17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਚ ਦਿੱਲੀ ਤੋਂ ਭਾਜਪਾ ਦੇ ਮੇਂਬਰ ਆਫ ਪਾਰਲੀਮੈਂਟ ਹੰਸ ਰਾਜ ਹੰਸ...

ਮੋਗਾ ਚ ਦਿੱਲੀ ਤੋਂ ਭਾਜਪਾ ਦੇ ਮੇਂਬਰ ਆਫ ਪਾਰਲੀਮੈਂਟ ਹੰਸ ਰਾਜ ਹੰਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ

ਹੰਸ ਰਾਜ ਹੰਸ ਮੋਗਾ ਦੇ ਸ਼ਹੀਦੀ ਪਾਰਕ ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਇੱਕ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ ਪਹੁਚੇ ਸਨ

ਮੋਗਾ (ਅਮਜਦ ਖਾਨ) : ਜਿੱਥੇ ਆਪਣੇ ਹੱਕੀ ਮੰਗਾ ਲਈ ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਚ ਧਰਨੇ ਤੇ ਬੈਠੇ ਨੇ ਉਨ੍ਹਾਂ ਦੇ ਗ਼ੈਰ ਹਾਜ਼ਰੀ ਚ ਕਿਸਾਨ ਬੀਬੀਆਂ ਨੇ ਵੀ ਆਪਣੀ ਜੁਮੇਵਾਰੀ ਨਿਭਾ ਰਹੀਆਂ ਨੇ ਅੱਜ ਮੋਗਾ ਚ ਦਿੱਲੀ ਤੋਂ ਭਾਜਪਾ ਦੇ ਮੇਂਬਰ ਆਫ ਪਾਰਲੀਮੈਂਟ ਹੰਸ ਰਾਜ ਹੰਸ ਜੋਂ ਕੇ ਸਥਾਨਕ ਸ਼ਹੀਦੀ ਪਾਰਕ ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਇੱਕ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ ਪਹੁਚੇ ਸਨ ਦਾ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਕੀਤਾ ਗਿਆ

ਇੱਕ ਪਾਸੇ ਹੰਸ ਰਾਜ ਹੰਸ ਨੇ ਨੇ ਪ੍ਰੈੱਸ ਚ ਬਿਆਨ ਦਿੱਤਾ ਕੇ ਉਹ ਕਿਸਾਨਾਂ ਦੇ ਨਾਲ ਹਨ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਉਸ ਦਾ ਜੰਮ ਕੇ ਵਿਰੋਧ ਕੀਤਾ ਕਿਸਾਨਾਂ ਦਾ ਕਹਿਣਾ ਹੈ ਕੇ ਹੰਸ ਰਾਜ ਹੰਸ ਜੇਕਰ ਸੱਚ ਮੁੱਚ ਹੀ ਕਿਸਾਨਾਂ ਨਾਲ ਹਨ ਤਾਂ ਭਾਜਪਾ ਨਾਲ ਨਾਤਾ ਤੋੜਨ ਤੇ ਆਪਣੀ ਸਮੁੱਚੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ.ਇਸ ਮੌਕੇ ਪੁਲਿਸ ਪ੍ਰਸਾਸ਼ਨ ਵਲੋਂ ਸੈਂਕੜੇ ਮੁਲਾਜ਼ਮ ਤੈਨਾਤ ਕੀਤੇ ਗਏ ਸਨ.

Today Now News

RELATED ARTICLES
- Advertisment -

POPULAR POSTS