
ਮਾਨਸਾ 2ਨਵੰਬਰ {ਗੁਰਜੰਟ ਸਿੰਘ ਬਾਜੇਵਾਲੀਆ} ਸੀ.ਪੀ.ਆਈ.ਐਮ.ਦੇ ਸੂਬਾ ਸਕੱਤਰੇਤ ਮੈਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਸਾਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਛੇ ਦਿਨਾਂ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਜਦੋ ਜੀ.ਐਸ.ਟੀ.ਲਿਆਦਾ ਸੀ , ਤਾ ਨਾਅਰਾ ਦਿੱਤਾ ਸੀ ਕਿ ਇੱਕ ਦੇਸ ਤੇ ਇੱਕ ਟੈਕਸ ਤੇ ਪੂਰੇ ਦੇਸ ਵਿੱਚ ਮੋਦੀ ਭਗਤਾ ਨੇ ਜਸਨ ਮਨਾਇਆ ਸੀ,ਪਾਰਲੀਮੈਂਟ ਨੂੰ ਦੀਵਾਲੀ ਵਾਲੀ ਰਾਤ ਵਾਗ ਰੁਸਨਾਇਆ ਗਿਆ ਸੀ , ਪ੍ਰੰਤੂ ਸਰਕਾਰ ਨੇ ਬੜੀ ਚਲਾਕੀ ਨਾਲ ਜਿਨ੍ਹਾਂ ਵਸਤੂਆਂ ਤੇ ਟੈਕਸ ਘੱਟ ਸੀ ,ਉਨ੍ਹਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਸਾਮਲ ਕਰ ਦਿੱਤਾ ਤੇ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ.ਦੇ ਦਾਇਰੇ ਵਿੱਚੋ ਬਾਹਰ ਰੱਖਿਆ ,ਜਿਸ ਨਾਲ ਲੋਕਾ ਦੀ ਲੁੱਟ -ਖਸੁੱਟ ਲਗਾਤਾਰ ਜਾਰੀ ਹੈ। ਸੀ.ਪੀ.ਆਈ.ਐਮ.ਦੇ ਸੂਬਾਈ ਆਗੂ ਐਡਵੋਕੇਟ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਜੇਕਰ ਜੀ.ਐਸ.ਟੀ. ਦੇ ਦਾਇਰੇ ਵਿੱਚ ਪੈਟਰੋਲੀਅਮ ਪਦਾਰਥਾਂ ਨੂੰ ਸਾਮਿਲ ਕਰ ਲਿਆ ਜਾਵੇ ਤੇ ਵੱਧ ਤੋ ਵੱਧ 28 ਪ੍ਰਤੀਸਤ ਟੈਕਸ ਪੈਟਰੋਲੀਅਮ ਪਦਾਰਥਾਂ ਤੇ ਲੱਗੇਗਾ ਤੇ ਲੋਕਾ ਨੂੰ ਸਸਤਾ ਪੈਟਰੋਲ , ਡੀਜਲ ਤੇ ਰਸੋਈ ਗੈਸ ਮਿਲ ਸਕਦੇ ਹਨ । ਐਡਵੋਕੇਟ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਪੈਟਰੋਲੀਅਮ ਪਦਾਰਥਾਂ ਨੂੰ ਜੀ. ਐਸ.ਟੀ. ਦੇ ਦਾਇਰੇ ਵਿੱਚ ਸਾਮਿਲ ਨਹੀ ਕਰ ਰਹੀ ਤੇ ਆਮ ਲੋਕਾ ਦੀਆ ਜੇਬਾਂ ਤੇ ਡਾਕੇ ਮਾਰ ਕੇ ਖਰਬਾ ਰੁਪਏ ਇਕੱਠੇ ਕਰਕੇ ਆਪਣੇ ਦਰਬਾਰੀ ਪੂੰਜੀਪਤੀਆਂ ਨੂੰ ਮਾਲੋਮਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਗਾਈ ਕਾਰਨ ਆਮ ਆਦਮੀ ਦਾ ਜੀਵਨ ਦੁਬਰ ਹੋਇਆ ਪਿਆ ਹੈ ਤੇ
ਦੇਸ ਦੇ ਚੰਦ ਪੂੰਜੀਪਤੀਆ ਦੇ ਵਾਰੇ ਨਿਆਰੇ ਹੋਏ ਪਏ ਹਨ ,ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆ ਕੀਮਤਾਂ ਤੇ ਗੈਰਪ੍ਰਸੰਗਕ ਤਰਕ ਦੇਣ ਦੀ ਥਾ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ.ਦੇ ਦਾਇਰੇ ਵਿੱਚ ਸਾਮਿਲ ਕਰਕੇ ਲੋਕਾ ਨੂੰ ਰਾਹਤ ਦੇਵੇ ਤੇ ਦੇਸ ਦੇ ਸਹਿਕਾਰੀ ਅਦਾਰਿਆਂ ਤੇ ਦੇਸ ਦੀਆਂ ਜਾਇਦਾਦਾਂ ਨੂੰ ਕਾਰਪੋਰ






