17.4 C
Chandigarh

TODAY NOW NEWS

Friday, March 20, 2026
HomeBREAKING NEWSਸਿਮਰਨਜੀਤ ਸਿੰਘ ਮਾਨ ਨੇ ਘੇਰੀ ਮਾਨ ਸਰਕਾਰ, ਕਿਹਾ-ਹਰਿਆਣਾ ਆਪਣੀ ਵਿਧਾਨ ਸਭਾ...

ਸਿਮਰਨਜੀਤ ਸਿੰਘ ਮਾਨ ਨੇ ਘੇਰੀ ਮਾਨ ਸਰਕਾਰ, ਕਿਹਾ-ਹਰਿਆਣਾ ਆਪਣੀ ਵਿਧਾਨ ਸਭਾ…

ਬਰਨਾਲਾ: ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਧੰਨਵਾਦੀ ਦੌਰੇ ਤਹਿਤ ਸਿਮਰਨਜੀਤ ਸਿੰਘ ਮਾਨ ਬਰਨਾਲਾ ਵਿਖੇ ਪੁੱਜੇ। ਬਰਨਾਲਾ ਵਿਖੇ ਇੱਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਨੇ ਸਿਮਰਨਜੀਤ ਮਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਇਸ ਮੌਕੇ ਮਾਨ ਨੇ ਪੰਜਾਬ ਸਰਕਾਰ ਵਲੋਂ ਮੱਤੇਵਾੜਾ ਜੰਗਲ ਦੀ ਜਗ੍ਹਾ ਇੰਡਟਰੀਅਲ ਪਾਰਕ ਬਨਾਉਣ ਦਾ ਫ਼ੈਸਲਾ ਵਾਪਸ ਦਾ ਸਵਾਗਤ ਕੀਤਾ। ਉਹਨਾਂ ਪੰਜਾਬ ਵਿਧਾਨ ਸਭਾ ਦੇ ਫੈਸਲੇ ਸਬੰਧੀ ਭਗਵੰਤ ਮਾਨ ਨੇ ਅਲੱਗ ਜਗ੍ਹਾ ਮੰਗ ਕੇ ਪੰਜਾਬ ਵਿਰੋਧੀ ਫ਼ੈਸਲਾ ਲਿਆ ਹੈ। ਜਦਕਿ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਹੈ। ਉਹਨਾਂ ਕਿਹਾ ਕਿ ਹਰਿਆਣਾ ਆਪਣੀ ਵਿਧਾਨ ਸਭਾ ਰੋਹਤਕ ਵਿੱਚ ਬਣਾਵੇ। ਸਿਮਰਨਜੀਤ ਸਿੰਘ ਮਾਨ ਨੇ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਐਡਵਾਈਜਰੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਉਹਨਾਂ ਕਿਹਾ ਕਿ ਹੁਣ ਤੱਕ ਭਗਵੰਤ ਮਾਨ ਦੀ ਸਰਕਾਰ ਦਿੱਲੀ ਤੋਂ ਹੀ ਚੱਲ ਰਹੀ ਹੈ। ਆਪ ਪਾਰਟੀ ਨੇ ਇੱਕ ਵੀ ਰਾਸ ਸਭਾ ਮੈਂਬਰ ਪੰਜਾਬ ਦਾ ਨਹੀਂ ਬਣਾਇਆ। ਉਥੇ ਉਹਨਾਂ ਸੰਤ ਸੀਚੇਵਾਲ ‘ਤੇ ਤੰਦ ਕਸਦਿਆਂ ਕਿਹਾ ਕਿ ਵਾਤਾਵਰਨ ਅਤੇ ਪਾਣੀ ਦੀ ਗੱਲ ਕਰਨ ਵਾਲਾ ਸੰਤ ਬਲਵੀਰ ਸਿੰਘ ਸੀਚੇਵਾਲ ਹੁਣ ਰਾਜ ਸਭਾ ਦੀ ਕੁਰਸੀ ਮਿਲਣ ‘ਤੇ ਮੱਤੇਵਾੜਾ ਜੰਗਲ ਵੇਲੇ ਚੁੱਪ ਕਰ ਗਏ ਹਨ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਪੀਆਰਟੀਸੀ ਦੀਆਂ ਬੱਸਾਂ ਤੋਂ ਉਤਾਰੇ ਜਾਣ ‘ਤੇ ਕਿਹਾ ਕਿ ਇਹ ਤਸਵੀਰਾਂ ਮੁੜ ਦੁਬਾਰਾ ਸਿੱਖ ਸੰਗਤ ਲਗਾ ਦੇਵੇਗੀ, ਇਸਨੂੰ ਕੋਈ ਹਟਾ ਨਹੀਂ ਸਕਦਾ। ਐਸਜੀਪੀਸੀ ਚੋਣਾਂ ਨੂੰ ਲੈ ਕੇ ਮਾਨ ਨੇ ਕਿਹਾ ਕਿ ਉਹ ਚੰਗੇ, ਇਮਾਨਦਾਰ ਅਤੇ ਸਾਫ਼ ਛਵੀ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨਗੇ। ਬਾਦਲਾਂ ਵਲੋਂ ਜੋ ਗਲਤ ਫੈਸਲੇ ਐਸਜੀਪੀਸੀ ਵਿੱਚ ਲਏ ਗਏ ਹਨ, ਉਹਨਾਂ ਨੂੰ ਰੱਦ ਕੀਤਾ ਜਾਵੇਗਾ। ਸਿੱਧੂ ਮੂਸੇ ਵਾਲਾ ਅਤੇ ਦੀਪ ਸਿੱਧੂ ਦੀ ਮੌਤ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਮੁੜ ਅੰਤਰਰਾਸ਼ਟਰੀ ਪੱਧਰ ‘ਤੇ ਜਾਂਚ ਕਰਵਾਉਣ ਦੀ ਮੰਗ ਕੀਤੀ।

Today Now News

RELATED ARTICLES
- Advertisment -

POPULAR POSTS