17.1 C
Chandigarh

TODAY NOW NEWS

Thursday, March 19, 2026
HomeBREAKING NEWSਹਲਕਾ ਖੰਨਾ ਦੇ ਲੋਕਾਂ ਦਾ ਫਤਵਾ ਸਿਰ ਮੱਥੇ ਪ੍ਰਵਾਨ, ਹਮੇਸ਼ਾ ਲੋਕਾਂ ਦੀ...

ਹਲਕਾ ਖੰਨਾ ਦੇ ਲੋਕਾਂ ਦਾ ਫਤਵਾ ਸਿਰ ਮੱਥੇ ਪ੍ਰਵਾਨ, ਹਮੇਸ਼ਾ ਲੋਕਾਂ ਦੀ ਸੇਵਾ ’ਚ ਰਹਾਂਗਾ ਹਾਜ਼ਰ : ਗੁਰਪ੍ਰੀਤ ਸਿੰਘ ਭੱਟੀ

ਖੰਨਾ, 14 ਮਾਰਚ (ਪਰਮਜੀਤ ਸਿੰਘ ਧੀਮਾਨ)-ਅੱਜ ਸਥਾਨਕ ਆਈ. ਡੀ. ਬੈਕੁੰਟ ਹਾਲ ਵਿਚ ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਧੰਨਵਾਦ ਮੀਟਿੰਗ ਖੰਨਾ ਮੰਡਲ ਦੇ ਪ੍ਰਧਾਨ ਅਨੂਪ ਸ਼ਰਮਾ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਪਾਰਟੀ ਦੇ ਸੂਬਾ ਸਪੋਕਸਮੈਨ ਇਕਬਾਲ ਸਿੰਘ ਚੰਨੀ, ਜ਼ਿਲਾ ਪ੍ਰਧਾਨ ਰਜਨੀਸ਼ ਬੇਦੀ, ਖੰਨਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਸਮੇਤ ਸੀਨੀਅਰ ਲੀਡਰਸ਼ਿਪ, ਵੱਖ-ਵੱਖ ਮੋਰਚਿਆਂ ਦੇ ਆਗੂ ਤੇ ਵਰਕਰ ਨੇ ਵੱਡੀ ਗਿਣਤੀ ਵਿਚ ਸ਼ਮੂੁਲੀਅਤ ਕੀਤੀ।
ਇਸ ਮੌਕੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਹਲਕਾ ਖੰਨਾ ਦੇ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਸਿਰ ਮੱਥੇ ਪ੍ਰਵਾਨ ਹੈ ਅਤੇ ਉਹ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿਣਗੇ। ਉਨ੍ਹਾਂ ਖੰਨਾ ਸ਼ਹਿਰ ਦੇ ਸਾਰੇ ਹੀ 33 ਵਾਰਡਾਂ ਅਤੇ ਸਾਰੇ ਹੀ ਪਿੰਡਾਂ ਦੇ ਸਮੂਹ ਵੋਟਰਾਂ ਤੋਂ ਇਲਾਵਾ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਜਿਨਾਂ ਚੋਣ ਮੁਹਿੰਮ ਦੌਰਾਨ ਭਾਜਪਾ ਨੀਤੀਆਂ ਨੂੰ ਘਰ-ਘਰ ਪੁਹੰਚਾਉਣ ਲਈ ਦਿਨ ਰਾਤ ਇਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਵੱਲੋਂ ਪਹਿਲੀ ਵਾਰ ਪੰਜਾਬ ਵਿਚ ਇਕੱਲੇ ਤੌਰ ’ਤੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਿਆ ਗਿਆ ਹੈ ਅਤੇ ਲੋਕਾਂ ਵੱਲੋਂ ਪਾਰਟੀ ਨੂੰ ਭਰਵਾਂ ਹੁਲਾਰਾਂ ਦਿੱਤਾ ਗਿਆ ਅਤੇ ਪਾਰਟੀ ਦੇ ਅਧਾਰ ਵਿਚ ਵਾਧਾ ਹੋਇਆ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਾਸ਼ ਨਾ ਹੋਣ ਬਲਕਿ ਹੋਰ ਵੀ ਜੋਸ਼ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪੁਹੰਚਾਉਣ ਲਈ ਦ੍ਰਿੜਤਾ ਨਾਲ ਜਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰ ਕੇ ਕਾਰਜ ਕੀਤੇ ਜਾਣਗੇੇ।
ਗੁਰਪ੍ਰੀਤ ਭੱਟੀ ਨੇ ਕਿਹਾ ਕਿ ਚੋਣਾਂ ਦੌਰਾਨ ਹਲਕਾ ਖੰਨਾ ਦੀ ਜਨਤਾ ਨਾਲ ਜੋ ਪਾਰਟੀ ਦੇ ਕੇਂਦਰੀ ਮੰਤਰੀਆਂ ਵੱਲੋਂ ਜੀ. ਟੀ. ਰੋਡ ’ਤੇ ਐਲੀਵੇਟਿਡ ਪੁੱਲ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂੁਰਾ ਕਰਵਾਉਣ ਲਈ ਉਹ ਦੇ ਪਾਰਟੀ ਦੀ ਟੀਮ ਵੱਲੋਂ ਹੁਣ ਤੋਂ ਹੀ ਯਤਨ ਅਰੰਭ ਦਿੱਤੇ ਗਏ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਜਿੱਤ ’ਤੇ ਹਲਕਾ ਤੋਂ ਚੁਣੇ ਵਿਧਾਇਕ ਤਰਨਪ੍ਰੀਤ ਸਿੰਘ ਸੋਂਦ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਹਨ ਜਿਨਾਂ ’ਚ 300 ਯੂਨਿਟ ਘਰੇਲੂ ਬਿਜਲੀ ਮੁਆਫੀ ਤੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਆਉਣ ਵਾਲੇ ਮਹੀਨੇ ਤੋਂ ਹੀ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਹੱਕਾਂ ਲਈ ਆਪਣੀ ਜਿੰਮੇਵਾਰੀ ਨੂੰ ਲੋਕਾਂ ਦੇ ਸਹਿਯੋਗ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਪਾਰਟੀ ਦੇ ਸੂੁਬਾ ਸਪੋਕਸਮੈਨ ਇਕਬਾਲ ਸਿੰਘ ਚੰਨੀ, ਜ਼ਿਲਾ ਪ੍ਰਧਾਨ ਰਜਨੀਸ਼ ਬੇਦੀ, ਲੀਗਲ ਸੈਲ ਦੇ ਅਜੇ ਦਵੇਸ਼ਵਰ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਜੇਸ਼ ਡਾਲੀ ਨੇ ਵੀ ਪਾਰਟੀ ਆਗੂਆਂ ਦੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਸਿੰਗਲਾ, ਅੰਮ੍ਰਿਤ ਲਾਲ ਲੁਟਾਵਾ, ਡਾ. ਸੋਮੇਸ਼ ਬੱਤਾ, ਡਾ. ਅਸ਼ਵਨੀ ਬਾਂਸਲ, ਜਸਪਾਲ ਸਿੰਘ ਲੋਟੇ, ਹਰੀਸ਼ ਮਹਿੰਦਰੂੁ, ਮਨੋਜ ਘਈ, ਅਮਨ ਮਨੋਚਾ, ਜਸਪਾਲ ਕਾਲੀਰਾਓ, ਬਬਲਾ ਮਹਿਤਾ, ਗੁਲਸ਼ਨ ਸ਼ਰਮਾ, ਸੰਜੇ ਬਾਂਸਲ, ਵਿਜੇ ਗਰਗ, ਅਜੇ ਭਾਂਬਰੀ, ਚਰਨ ਦਾਸ, ਸੰਜੀਵ ਵਰਮਾ, ਵੀ ਕੇ ਤਿਵਾੜੀ, ਗੁਰਦੀਪ ਸਿੰਘ ਭੱਟੀ, ਪੂਜਾ ਸਾਹਨੇਵਾਲੀਆਂ, ਨਿਸ਼ਾ ਸ਼ਰਮਾ, ਸੰਕੁਤਲਾ ਰਾਣੀ, ਨੁਪੁਰ ਚਾਂਠਲੇ, ਹਰਬੰਤ ਕੌਰ ਖੱਟੜਾ, ਸੁਨੀਤਾ ਰਾਣੀ, ਪਰਮਜੀਤ ਸਿੰਘ ਧੀਮਾਨ ਸਮੇਤ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।

Today Now News

RELATED ARTICLES
- Advertisment -

POPULAR POSTS