੀਮਾਰ ਸੀ ਤੇ ਹੁਣ ਠੀਕ ਹਾਂ । ਥੋੜੇ ਦਿਨ ਪਹਿਲਾਂ ਮੈਨੂੰ ਰਿਆੜ ਜੀ ਨੇ ਆਪਣੀ 2 ਈ ਮੇਲ ਭੇਜੀ ਤੇ ਕਿਹਾ ਕਿ ਤੁਸੀਂ ਆਪਣੀਆਂ ਰਚਨਾਵਾਂ ਤੇ ਨਿਊਜ਼ ਬਿਨਾ ਝਿਜਕ ਦੇ ਭੇਜ ਦਿਆ ਕਰੋ । ਹਰਵਿੰਦਰ ਰਿਆੜ ਜੀ ਸੱਚ ਲਿਖਣ ਤੇ ਕਹਿਣ ਵਿੱਚ ਯਕੀਨ ਕਰਦੇ ਸਨ । ਇਸ ਦੁੱਖ ਦੀ ਘੜੀ ਵਿੱਚ ਅਸੀਂ ਸੱਭ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ । ਹਰਵਿੰਦਰ ਰਿਆੜ ਜੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਸਾਹਿਤ ਜਗਤ ਤੇ ਪੱਤਰਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਰਿਆੜ ਜੀ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਜੀ । ਮਿਸਿਜ਼ ਅਮਰਜੀਤ ਕੌਰ ਰਿਆੜ ਜੀ ਤੇ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਦੁਖੀ ।
( ਰਮਿੰਦਰ ਰਮੀ )

Today Now News

RELATED ARTICLES
- Advertisment -

POPULAR POSTS