16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਕਤਸਰ ਦੇ ਖਿੜਕੀਆਂ ਵਾਲੇ ਪਿੰਡ ਦੇ ਅੱਧੇ ਹਿੱਸੇ ਨੂੰ ਰੱਖਿਆ ਵਿਕਾਸ ਕਾਰਜਾਂ...

ਮੁਕਤਸਰ ਦੇ ਖਿੜਕੀਆਂ ਵਾਲੇ ਪਿੰਡ ਦੇ ਅੱਧੇ ਹਿੱਸੇ ਨੂੰ ਰੱਖਿਆ ਵਿਕਾਸ ਕਾਰਜਾਂ ਤੋਂ ਵਾਂਝਾ : ਪਿੰਡ ਵਾਸੀ

ਪਿੰਡ ਦੀ ਮਹਿਲਾਂ ਸਰਪੰਚ ਦੇ ਪਤੀ ਨੇ ਸਾਰੇ ਹੀ ਦੋਸ਼ਾਂ ਨੂੰ ਨਕਾਰਿਆ ਕਿਹਾ ਸਾਰੇ ਹੀ ਦੋਸ਼ ਬੇਬੁਨਿਆਦ

ਸ਼ੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ਼ੀ ਮੁਕਤਸਰ ਸਾਹਿਬ ਦੇ ਨਜਦੀਕ ਪਿੰਡ ਖਿੜਕੀਆਂ ਵਾਲੀਆਂ ਨੇ ਕਿਹਾ ਕਿ ਸਾਡੇ ਪਿੰਡ ਵਿਕਾਸ ਤਾ ਬਹੁਤ ਹੋਏ ਹਨ ਸਰਕਾਰਾ ਤੋ ਪੈਸਾ ਵੀ ਬਹੁਤ ਆਈਆਂ ਹੈ ਜਿੰਨਾ ਮੰਗੀਆਂ ਉਨਾ ਆਈਆਂ ਪਰ ਇਹ ਨੀਅਤ ਵਿੱਚ ਫਰਕ ਹੋਣ ਕਾਰਨ ਅੱਧੇ ਵਿੱਚ ਸਿੱਮਟ ਗਿਆ ਵਿਕਾਸ ਸਾਡੇ ਪਿੰਡ ਇਹੋ ਜੀ ਕੋਈ ਚੀਜ਼ ਨਹੀਂ ਜੋ ਨਾ ਬਣੀ ਹੋਈ ਹੋਏ ਮੈਰੀਜ  ਪੈਲਸ ਵੀ ਹੈ ਆਰੋ ਵੀ ਹੈ 4 ਧਰਮਸਾਲਾ ਸਕੂਲ ਵੀ ਹੈ ਅਤੇ ਅਨੇਕਾਂ ਹੋਰ ਸਹੂਲਤਾਂ ਵੀ ਨੇ ਪਰ ਅੱਧਾ ਪਿੰਡ ਰਿਹ ਜਾਦਾ ਹੈ ਜੋ ਕਿ ਚੱਠਾ ਪੱਤੀ ਨਾਲ ਜਾਣੀਆਂ ਜਾਦਾ ਹੈ ਉਹਦੇ ਵਿੱਚ ਵਿਕਾਸ ਦੀ ਘਾਟ ਹੈ ਉਸ ਪਾਸੇ ਦੀਆਂ ਗਲੀਆਂ ਕੱਚੀਆਂ ਹਨ ਧਰਮਸਾਲਾ ਦਾ ਬਹੁਤ ਬੁਰਾ ਹਾਲ ਹੈ ਸਾਡਾ ਛੱਪੜ ਜੋ ਗੰਦੇ ਪਾਣੀ ਨਾਲ ਭਰਿਆ ਪਿਆ ਹੈ ਜੋ ਕਿ ਬਿਮਾਰੀਆਂ ਦਾ ਖੱਤਰਾ ਬਣਿਆਂ ਹੋਇਆਂ ਹੈ ਨਵੀ ਚੀਜ ਕੋਈ ਨਹੀਂ ਬਣੀ ਸਰਕਾਰ ਤੇ ਪ੍ਰਸ਼ਾਸ਼ਨ ਤੋ ਕੀਤੀ ਮੰਗ ਕਰਦੇ ਹਾ ਕੀ ਸਾਨੂੰ ਵੀ ਸਾਡਾ ਹੱਕ ਦਿੱਤਾ ਜਾਵੇ ਤਾਂ ਜੋ ਸਾਡੇ ਪਿੰਡ ਦੇ ਤੇ ਚੱਠਾ ਬਰਾਰਦਰੀ ਦੇ ਲੋਕ ਨਰਕ ਭਰੀ ਜਿੰਦਗੀ ਤੋ ਸੁਖਾਲੀ ਜਿੰਦਗੀ ਜੀ ਸਕਣ
 
ਪਰ ਦੂਜੇ ਪਾਸੇ ਪਿੰਡ ਦੀ ਮਹਿਲਾਂ ਸਰਪੰਚ ਰਮਨਦੀਪ ਕੌਰ ਦੇ ਪਤੀ ਖੁਸ਼ਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਅਸੀਂ ਪਾਰਟੀਬਾਜੀ ਤੋਂ ਉਪਰ ਉੱਠ ਕੇ ਕੰਮ ਕਰ ਰਹੇ ਹਾਂ ਪਰ ਸਾਡੇ ਹੀ  ਪਿੰਡ ਖਿੜਕੀਆਂਵਾਲਾ ਦੇ ਇਕ ਵਿਅਕਤੀ ਵੱਲੋਂ ਸ਼ੋਸ਼ਲ ਮੀਡੀਆ ਰਾਹੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਕਿ ਪੰਚਾਇਤ ਅਤੇ ਪ੍ਰਸ਼ਾਸ਼ਨ ਵੱਲੋਂ ਅੱਧੇ ਪਿੰਡ ਦੀ ਚੱਠਾ ਪੱਤੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਿੰਡ ਦੀ ਪੰਚਾਇਤ ਅਤੇ ਆਗੂਆਂ ਵੱਲੋਂ ਮੀਡੀਆਂ ਦੇ ਸਾਹਮਣੇ ਆਪਣਾ ਪੱਖ਼ ਰਖਿਆਂ ਗਿਆਂ ਤੇ ਉਹਨਾਂ ਕਿਹਾ ਕਿ ਉਸ ਪੱਤੀ ਦੀਆਂ 4 ਗਲੀਆਂ ਹਨ ਜਿੰਨਾਂ ਵਿਚੋਂ ਅਸੀ 3 ਗਲੀਆਂ ਨਵੀਆਂ ਬਣਾਈਆਂ ਹਨ ਅਤੇ ਇਸ ਤੋਂ ਇਲਾਵਾ ਪਿੰਡ ਚ 12 ਹੋਰ ਗਲੀਆਂ,ਜੋ ਕਿ ਪਿੰਡ ਨੂੰ ਜੋੜਦੀਆਂ ਸੰਪਰਕ ਸੜਕਾਂ ਦਾ ਨਵੀਨੀਕਰਨ ਕੀਤਾ, ਪਿੰਡ ਦੀ ਸਮੁੱਚੀ ਫਿਰਨੀ, ਸਕੂਲ ਲਈ 4 ਕਮਰੇ, ਸਕੂਲ ਚ ਸੀ ਸੀ ਟੀ ਵੀ ਕੈਮਰੇ, ਸ਼ਪੈਸ਼ਲ ਜਲਘਰ ਤੋਂ ਸਕੂਲ ਲਈ ਪਾਇਪ ਲਾਇਨ, ਸਾਰੇ ਪਿੰਡ ਸੋਲਰ ਅਤੇ ਸਟਰੀਟ ਲਾਇਟਾਂ, ਹੈਲਥ ਸੈਟਰ ਸੀ ਐਚ ਓ ਪੋਸਟ, ਮੌਡਰਨ ਜਿੰਮ, ਚੱਠਾ ਪੱਤੀ ਦੇ ਖੇਤਾਂ ਲਈ ਸਿੰਚਾਈ ਪਾਣੀ ਲਈ ਪਾਇਪ ਲਾਇਨ ਅਤੇ ਪਿੰਡ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਸੜਕ ਚ ਪੁਲੀਆਂ ਆਦਿ ਅਨੇਕਾਂ ਹੋਰ ਵਿਕਾਸ ਕੀਤੇ ਗਏ ਹਨ ਅਤੇ ਰਹਿੰਦੇ ਕੰਮ ਵੀ ਜਲਦੀ ਕੀਤੇ ਜਾ ਰਹੇ ਹਨ,ਜੋ ਪੰਚਾਇਤ ਕਰ ਸਕਦੀ ਹੈ। ਉਹ ਵਿਅਕਤੀ ਲੋਕਾਂ ਦੇ ਨਿਜੀ ਥਾਂਵਾਂ ਤੇ ਲੱਗੀਆਂ ਰੂੜੀਆਂ ਅਤੇ ਪਾਥੀਆਂ ਦਿਖਾ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਚੱਠਾ ਪੱਤੀ ਧਰਮਸ਼ਾਲਾ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਮਹੀਨਾ ਪਹਿਲਾ ਇਸ ਲੋੜੀਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਇਸ 1969 ਦੀ ਬਣੀ ਇਮਾਰਤ ਨੂੰ ਢਾਹ ਕੇ ਨਵੀ ਬਣਾਈ ਜਾ ਸਕੇ, ਪਰ ਇਹ ਵਿਅਕਤੀ ਸਿਰਫ ਫੋਕੀ ਸ਼ੌਹਰਤ ਲਈ ਗਲਤ ਪੋਸਟਾਂ ਪਾ ਰਿਹਾ ਹੈ। ਜਲਘਰ ਦੇ ਬਿੱਲ ਸਬੰਧੀ ਉਨਾਂ ਦੱਸਿਆ ਕਿ ਪੁਰਾਣੀ ਪੰਚਾਇਤ 13 ਲੱਖ ਬਕਾਇਆ ਬਿੱਲ ਛੱਡ ਗਈ ਸੀ ਅਤੇ ਇਹ ਜੁਰਮਾਨਾ ਪਾ ਕੇ 14 ਲੱਖ ਹੋ ਗਿਆ ਹੈ, ਜਦ ਅਸੀ ਜਦੋਂ ਦਾ ਪੰਚਾਇਤ ਕਾਰਜ ਸੰਭਾਲਿਆ ,ਉਸ ਦਾ ਬਿਲ ਭਰਿਆ ਜਾ ਰਿਹਾ ਹੈ, ਛੱਪੜ ਮੋਟਰਾਂ ਦਾ ਬਿਲ ਵੀ ਪੁਰਾਣਾ ਖੜਾ ਹੈ। ਪਿੰਡ ਦੇ ਆਰ ਓ ਸਬੰਧੀ ਉਨਾਂ ਕਿਹਾ ਕਿ ਇਸ ਨੂੰ ਪ੍ਰਾਇਵੇਟ ਫਰਮ ਚਲਾਉਦੀ ਹੈ, ਪੰਚਾਇਤ ਦਾ ਇਸ ਨਾਲ ਕੋਈ ਸਬੰਧ ਨਹੀ ਹੈ।

Today Now News

RELATED ARTICLES
- Advertisment -

POPULAR POSTS