16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਸਾਹਿਬ ਪਿੰਡ ਅਕਬਰਪੁਰ ਖੁਡਾਲ ਦੀ ਨਵੀਂ ਇਮਾਰਤ...

ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਸਾਹਿਬ ਪਿੰਡ ਅਕਬਰਪੁਰ ਖੁਡਾਲ ਦੀ ਨਵੀਂ ਇਮਾਰਤ ਚ ਭੋਗ ਸਮੇਂ ਸੰਗਤਾਂ ਵੱਡੀ ਗਿਣਤੀ ਚ ਇਕੱਤਰ ਹੋਈਆਂ

ਮਾਨਸਾ, 27 ਜੁਲਾਈ(ਗੁਰਜੰਟ ਸਿੰਘ ਬਾਜੇਵਾਲੀਆ) ਸਿਦਕੀ ਸਿੱਖ ਭਾਈ ਗੁਲਾਬ ਸਿੰਘ ਸਵਰਨਕਾਰ ਸੇਵਾ ਸੁਸਾਇਟੀ ਅਤੇ ਲੋਕਲ ਗੁਰਦੁਆਰਾ ਕਮੇਟੀ ਭੋਰਾ ਸਾਹਿਬ, ਪਿੰਡ ਅਕਬਰਪੁਰ ਖੁਡਾਲ ਦੀ ਨਗਰ ਦੀ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।ਉਪਰੰਤ ਵੱਖ ਵੱਖ ਕੀਰਤਨੀ ਜਥਿਆਂ ਨੇ ਵੱਡੀ ਗਿਣਤੀ ਚ ਪੁੱਜੀਆਂ ਸੰਗਤਾਂ ਨੂੰ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨਾਲ ਨਿਹਾਲ ਕੀਤਾ ।ਸਿਦਕੀ ਸਿੱਖ ਭਾਈ ਗੁਲਾਬ ਸਿੰਘ ਸਵਰਨਕਾਰ ਸੇਵਾ ਸੁਸਾਇਟੀ ਦੇ ਚੇਅਰਮੈਨ ਦਲੀਪ ਸਿੰਘ ਅਤੇ ਪ੍ਰਧਾਨ ਪਰਮਜੀਤ ਸਿੰਘ ਤਾਜੋਕੇ ,ਸਰਪ੍ਰਸਤ ਧਰਮਪਾਲ ਵਰਮਾ ,ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਇਕ ਵਿਸ਼ਾਲ ਨਗਰ ਕੀਰਤਨ ਸਰਸਾ (ਹਰਿਆਣਾ) ਤੋਂ ਚੱਲ ਕੇ ਪਿੰਡ ਅਕਬਰਪੁਰ ਖੁਡਾਲ (ਮਾਨਸਾ) ਸਮਾਪਤ ਹੋਵੇਗਾ ਜਿਸ ਦੀ ਪਰਵਾਨਗੀ ਗੁਰੂਘਰ ਦੀ ਹਜ਼ੂਰੀ ਚ ਸੰਗਤਾਂ ਤੋਂ ਲੈ ਲਈ ਗਈ ਹੈ।ਜਿਸ ਸੰਬੰਧੀ ਆਉਣ ਵਾਲੇ ਦਿਨਾਂ ਚ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ।ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਚ ਆਪਣਾ ਵਡਮੁੱਲਾ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨੀ ਜੀ।ਜ਼ਿਕਰਯੋਗ ਹੈ ਕਿ ਮੁਗਲ ਹਕੂਮਤ ਦੇ ਨਵਾਬ ਨਬੀ ਬਖ਼ਸ਼ ਨੇ ਇਕ ਗੁਰਸਿੱਖ ਸਵਰਨਕਾਰ ਭਾਈ ਗੁਲਾਬ ਸਿੰਘ ਨੂੰ ਧੱਕੇ ਨਾਲ ਕੈਦ ਕਰ ਲਿਆ ਸੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੱਛਮ ਦੀ ਯਾਤਰਾ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸਰਸੇ ਸੁਨੇਹਾ ਲੱਗਿਆ ਉਨ੍ਹਾਂ ਨੇ ਉਸੇ ਸਮੇਂ ਚੜ੍ਹਾਈ ਕਰ ਕੇ ਭਾਈ ਗੁਲਾਬ ਸਿੰਘ ਦਾ ਨਿਤਾਰਾ ਕੀਤਾ ਅਤੇ ਭੋਰੇ ਚੋਂ ਆਜ਼ਾਦ ਕਰਵਾਇਆ।ਉਸ ਨਬੀ ਬਖ਼ਸ਼ ਨਵਾਬ ਨੂੰ ਸੱਚ ਦਾ ਉਪਦੇਸ਼ ਦਿੱਤਾ।ਇਸ ਅਸਥਾਨ ਲਈ ਕੁਝ ਹੋਰ ਜਗ੍ਹਾ ਦੀ ਖ਼ਰੀਦ ਕੀਤੀ ਗਈ ਸੀ ।ਜਿਸ ਵਿੱਚ ਸਵਰਨਕਾਰ ਭਾਈਚਾਰੇ ਵੱਲੋਂ ਯੋਗਦਾਨ ਪਾਉਣ ਵਾਲੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ,ਸਵਰਨਕਾਰ ਸੇਵਾ ਸੰਘ ਬੁਢਲਾਡਾ ਦੇ ਪ੍ਰਧਾਨ ਜਸਪਾਲ ਸਿੰਘ ,ਸੁਰਿੰਦਰ ਸਿੰਘ ਬੱਗਾ ,ਝੁਨੀਰ ਤੋਂ ਸਵਰਨਕਾਰ ਸੰਘ ਦੇ ਪ੍ਰਧਾਨ ਮਲਕੀਤ ਸਿੰਘ ਸੋਨੀ ,ਪਰਮਜੀਤ ਸਿੰਘ ਪਰਮਿੰਦਰ ਸਿੰਘ ਹਰਬਿਲਾਸ ਸਿੰਘ ਬਲਦੇਵ ਸਿੰਘ ਬਰੇਟਾ ਮੰਡੀ ,ਸਵਰਨਕਾਰ ਸੰਘ ਲਹਿਰਾਗਾਗਾ ਦੇ ਪ੍ਰਧਾਨ ਨਾਨਕ ਸਿੰਘ ਚੋਟੀਆਂ,ਮੀਡੀਆ ਕਲੱਬ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸ਼ੀਹ,ਸੁਰਜੀਤ ਸਿੰਘ ਬਰਨਾਲਾ ,ਹਰਜਿੰਦਰ ਸਿੰਘ ਤਪਾ,ਪਰਮਜੀਤ ਸਿੰਘ ਪੰਮਾ ਮਾਨਸਾ ,ਹੈੱਡ ਗ੍ਰੰਥੀ ਮਨਜੀਤ ਸਿੰਘ ,ਰਾਗੀ ਗੁਰਪ੍ਰੀਤ ਸਿੰਘ ਦਿਲਬਾਗ ਸਿੰਘ, ਬਾਬਾ ਬਚਨ ਸਿੰਘ ਦਿੱਲੀ, ਪੂਰਨ ਸਿੰਘ ਲੁਧਿਆਣਾ ਆਦਿ ਤੋ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਪੁੱਜੀਆਂ

Today Now News

RELATED ARTICLES
- Advertisment -

POPULAR POSTS