17.1 C
Chandigarh

TODAY NOW NEWS

Friday, March 20, 2026
HomeBREAKING NEWSਗੁਰਨਾਮ ਚੜੂਨੀ ਦਾ ਮੁਲਾਜ਼ਮਾਂ ਬਾਰੇ ਵਿਵਾਦਿਤ ਬਿਆਨ, ਬੋਲੇ ਅਪਸ਼ਬਦ

ਗੁਰਨਾਮ ਚੜੂਨੀ ਦਾ ਮੁਲਾਜ਼ਮਾਂ ਬਾਰੇ ਵਿਵਾਦਿਤ ਬਿਆਨ, ਬੋਲੇ ਅਪਸ਼ਬਦ

ਚੰਡੀਗੜ੍ਹ

“ਪੰਜਾਬ- ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ, ਜਰਮਨਜੀਤ ਸਿੰਘ, ਸੁਖਦੇਵ ਸਿੰਘ ਸੈਣੀ, ਠਾਕੁਰ ਸਿੰਘ ,ਰਣਜੀਤ ਸਿੰਘ ਰਾਣਵਾ , ਸੁਖਜੀਤ ਸਿੰਘ ਅਤੇ ਜਸਵੀਰ ਤਲਵਾੜਾ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਮੁਲਾਜ਼ਮਾਂ ਪ੍ਰਤੀ ਵਰਤੇ ਅਪਸ਼ਬਦਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਚੜੂਨੀ ਦੀ ਪੇਤਲੀ ਸਮਝਦਾਰੀ ਕਰਾਰ ਦਿੱਤਾ।

ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫਡਰੇਸ਼ਨਾਂ ਵੱਲੋਂ 23 – 24 ਫਰਵਰੀ ਨੂੰ ਜੋ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਉੁਸ ਨੂੰ ਪੰਜਾਬ ਅੰਦਰ “ਪੰਜਾਬ- ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਬੈਨਰ ਹੇਠ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ,ਕਿਉਂਕਿ ਇਹ ਹਡ਼ਤਾਲ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਵਾਸਤੇ , ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਦੇ ਵਿਰੋਧ ਵਿੱਚ ,ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ਵਿੱਚ,ਜਨਤਕ ਖੇਤਰ ਦੇ ਖ਼ਤਮ ਕੀਤੇ ਜਾ ਰਹੇ ਅਦਾਰਿਆਂ ਦੇ ਵਿਰੋਧ ਵਿੱਚ ,ਕਾਰਪੋਰੇਟ ਸੈਕਟਰ ਨੂੰ ਦਿੱਤੀਆਂ ਜਾ ਰਹੀਆਂ ਬੇਲਗਾਮ ਖੁੱਲ੍ਹਾਂ ਦੇ ਵਿਰੋਧ ਵਿੱਚ,ਵਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ,ਫ਼ਿਰਕਾਪ੍ਰਸਤੀ ਦੇ ਵਿਰੋਧ ਵਿੱਚ,ਮਾਣ ਭੱਤਾ /ਇਨਸੈੱਟਿਵ ਮੁਲਾਜ਼ਮਾਂ ਦਾ ਰੁਜ਼ਗਾਰ ਦੇ ਨਾਂ ਤੇ ਕੀਤੇ ਜਾ ਰਹੇ ਸ਼ੋਸ਼ਣ ਦੇ ਵਿਰੋਧ ਵਿੱਚ ਆਦਿ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ।

ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਕਿਸਾਨ ਆਗੂ ਚੜੁਨੀ ਵੱਲੋਂ ਇਸ ਹੜਤਾਲ ਪ੍ਰਤੀ ਵਰਤੇ ਅਪਸ਼ਬਦ ਭਾਜਪਾ ਅਤੇ ਕਾਂਗਰਸ ਦੀ ਹੀ ਬੋਲੀ ਹੈ ਅਤੇ ਜੇਕਰ ਚੜੂਨੀ ਨੂੰ ਇਨ੍ਹਾਂ ਸੰਗਠਨਾਂ ਦੇ ਬਾਰੇ ਅਤੇ ਸੰਗਠਨਾਂ ਵੱਲੋਂ ਜਿਨ੍ਹਾਂ ਮੁੱਦਿਆਂ ਤੇ ਹੜਤਾਲ ਕੀਤੀ ਜਾ ਰਹੀ ਬਾਰੇ ਪਤਾ ਨਹੀ ਤਾਂ ਫਿਰ ਏ ਪੇਤਲੀ ਸਮਝਦਾਰੀ ਦਾ ਹੀ ਪ੍ਰਗਟਾਵਾ ਹੈ । ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਇਨ੍ਹਾਂ ਸੰਗਠਨਾਂ ਵੱਲੋਂ ਕਿਸਾਨ ਅੰਦੋਲਨ ਵਿਚ ਬੜਾ ਵੱਡਾ ਹਿੱਸਾ ਪਾਇਆ ਗਿਆ ਹੈ । ਆਗੂਆਂ ਆਖਿਆ ਕਿ ਕਿਸਾਨ ਆਗੂ ਚੜੁੂਨੀ ਆਪਣੇ ਮੁਲਾਜ਼ਮ ਵਿਰੋਧੀ ਸ਼ਬਦ ਵਾਪਸ ਲੈਣ ਅਤੇ ਆਪਣੀ ਸਮਝਦਾਰੀ ਨੂੰ ਦਰੁਸਤ ਕਰਨ ।

ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਕਿਸਾਨ ਆਗੂ ਚੜੂਨੀ ਵੱਲੋਂ ਜੋ ਮੁਲਾਜ਼ਮਾਂ ਪ੍ਰਤੀ ਤਨਖ਼ਾਹਾਂ ਅਤੇ ਭੱਤਿਆਂ ਤੇ ਅਟੈਕ ਕੀਤਾ ਹੈ ਉਹ ਅਤਿ ਨਿੰਦਣਯੋਗ ਹੈ ਅਤੇ ਬਜਟ ਦਾ ਕਿੰਨਾ ਹਿੱਸਾ ਕਿਸ ਵਰਗ ਲਈ ਜਾਂਦਾ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਉਹ ਆਪਣੀ ਸਮਝਦਾਰੀ ਦਰੁੁੁਸਤ ਕਰਨ। ਸਾਂਝਾ ਫਰੰਟ ਦੇ ਆਗੂਆਂ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 23 – 24 ਫਰਵਰੀ ਦੀ ਹੜਤਾਲ ਨੂੰ ਸਫਲ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਣ ਅਤੇ ਪੰਜਾਬ ਅੰਦਰ ਮਜ਼ਦੂਰ , ਮੁਲਾਜ਼ਮ, ਕਿਸਾਨ ,ਨੌਜਵਾਨ ਅਤੇ ਵਿਦਿਆਰਥੀ ਏਕਤਾ ਨੂੰ ਬਣਾਈ ਰੱਖਣ ਤਾਂ ਜੋ ਮੋਦੀ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕੇ ।

Today Now News

RELATED ARTICLES
- Advertisment -

POPULAR POSTS