16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਰਤਾਰ ਸਿੰਘ ਥਾਣਾ ਸਿਟੀ 2 ਦੇ ਐਸ. ਐਚ. ਓ ਬਣੇ

ਗੁਰਤਾਰ ਸਿੰਘ ਥਾਣਾ ਸਿਟੀ 2 ਦੇ ਐਸ. ਐਚ. ਓ ਬਣੇ

ਪਹਿਲਾਂ ਰਹੇ ਐਸ.ਐਚ.ਉ ਜਸਕਰਨ ਸਿੰਘ ਨੂੰ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐਸ ਐਸ ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਨੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਦੀ ਤਾਇਨਾਤੀ ਐਸ.ਆਈ. ਗੁਰਤਾਰ ਸਿੰਘ ਨੂੰ ਸੌਂਪ ਦਿੱਤੀ ਹੈ ਹੈ। ਜਦੋਂ ਕਿ ਪਹਿਲਾਂ ਰਹੇ ਐਸ.ਐਚ.ਉ ਜਸਕਰਨ ਸਿੰਘ ਨੂੰ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਹੈ। ਅਹੁਦਾ ਸੰਭਾਲਣ ਤੋਂ ਬਾਅਦ ਐਸ.ਐਚ.ਉ ਗੁਰਤਾਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਐਸ.ਐਸ.ਪੀ ਸਾਹਿਬ ਦੀ ਹਿਦਾਇਤਾਂ ਅਨੁਸਾਰ ਥਾਣਾ ਸਿਟੀ 2 ਖੇਤਰ ਵਿੱਚ ਨਸ਼ਾ ਤਸਕਰਾਂ ਤੇ ਨਕੇਲ ਕੱਸਣਾ, ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀਂ ਦੋਸ਼ੀ ਨੂੰ ਬਖਸਿਆ ਨਹੀਂ ਜਾਵੇਗਾ । ਉਨਾਂ ਕਿਹਾ ਕਿ ਜੁਰਮ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਉਹ ਥਾਣੇ ਵਿੱਚ ਕੰਮਾਂ ਲਈ ਆਉਣ ਵਾਲੇ ਮੋਹਤਬਰ ਵਿਅਕਤੀਆਂ ਦਾ ਸਨਮਾਨ ਯਕੀਨੀ ਬਣਾਉਣਗੇ ਅਤੇ ਗੁੰਡਾਂ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਉਣਗੇ। ਉਨਾਂ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਉਹ ਆਪਣੀ ਟੀਮ ਨਾਲ ਦਿਨ ਰਾਤ ਇੱਕ ਕਰ ਦੇਣਗੇ।

Today Now News

RELATED ARTICLES
- Advertisment -

POPULAR POSTS