ਸਰਬੱਤ ਦਾ ਭਲਾ ਟਰੱਸਟ ਟੀਮ ਜਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਮੈਂਬਰ ਅਤੇ ਸਰਕਲ ਮੱਖੂ ਦੇ ਇੰਚਾਰਜ ਸ੍ਰੀ ਭਜਨ ਪੇਂਟਰ ਦਾ ਅੱਜ ਜਨਮ ਦਿਨ ਹੈ।ਵਾਹਿਗੁਰੂ ਉਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

ਭਜਨ ਪੇਂਟਰ ਇੱਕ ਵਧੀਆ ਪੇਂਟਰ, ਵਧੀਆ ਲੇਖਕ,ਵਧੀਆ ਇਨਸਾਨ,ਚੰਗੇ ਸਮਾਜ ਸੇਵੀ ਅਤੇ ਮਿਹਨਤ ਕਸ਼ ਇਨਸਾਨ ਹਨ।ਪਿਛਲੇ ਸਮੇਂ ਤੋਂ ਪੰਜਾਬ ਅਤੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵੀ ਉਹ ਆਪਣਾ ਵਡਮੁੱਲਾ ਯੋਗਦਾਨ ਪਾ ਚੁੱਕੇ ਹਨ।ਮੱਖੂ ਦੇ ਰੇਲਵੇ ਸਟੇਸ਼ਨ, ਰਿਲਾਇੰਸ ਪੈਟਰੋਲ ਪੰਪ ਤੇ ਲਗਾਤਾਰ ਧਰਨੇ ਤੇ ਆਪਣਾ ਯੋਗਦਾਨ ਪਾਉਣ ਤੋਂ ਇਲਾਵਾ ਦਿੱਲੀ ਦੇ ਸਿੰਘੁ ਬਾਰਡਰ ਅਤੇ ਟਿੱਕਰੀ ਬਾਰਡਰ ਤੇ ਜਾ ਕੇ ਆਪਣਾ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਚੁਕੇ ਹਨ।ਇਨ੍ਹਾਂ ਹੀ ਨਹੀਂ ਆਪਣੀਆਂ ਕ੍ਰਾਂਤੀਕਾਰੀ ਰਚਨਾਵਾਂ ਅਤੇ ਕਲਾਕ੍ਰਿਤੀਆਂ ਰਾਹੀਂ ਦਿੱਲੀ ਦੀ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਨੂੰ ਜਾਗਰੂਕ ਕਰਦੇ ਰਹੇ ਹਨ। ਕਿਸਾਨੀ ਸੰਘਰਸ਼ ਵਿਚ ਪਾਇਆ ਉਹਨਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾਵੇਗਾ।ਸਰਬੱਤ ਦਾ ਭਲਾ ਟਰੱਸਟ ਦੇ ਪੂਰੇ ਪਰਿਵਾਰ ਅਤੇ ਆਦਰੇ today now news ਵਲੋਂ ਭਜਨ ਪੇਂਟਰ ਅਤੇ ਉਹਨਾਂ ਦੇ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।






