
ਅਯੁੱਧਿਆ, (ਬਿਊਰੋ) : ਅਯੁੱਧਿਆ ‘ਚ ਭਗਵਾਨ ਸ੍ਰੀ ਰਾਮ ਮੰਦਰ ਦੇ ਸ਼ਾਨਦਾਰ ਮੰਦਰ ਦੇ ਭੂਮੀ ਪੂਜਨ ਦੀ ਸ਼ੁੱਭ ਘੜੀ ਅੱਜ ਹੈ। ਇਸ ਦੇ ਲਈ ਅਯੁੱਧਿਆ ਨਗਰੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਇੱਥੇ ਬੀਤੇ ਕੁਝ ਦਿਨਾਂ ਤੋਂ ਦਿਵਾਲੀ ਵਰਗਾ ਮਾਹੌਲ ਹੈ। ਭੂਮੀ ਪੂਜਨ ‘ਚ ਹਿੱਸਾ ਲੈਣ ਲਈ ਮਹਿਮਾਨ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਸੰਘ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ ‘ਤੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜ੍ਹੀ ਦੇਰ ‘ਚ ਦਿੱਲੀ ਤੋਂ ਲਖਨਊ ਰਵਾਨਾ ਹੋਣਗੇ ਤੇ ਫਿਰ ਉੱਥੋਂ ਹੈਲੀਕਾਪਟਰ ਜ਼ਰੀਏ ਅਯੁੱਧਿਆ ਪੁੱਜਣਗੇ। ਇੱਥੇ ਪਹਿਲਾਂ ਹਨੂਮਾਨ ਗੜ੍ਹੀ ਜਾਣਗੇ ਤੇ ਫਿਰ ਅਭਿਜੀਤ ਮਹੂਰਤ ‘ਚ ਨੀਂਹ ਪੱਥਰ ਰੱਖਣਗੇ।
ਹਨੂਮਾਨਗੜ੍ਹੀ ਨੂੰ ਕੀਤਾ ਗਿਆ ਸੈਨੇਟਾਈਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਦੀਆਂ ਜ਼ੋਰਦਾਰ ਤਿਆਰੀਆਂ ਵਿਚਕਾਰ ਇੱਥੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਅ ਦੇ ਵੀ ਉਪਾਅ ਹੋ ਰਹੇ ਹਨ। ਪੀਐੱਮ ਮੋਦੀ ਅਯੁੱਧਿਆ ਪਹੁੰਚਣ ‘ਤੇ ਸਭ ਤੋਂ ਪਹਿਲਾਂ ਹਨੂਮਾਨ ਗੜ੍ਹੀ ਜਾਣਗੇ। ਇਸੇ ਕਾਰਨ ਹਨੂਮਾਨ ਗੜ੍ਹੀ ਮੰਦਰ ‘ਚ ਸੈਨੇਟਾਈਜ਼ੇਸ਼ਨ ਕੀਤਾ ਗਿਆ ਹੈ। ਮੰਦਰ ਦੇ ਹਰ ਕੋਨੇ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਅਯੁੱਧਿਆ ਦੇ ਸਾਕੇਤ ਡਿਗਰੀ ਕਾਲਜ ‘ਚ ਹੈਲੀਕਾਪਟਰ ਦੇ ਲੈਂਡ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾ ਹਨੂਮਾਨ ਗੜ੍ਹੀ ਜਾਣਗੇ। ਇਸ ਤੋਂ ਬਾਅਦ ਰਾਮ ਜਨਮ ਭੂੁਮੀ ਕੰਪਲੈਕਸ ‘ਚ ਭੂਮੀ ਤੇ ਨੀਂਹ ਪੂਜਨ ਤੋਂ ਬਾਅਦ ਕਰਮਾ ਨੀਂਹ ਦਾ ਪੂਜਨ ਕਰਨਗੇ।
LIVE Ram Mandir Bhoomi Pujan : ਪੀਐੱਮ ਮੋਦੀ ਦਾ ਅੱਜ ਦਾ ਪੂਰਾ ਪ੍ਰੋਗਰਾਮ
ਪੀਐੱਮ ਮੋਦੀ ਸਵੇਰੇ 9.35 ਵਜੇ ਦਿੱਲੀ ਤੋਂ ਲਖਨਊ ਰਵਾਨਾ ਹੋਣਗੇ ਤੇ 10.35 ਵਜੇ ਲਖਨਊ ਪਹੁੰਚ ਜਾਣਗੇ। ਭੂਮੀ ਪੂਜਨ ‘ਚ ਹਿੱਸਾ ਲੈਣ ਤੋਂ ਪਹਿਲਾ ਪੀਐੱਮ ਮੋਦੀ ਹਨੂਮਾਨ ਮੰਦਰ ਜਾਣਗੇ ਤੇ ਦਰਸ਼ਨ ਕਰਨਗੇ। ਇੱਥੇ ਪੀਐੱਮ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 10 ਮਿੰਟ ਪੂਜਾ ਕਰਨਗੇ। ਪੀਐੱਮ ਮੋਦੀ ਤੇ ਯੋਗੀ ਆਦਿਤਿਆਨਾਥ 12 ਵਜੇ ਰਾਮ ਜਨਮ ਭੂਮੀ ਸਥਾਨ ’ਤੇ ਪਹੁੰਚਣਗੇ ਤੇ ਰਾਮ ਲੱਲਾ ਨੂੰ ਬਿਰਾਜਮਾਨ ਕਰਨ ਦੇ ਦਰਸ਼ਨ ਕਰਨਗੇ। 12.15 ਵਜੇ ਪੀਐੱਮ ਮੋਦੀ ਰਾਮ ਮੰਦਰ ਕੈਂਪ ‘ਚ ਪਾਰੀਜਾਤ ਦਾ ਪੌਦਾ ਲਗਾਉਣਗੇ। ਭੂਮੀ ਪੂਜਨ 12.30 ਵਜੇ ਤੋਂ ਲੈ ਕੇ 12.40 ਵਜੇ ਤਕ ਹੋਵੇਗਾ। 2.05 ਵਜੇ ਪੀਐੱਮ ਮੋਦੀ ਅਯੁੱਧਿਆ ਤੋਂ ਲਖਨਊ ਰਵਾਨਾ ਹੋ ਜਾਣਗੇ।
ਸਾਰੀਆਂ ਤਿਆਰੀਆਂ ਪੂਰੀਆਂ
ਰਾਮ ਮੰਦਰ ਭੂਮੀ ਪੂਜਨ ਨੂੰ ਲੈ ਕੇ ਅਯੁੱਧਿਆ ‘ਚ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਸਰਯੂ ਘਾਟ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ।
ਦਿੱਗਜ ਸੰਤਾਂ ਨੇ ਰਾਮਨਗਰੀ ‘ਚ ਲਾਇਆ ਡੇਰਾ
ਭੂਮੀ ਪੂਜਨ ਸਮਾਗਮ ‘ਚ ਸ਼ਾਮਲ ਹੋਣ ਖ਼ਾਤਰ ਦੇਸ਼ ਦੇ ਚੋਟੀ ਦੇ ਸੰਤ ਅਯੁੱਧਿਆ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਸ਼ਾਮਲ ਹਨ- ਬਾਬਾ ਰਾਮਦੇਵ, ਯੁੱਗ ਪੁਰਸ਼ ਪਰਮਾਨੰਦ, ਪਦਮਸ਼੍ਰੀ ਜਗਦਗੁਰੂ ਰਾਮਨੰਦ ਆਚਾਰੀਆ ਸਵਾਮੀ ਰਾਮਭੱਦਰਾਚਾਰੀਆ, ਪਰਮਾਰਥਨ ਨਿਕਤੇਨ ਰਿਸ਼ੀਕੇਸ਼ ਦੇ ਪਰਮ ਪ੍ਰਧਾਨ ਸਵਾਮੀ ਚਿਦਾਨੰਦ ਸਰਸਵਤੀ ਮੁਨੀ ਜੀ ਮਹਾਰਾਜ, ਅਖਾੜਾ ਪ੍ਰੀਸ਼ਦ ਪ੍ਰਧਾਨ ਨਰੇਂਦਰ ਗਿਰੀ, ਮਹਾਮੰਤਰੀ ਹਰਿ ਗਿਰੀ, ਨਿਰੰਜਨ ਅਖਾੜੇ ਦੇ ਸਕੱਤਰ ਰਵਿੰਦਰ ਮਹਾਰਾਜ, ਮਹਾਨਿਰਵਾਣੀ ਅਖਾੜੇ ਦੇ ਸਕੱਤਰ ਰਵਿੰਦਰ ਪੁਰੀ, ਅੰਮ੍ਰਿਤਾਨੰਦਮਈ ਮਠ ਕੇਰਲ ਦੇ ਮੀਤ ਪ੍ਰਧਾਨ ਅੰਮ੍ਰਿਤਾ ਸਵਰੂਪਾਨੰਦ ਪੁਰੀ, ਸਵਾਮੀ ਅਵਧੇਸ਼ਾਨੰਦ, ਬਾਲਕਾਨੰਦ ਜੀ ਮਹਾਰਾਜ, ਫੂਲਡੋਲ ਬਿਹਾਰੀ ਦਾਸ, ਸਵਾਮੀ ਮਿੱਤਰਾਨੰਦ ਮਹਾਰਾਜ, ਧੰਤੇਯ ਸ਼ਾਂਤੀ ਮਿੱਤਰ ਮਹਾਰਾਜ, ਸਾਧਵੀ ਰਿਤੰਭਰਾ, ਰਾਜੇਂਦਰ ਦੇਵ ਆਚਾਰੀਆ, ਰਾਘਵ ਆਚਾਰੀਆ, ਮਹਾਮੰਡਲੇਸ਼ਵਰ ਅਖਿਲੇਸ਼ਵਰਾਨੰਦ ਮਹਾਰਾਜ, ਡਾ. ਸ਼ਿਆਮ ਦੇਵ ਆਚਾਰੀਆ, ਰਾਮਕਮਲਦਾਸ ਵੇਦਾਂਤੀ, ਡਾ. ਰਾਮੇਸ਼ਵਰਦਾਸ ਸ਼੍ਰੀ ਵੈਸ਼ਣਵ, ਵਨਵਾਸੀ ਸੰਤ ਦਿਗੰਬਰ ਗਿਰੀ, ਵਾਲਮੀਕਿ ਸੰਤ ਸਦਾਨੰਦਜੀ, ਜਥੇਦਾਰ ਇਕਬਾਲ ਸਿੰਘ, ਬਾਬਾ ਲੱਖਾ ਸਿੰਘ, ਡਾ. ਰਾਮੇਸ਼ਵਰਾਨੰਦ ਹਰਿ ਮਹਾਰਾਜ, ਦਸ਼ਨਾਮੀ ਸੰਨਿਆਸੀ ਰਾਮਾਨੰਦ।






