16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੁਲਿਸ ਮੁਖੀ ਨੇ ਸਬ^ਡਵੀਜ਼ਨ ਮਾਨਸਾ ਦੇ ਥਾਣਿਆਂ ਦਾ ਸਰਸਰੀ ਦੌੌਰਾ ਕਰਕੇ ਦਿੱਤੇ...

ਪੁਲਿਸ ਮੁਖੀ ਨੇ ਸਬ^ਡਵੀਜ਼ਨ ਮਾਨਸਾ ਦੇ ਥਾਣਿਆਂ ਦਾ ਸਰਸਰੀ ਦੌੌਰਾ ਕਰਕੇ ਦਿੱਤੇ ਦਿਸ਼ਾ ਨਿਰਦੇਸ਼

ਮਾਨਸਾ 11 ਨਵੰਬਰ {ਗੁਰਜੰਟ ਸਿੰਘ ਬਾਜੇਵਾਲੀਆ} ਡਾ, ਸੰਦੀਪ ਕੁਮਾਰ ਗਰਗ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਣ ਲਈ ਉਹਨਾਂ ਵੱਲੋੋਂ ਅੱਜ ਸਬ^ਡਵੀਜ਼ਨ ਮਾਨਸਾ ਅਧੀਨ ਪੈਂਦੇ ਥਾਣਾ ਸਿਟੀ^1 ਮਾਨਸਾ, ਸਿਟੀ^2 ਮਾਨਸਾ, ਥਾਣਾ ਸਦਰ ਮਾਨਸਾ ਅਤੇ ਸੀHਆਈHਏH ਸਟਾਫ ਮਾਨਸਾ ਦਾ ਸਰਸਰੀ ਦੌੌਰਾ ਕਰਦੇ ਹੋਏ ਥਾਣਾ ਦੀ ਸਾਫ^ਸਫਾਈ, ਬਿਲਡਿੰਗ ਦਾ ਨਿਰੀਖਣ, ਮਾਲਖਾਨੇ ਅਤੇ ਹਵਾਲਾਤ ਦੀ ਚੈਕਿੰਗ ਕੀਤੀ ਗਈ। ਜਿਹਨਾ ਵੱਲੋੋਂ ਹਲਕਾ ਅਫਸਰ ਮਾਨਸਾ ਅਤੇ ਸਬੰਧਤ ਮੁੱਖ ਅਫਸਰ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਬਿਲਡਿੰਗ ਥਾਣਾ ਦੀ ਸਫਾਈ ਅਤੇ ਰਿਕਾਰਡ ਦੀ ਸਾਂਭ^ਸੰਭਾਲ ਕੀਤੀ ਜਾਵੇ, ਫਾਈਲਾ ਅਤੇ ਰਿਕਾਰਡ ਨੂੰ ਤਰਤੀਬਵਾਰ ਰੱਖਿਆ ਜਾਵੇ। ਥਾਣਿਆ ਦੇ ਆਹਾਤੇ ਵਿੱਚ ਖੜੇ ਮਾਲ ਮੁਕੱਦਮਿਆ ਦੇ ਵਹੀਕਲਾਂ ਦਾ ਜਾਬਤੇ ਅਨੁਸਾਰ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਥਾਣਿਆਂ ਦੇ ਪੈਡਿੰਗ ਕੰਮਕਾਜ਼ ਬਾਰੇ ਮੁੱਖ ਅਫਸਰਾਨ ਪਾਸੋੋਂ ਪੁੱਛਿਆ ਗਿਆ ਅਤੇ ਉਹਨਾਂ ਨੂੰ ਜੇਰ ਤਫਤੀਸ ਮੁਕੱਦਮਿਆਂ ਦਾ ਅੰਦਰ ਮਿਆਦ ਨਿਪਟਾਰਾ ਕਰਨ ਅਤੇ ਥਾਣਾ ਪੱਧਰ ਤੇ ਆਪਣੀਆ ਦੁੱਖ ਤਕਲੀਫਾਂ ਲੈ ਕੇ ਆਉਣ ਵਾਲੀ ਪਬਲਿਕ ਦੀਆ ਦਰਖਾਸਤਾਂ ਦਾ ਜਲਦੀ ਨਿਪਟਾਰਾ ਕਰਕੇ ਪ੍ਰਾਰਥੀਆਂ ਨੂੰ ਬਣਦਾ ਇੰਨਸਾਫ ਤੁਰੰਤ ਮੁਹੱਈਆ ਕਰਨ ਦੀ ਹਦਾਇਤ ਕੀਤੀ ਗਈ।
ਮੁੱਖ ਅਫਸਰਾਨ ਨੂੰ ਦਿਨ$ਰਾਤ ਦੀਆ ਗਸ਼ਤਾ ਤੇ ਨਾਕਾਬੰਦੀਆਂ ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾ *ਤੇ ਕਰੜੀ ਨਿਗਰਾਨੀ ਰੱਖਣ, ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਕੇ ਇਲਾਕਾ ਵਿੱਚ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਕਰਨ, ਚੋਰੀ ਆਦਿ ਦੀਆ ਵਾਰਦਾਤਾਂ ਤੇ ਕਾਬੂ ਪਾਉਣ, ਕੁਰੱਪਸ਼ਨ ਮੁਕਤ ਪ੍ਰਸਾਸ਼ਨ ਦੇਣ ਅਤੇ ਆਪਣੇ ਥਾਣਿਆਂ ਦੇ ਇਲਾਕਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਗਈ। ਇਸ ਮੌੌਕੇ ਸ੍ਰੀ ਗੁਰਸ਼ਰਨਜੀਤ ਸਿੰਘ ਡੀ,ਐਸ,ਪੀ, ਮਾਨਸਾ ਸਮੇਤ ਥਾਣਿਆ ਦੇ ਮੁੱਖ ਅਫਸਰਾਨ ਅਤੇ ਇੰਚਾਰਜ ਸੀ,ਆਈ,ਏ,ਸਟਾਫ ਮਾਨਸਾ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS