ਨਕ ਮਾਸਤਕ ਹੋਣ ਦੂਰੋਂ ਦੂਰੋਂ ਸੰਗਤਾਂ ਆਈਆਂ ।
ਕੋਰੋਨਾ ਬੀਮਾਰੀ ਨੁੰ ਲੈ ਕੇ ਇਸ ਵਾਰ ਕੋਈ ਵੀ ਸਿਆਸੀ ਪਾਰਟੀਆਂ ਵਲੋ ਸਿਆਸੀ ਸਟੇਜਾਂ ਨਹੀ ਲੱਗੀ।

ਖਡੂਰ ਸਾਹਿਬ (ਜਸਬੀਰ ਸਿੰਘ) : ਅਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ 481ਵਾ ਗੁਰਤਾ, ਗੱਦੀ ਦਿਵਸ ਇਤਿਹਾਸਕ ਨਗਰੀ ਸ੍ਰੀ ਖਡੂਰ ਸਾਹਿਬ ਵਿਖੇ ਬੜੀ ਸਰਧਾ ਨਾਲ ਮਨਾਇਆ ਗਿਆ । ਲੋਕ ਦੂਰੋਂ ਦੂਰੋਂ ਸੰਗਤਾਂ ਨਤ ਮਸਤਕ ਹੋਣ ਲਈ ਆਈਆਂ । ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਤਿਹਾਸਕ ਨਗਰੀ ਸ੍ਰੀ ਖਡੂਰ ਸਾਹਿਬ ਵਸਾਈ ਸੀ । ਇਥੇ ਗੁਰੂ ਜੀ ਨੇ ਗੁਰਮੁਖੀ ਲਿਪੀ ਸ਼ੁਰੂ ਕੀਤੀ ਤੇ ਨਾਲ ਨਾਲ ਮਾਤਾ ਖੀਵੀ ਜੀ ਨੇ ਗੁਰੂ ਕਾ ਲੰਗਰ ਦੀ ਸ਼ੁਰੂਆਤ ਕੀਤੀ ਗਾਈ । ਸ੍ਰੀ ਖਡੂਰ ਸਾਹਿਬ ਵਿਖੇ 8 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ । ਸ੍ਰੀ ਖਡੂਰ ਸਾਹਿਬ ਚਾਰ ਪਾਸੇ ਇਤਿਹਾਸਕ ਨਗਰੀਆ ਪੈਂਦੀਆਂ ਹਨ । ਜਿਸ ਵਿਚ 20 ਕਿਲੋਮੀਟਰ ਤੋ ਤਰਨਤਾਰਨ, ਖਡੂਰ ਸਾਹਿਬ ਤੋ ਸ੍ਰੀ ਗੋਇੰਦਵਾਲ ਸਾਹਿਬ 10 ਕਿਲੋਮੀਟਰ ਅਤੇ ਬਾਬਾ ਬਕਾਲਾ ਸਾਹਿਬ 25 ਕਿਲੋਮੀਟਰ ਪੈਂਦੇ ਹਨ ।






