ਜਿੰਦਗੀ ਦਾ ਮਤਲਬ : ਸੰਦੀਪ ਕੌਰ

ਖੁਸ਼ੀ ਦਾ ਮਤਲਬ ਸਿਰਫ਼ ਮੁਸਕਰਾਉਣਾ ਨਹੀਂ ਹੁੰਦਾ।
ਜਿੰਦਗੀ ਦਾ ਮਤਲਬ ਸਿਰਫ਼ ਆਪਣੇ ਲਈ ਜਿਉਣਾ ਨਹੀਂ ਹੁੰਦਾ।
ਦਾਅਵਤ ਦਾ ਮਤਲਬ ਬਿਨ ਬੁਲਾਏ ਆਉਣਾ ਨਹੀਂ ਹੁੰਦਾ।
ਅਸੂਲ ਦਾ ਮਤਲਬ ਸਿਰਫ਼ ਆਪਣੀ ਗੱਲ ਮੰਨਵਾਉਣਾ ਨਹੀਂ ਹੁੰਦਾ।
ਚਾਹਤ ਦਾ ਮਤਲਬ ਸਿਰਫ਼ ਸ਼ਬਦਾਂ ਨਾਲ ਜਤਾਉਣਾ ਨਹੀਂ ਹੁੰਦਾ।
ਖ਼ੂਬਸੁਰਤੀ ਦਾ ਮਤਲਬ ਜਿਸਮਾਂ ਦੀ ਬਾਤ ਪਾਉਣਾ ਨਹੀਂ ਹੁੰਦਾ।
ਵਿਸ਼ਵਾਸ ਦਾ ਮਤਲਬ ਕਿਸੇ ਨੂੰ ਅਜਮਾਉਣਾ ਨਹੀਂ ਹੁੰਦਾ।
ਫ਼ਿਕਰ ਦਾ ਮਤਲਬ ਦੂਸਰੇ ਤੇ ਬੋਝ ਪਾਉਣਾਂ ਨਹੀਂ ਹੁੰਦਾ ।
ਪਾਕੀਜ਼ਗੀ ਦਾ ਮਤਲਬ ਸਿਰਫ਼ ਦਾਮਨ ਬਚਾਉਣਾ ਨਹੀਂ ਹੁੰਦਾ।






