ਨੌਂ ਪਰਿਵਾਰ ਸ਼ਹਿਰੀ ਪ੍ਰਧਾਨ ਜਨਕ ਰਾਜ ਉੱਡਤ ਦੀ ਪ੍ਰੇਰਨਾ ਸਦਕਾ ਵੱਖ-ਵੱਖ ਰਵਾਇਤੀ ਪਾਰਟੀਆਂ ਛੱਡ ਕੇ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਿਲ ਹੋਏ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲੋਕ ਇਨਸਾਫ਼ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਸ਼ਹਿਰ ਮਾਨਸਾ ਵਿੱਚੋਂ ਨੌਂ ਪਰਿਵਾਰ ਸ਼ਹਿਰੀ ਪ੍ਰਧਾਨ ਜਨਕ ਰਾਜ ਉੱਡਤ ਦੀ ਪ੍ਰੇਰਨਾ ਸਦਕਾ ਵੱਖ-ਵੱਖ ਰਵਾਇਤੀ ਪਾਰਟੀਆਂ ਛੱਡ ਕੇ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਿਲ ਹੋਏ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੀਤਾ। ਲੋਕ ਇਨਸਾਫ਼ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੇਖਦੇ ਹੋਏ ਮਾਨਸਾ ਸ਼ਹਿਰ ਦੇ ਲੋਕ ਪਾਰਟੀ ਦੀਆਂ ਗਤੀਵਿਧੀਆਂ ਘਰ-ਘਰ ਤੱਕ ਪਹੁੰਚਾਉਣਗੇ। ਸ੍ਰ. ਸਿਮਰਜੀਤ ਸਿੰਘ ਬੈਂਸ ਹਰ ਵਰਗ ਦੀ ਹੱਕ-ਸੱਚ ਦੀ ਲੜਾਈ ਲੜ ਰਹੇ ਹਨ। ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਪੰਜਾਬੀ, ਪੰਜਾਬੀਅਤ ਅਤੇ ਪੰਜਾਬ ਦੇ ਭਲੇ ਲਈ ਆਓ ਇੱਕ ਜੁੱਟ ਹੋਈਏ। ਨੌਂ ਪਰਿਵਾਰ ਸੁਖਵਿੰਦਰ ਸਿੰਘ ਖੋਖਰੀਆ, ਜਸਵਿੰਦਰ ਸਿੰਘ ਜੱਸੀ ਲਵਲੀ ਟੈਂਟ ਹਾਊਸ, ਕੁਲਦੀਪ ਸਿੰਘ ਔਲਖ, ਰਮਨਦੀਪ ਸਿੰਘ ਬਿੱਲਾ, ਸੰਜੀਵ ਗੋਇਲ, ਕ੍ਰਿਸ਼ਨ ਕੁਮਾਰ ਕੌਜੀ ਉੱਡਤ, ਲਾਭਦੀਪ ਸਿੰਘ ਲਵਲੀ, ਸੁਰਜੀਤ ਸਿੰਘ ਸ਼ੀਤਲ (ਰਿਟਾਇਡ ਪੰਚਾਇਤ ਅਫ਼ਸਰ) ਅਤੇ ਸੁਖਵੀਰ ਸਿੰਘ ਢੱਡਾ ਆਦਿ ਪਰਿਵਾਰ ਸਮੇਤ ਸ਼ਾਮਿਲ ਹੋਏ। ਮਨਜੀਤ ਸਿੰਘ ਮੀਹਾਂ ਅਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਤੇ ਕਿਸਾਨ ਜੱਥੇਬੰਦੀਆਂ ਲੋਕ ਇਨਸਾਫ਼ ਪਾਰਟੀ ਨੂੰ ਜੋ ਵੀ ਡਿਊਟੀ ਦੇਣਗੇ ਅਤੇ ਕਿਸਾਨਾਂ ਲਈ ਅਸੀਂ ਉਸ ਡਿਊਟੀ ਤੇ ਖਰੇ ਉਤਰਾਂਗੇ। ਪੰਜਾਬ ਵਿੱਚ ਕਿਸੇ ਵੀ ਵਰਗ ਨਾਲ ਧੱਕਾ ਨਹੀਂ ਹੋਣ ਦਿਆਂਗੇ। ਜਿਲ੍ਹਾ ਮਾਨਸਾ ਵਿੱਚ ਪਾਰਟੀ ਵਿੱਚ ਵਾਧਾ ਕਰਦੇ ਹੋਏ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਕਤ ਆਗੂਆਂ ਨੇ ਅੱਜ ਵੱਖ-ਵੱਖ ਰਵਾਇਤੀ ਪਾਰਟੀਆਂ ਛੱਡ ਕੇ ਆਏ ਲੋਕਾਂ ਨੂੰ ਮਾਨ-ਸਨਮਾਣ ਦਿੰਦੇ ਹੋਏ ਅਹੁੱਦਿਆਂ ਨਾਲ ਸਨਮਾਨਿਤ ਕੀਤਾ। ਉਕਤ ਆਗੂਆਂ ਨੇ ਜਸਵਿੰਦਰ ਸਿੰਘ ਜੱਸੀ ਲਵਲੀ ਟੈਂਟ ਹਾਊਸ ਨੂੰ ਮਾਨਸਾ ਸ਼ਹਿਰੀ ਦਾ ਜਨਰਲ ਸਕੱਤਰ, ਸੁਖਵਿੰਦਰ ਸਿੰਘ ਖੋਖਰੀਆਂ ਨੂੰ ਮੀਤ ਪ੍ਰਧਾਨ ਸ਼ਹਿਰੀ ਮਾਨਸਾ, ਸੁਰਜੀਤ ਸਿੰਘ ਸ਼ੀਤਲ (ਰਿਟਾਇਰਡ ਪੰਚਾਇਤ ਅਫ਼ਸਰ) ਨੂੰ ਸਲਾਹਕਾਰ ਜਿਲ੍ਹਾ ਮਾਨਸਾ, ਸੁਖਵਿੰਦਰ ਸਿੰਘ ਢੱਡਾ ਨੂੰ ਪ੍ਰਧਾਨ ਵਾਰਡ ਨੰ. 02 ਮਾਨਸਾ ਨਿਯੁਕਤ ਕੀਤਾ ਗਿਆ। ਸਾਰੇ ਹੀ ਅਹੁੱਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕ ਇਨਸਾਫ਼ ਪਾਰਟੀ ਵਿੱਚ ਕੰਮ ਕਰਾਂਗੇ। ਇਸ ਸਮੇਂ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਹਲਕਾ ਇੰਚਾਰਜ ਮਾਨਸਾ ਮਿਸਤਰੀ ਹਰਪ੍ਰੀਤ ਸਿੰਘ ਅਤੇ ਸ਼ਹਿਰੀ ਪ੍ਰਧਾਨ ਜਨਕ ਰਾਜ ਉੱਡਤ ਏ.ਵਨ ਬੈਟਰੀਆਂ ਵਾਲੇ ਆਦਿ ਹਾਜ਼ਰ ਸਨ।






