
ਬਰਨਾਲਾ, 8 ਅਗਸਤ (ਕਰਨਪ੍ਰੀਤ ਧੰਦਰਾਲ) ਅਗਾਮੀ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਆਗੂ ਵਰਕਰ ਬੀ ਜੇ ਪੀ ਦੀਆਂ ਲੋਕ ਹਿੱਤ ਨੀਤੀਆਂ ਤੇ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਪੂਰੀਆਂ ਤਿਆਰੀਆਂ ਚ ਜੁਟੇ ਹੋਏ ਹਨ ਜਿਸ ਤਹਿਤ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ 117 ਸੀਟਾਂ ਤੇ ਆਪਣੇ ਬਲਬੂਤੇ ਉਮੀਦਵਾਰ ਖੜੇ ਕਰਕੇ ਚੋਣ ਲੜੇਗੀ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜਿਲਾ ਪ੍ਰਧਾਨ ਬੀ ਜੇ ਪੀ ਗੁਰਮੀਤ ਸਿੰਘ ਬਾਵਾ ਹੰਢਿਆਇਆ ਨੇ ਬੀ ਜੇ ਪੀ ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਆਪਣੇ ਗ੍ਰਹਿ ਵਿਖੇ ਆਗੂਆਂ ਵਰਕਰਾਂ ਨਾਲ ਭਰਵੀਂ ਮੀਟਿੰਗ ਕਰਦਿਆਂ ਸੰਬੰਧਨ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਅਗਾਮੀ 2022 ਦੀਆਂ ਚੋਣਾਂ ਚ ਪੂਰੀ ਤਾਕਤ ਲਗਾ ਦੇਵੇਗੀ ਜਿਸ ਨੂੰ ਲੈ ਕੇ ਰਾਜਨੀਤਕ ਗਤੀਵਿਧੀਆਂ ਚ ਤੇਜੀ ਲਿਆਂਦੀ ਜਾ ਚੁੱਕੀ ਹੈ ਹੰਡਿਆਇਆ ਮੰਡਲ ਦੇ ਅਧੀਨ ਆਉਂਦੇ ਸਾਰੇ ਸਾਰੇ ਬੂਥਾਂ ਅਪਰ ਇਕਾਈਆਂ ਸਥਾਪਤ ਕਰਨ ਦਾ ਟੀਚਾ ਰੱਖਦਿਆਂ ਸੰਕਲਪ ਲਿਆ ਗਿਆ ਹੈ੧ ਜਿਸ ਸੰਬੰਧੀ ਸਾਰੇ ਸੀਨੀਅਰ ਜੂਨੀਅਰ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਘਰ ਘਰ ਜਾ ਕੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਕਾਂਗਰਸ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾਇਆ ਗਿਆ! ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਸਿਰਫ ਬਦਨਾਮ ਕਰਨ ਤੇ ਤੁਲੀ ਹੈ ਜਦੋਂ ਕਿ ਪੰਜਾਬ ਚ ਮਹਿੰਗੇ ਕੀਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਚ ਪੰਜਾਬ ਸਰਕਾਰ ਆਪ 57 ਰੁਪਿਆ ਦਾ ਟੈਕਸ ਲੈ ਕੇ ਲੁੱਟ ਰਹੀ ਹੈ ਤੇ ਮਹਿੰਗਾਈ ਦਾ ਠੀਕਰਾ ਬੀ ਜੇ ਪੀ ਸਿਰ ਭੰਨਦੀ ਹੈ ਇਸ ਤਰ੍ਹਾਂ ਪੰਜਾਬ ਦੀ ਦੋਗਲੀ ਸਰਕਾਰ ਦਾ ਚੇਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇਗਾ! ਮੀਟਿੰਗ ਵਿਚ ਸੁਖਮਹਿੰਦਰ ਪਾਲ ਜੇਠੀ ਸਤਪਾਲ ਕੋਟੀਆਂ , ਗੋਰਾ ਲੈ ਦਿਲਵਾਲੇ, ਜਗਦੇਵ ਸਿੰਘ ਸੋਨੂ ,ਵਿਕਾਸ ਬਾਵਾ ,ਰਾਮ ਗੋਪਾਲ ਸ਼ਰਮਾ , ਨਵਦੀਪ ਕੁਮਾਰ ,ਰੁਲਦੂ ਮੱਲ ,ਸੁਨੀਲ ਵਰਮਾ ,ਰਵੀ ਕੁਮਾਰ ,ਸੁਖਦੇਵ ਸਿੰਘ , ਗੁਲਾਬ ਸਿੰਘ ਸੁਰਜੀਤ ਸਿੰਘ ਐਮ ਸੀ ,ਸਾਹਿਲ ਵਰਮਾ ,ਸੋਮ ਨਾਥ ,ਪ੍ਰੀਤ ਧਾਲੀਵਾਲ ,ਨਿੰਦਰ ਸਿੱਧੂ ,ਸਤਨਾਮ ਸਿੰਘ ,ਕੁਲਦੀਪ ਸਿੰਘ ਧਾਲੀਵਾਲ ਅਕਾਸ਼ ਗਿੱਲ ,ਗੁਰਜੰਟ ਸਿੰਘ ,ਸ਼ੰਟੀ ਹਰਮਨ ਗਿੱਲ ,ਸੁਮੀਤ ਪਾਂਡੇ ਸਮੇਤ ਵੱਡੀ ਗਿਣਤੀ ਵਿਚ ਆਗੂ ਵਰਕਰ ਹਾਜਿਰ ਸਨ !





