ਮੌਕੇ ਤੇ ਪਹੁੰਚੇ ਬੱਚੀ ਦੀ ਮਾਸੀ ਨੇ ਬੱਚੀ ਨੂੰ ਵਹਿਸ਼ੀ ਕਾਰਿਆਨਾ ਦੁਕਾਨ ਮਾਲਿਕ ਦੇ ਚੁੰਗਲ ਵਿਚੋਂ ਬਚਾਇਆ

ਗੁਰਦਸਪੂਰ (ਲੱਕੀ ਬਟਾਲਾ) : ਛੋਟੀ ਬੱਚੀਆਂ ਦੇ ਨਾਲ ਛੇੜਛਾੜ ਅਤੇ ਸ਼ਰੀਰਕ ਜਬਰਦਸਤੀ ਦੇ ਮਾਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਭੰਗਵਾ ਵਿਚ ਸਾਹਮਣੇ ਆਇਆ ਜਿਥੇ ਅਨਾਥ 16 ਸਾਲ ਦੀ ਬੱਚੀ ਨਾਲ ਪਿੰਡ ਵਿਚ ਹੀ ਕਰਿਆਨਾ ਦੁਕਾਨ ਮਾਲਿਕ ਵਲੋਂ ਛੇੜਛਾੜ ਅਤੇ ਸਰੀਰਕ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪਹੁੰਚੇ ਬੱਚੀ ਦੀ ਮਾਸੀ ਨੇ ਬੱਚੀ ਨੂੰ ਵਹਿਸ਼ੀ ਕਾਰਿਆਨਾ ਦੁਕਾਨ ਮਾਲਿਕ ਦੇ ਚੁੰਗਲ ਵਿਚੋਂ ਬਚਾਇਆ ਅਤੇ ਪੁਲਿਸ ਨੂੰ ਇਤਲਾਹ ਕੀਤੀ ,,,,,ਪੁਲਿਸ ਵਲੋਂ ਕੇਸ ਦਰਜ ਕਰਦੇ ਹੋਏ ਬੱਚੀ ਦਾ ਮੈਡੀਕਲ ਕਰਵਾਇਆ ਗਿਆ
ਈਸਾਈ ਜਾਤੀ ਨਾਲ ਸੰਬੰਧਿਤ ਪੀੜਤ ਬੱਚੀ ਦੀ ਮਾਸੀ ਤੇ ਈਸਾਈ ਬਿਰਾਦਰੀ ਦੇ ਆਗੂ ਨੇ ਦੱਸਿਆ ਕਿ ਬੱਚੀ ਅਨਾਥ ਹੈ ਅਤੇ ਆਪਣੇ ਛੋਟੇ ਭਰਾ ਅਤੇ ਭੈਣ ਨਾਲ ਪਿੰਡ ਭੰਗਵਾ ਵਿਚ ਰਹਿੰਦੀ ਹੈ ਅਤੇ ਜਦ ਪਿੰਡ ਦੀ ਕਰਿਆਨੇ ਦੀ ਦੁਕਾਨ ਉਤੇ ਸਮਾਨ ਲੈਣ ਗਈ ਤਾਂ ਦੁਕਾਨ ਦਾ ਮਾਲਿਕ ਗਿਰਧਾਰੀ ਲਾਲ ਦੁਕਾਨ ਦੇ ਲਾਗੇ ਅਪਨੇ ਘਰ ਵਿਚ ਸੀ ਜਦ ਬੱਚੀ ਨੇ ਉਸਨੂੰ ਸਮਾਨ ਲੈਣ ਲਈ ਆਵਾਜ਼ ਲਗਾਈ ਤਾਂ ਉਸਨੇ ਬੱਚੀ ਨੂੰ ਜ਼ਬਰਦਸਤੀ ਘਰ ਅੰਦਰ ਖਿੱਚ ਲਿਆ ਅਤੇ ਜਦ ਪਿੰਡ ਵਾਲਿਆਂ ਨੂੰ ਅਤੇ ਬੱਚੀ ਦੀ ਮਾਸੀ ਨੂੰ ਇਸ ਬਾਬਤ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਬੱਚੀ ਨੂੰ ਉਕਤ ਵਹਿਸ਼ੀ ਦੇ ਚੁੰਗਲ ਵਿਚੋਂ ਬਚਾਇਆ ਮੌਕੇ ਉਤੋਂ ਗਿਰਧਾਰੀ ਲਾਲਾ ਅਤੇ ਉਸਦੇ ਦੋ ਸਾਥੀ ਸ਼ਾਮ ਲਾਲ ਅਤੇ ਬਿੱਟੂ ਫਰਾਰ ਹੋ ਗਏ ਸ਼ਾਮ ਲਾਲ ਪਿੰਡ ਦਾ ਸਰਪੰਚ ਦਸਿਆ ਜਾ ਰਿਹਾ ਹੈ
ਓਥੇ ਹੀ ਪੁਲਿਸ ਅਧਿਕਾਰੀ ਨੇ ਸਾਰੀ ਘਟਨਾ ਦੀ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਬਿਆਨਾ ਦੇ ਅਧਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ ਫਰਾਰ ਗਿਰਧਾਰੀ ਲਾਲ ਨੂੰ ਜਲਦ ਗਿਰਫ਼ਤਾਰ ਕੀਤਾ ਜਵੇਗਾ ,,,ਬਾਕੀ ਸ਼ਾਮ ਲਾਲ ਅਤੇ ਬਿੱਟੂ ਦੀ ਸ਼ਮੂਲੀਅਤ ਉਤੇ ਵੀ ਜਾਂਚ ਕੀਤੀ ਜਾਵੇਗੀ






