Baleno ਦਾ ਸਪੋਰਟ ਮਾਡਲ ਮਾਰਕੀਟ ‘ਚ ਲਾਂਚ, ਕੀਮਤ 5.4 ਲੱਖ

ਨਵੀਂ ਦਿੱਲੀ (ਆਟੋ ਡੈਸਕ) : Maruti Suzuki India ਨੇ ਸੋਮਵਾਰ ਨੂੰ ਆਪਣੀ ਹਰਮਨ ਪਿਆਰਤਾ ਪ੍ਰੀਮੀਅਮ ਹੈਚਬੈਕ Baleno ਦਾ ਅਪਡੇਟ ਵਰਜਨ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 5.4 ਲੱਖ ਤੋਂ 8.77 ਲੱਖ ਰੁਪਏ ਤੈਅ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਨਵੀਂ Baleno ਨੂੰ ਨਵੇਂ ਸਪੋਰਟੀ ਫੀਚਰਜ਼ ਨਾਲ ਅਪਡੇਟ ਕੀਤਾ ਗਿਆ ਹੈ। ਨਵੀਂ Baleno ਨੂੰ ਫੇਸਟਿਵ ਸੀਜ਼ਨ ‘ਚ ਲਾਂਚ ਕਰ ਕੇ ਕੰਪਨੀ ਜ਼ਿਆਦਾ ਤੋਂ ਜ਼ਿਆਦਾ ਗਿਣਤੀ ‘ਚ ਗਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਹੈ ।
ਡਿਜ਼ਾਇਨ ਚ ਨਵੀਂ Baleno ‘ਚ ਸਪੋਰਟੀ ਫਰੰਟ ਗ੍ਰਿੱਲ, 16 ਇੰਚ ਦੇ ਅਲਾਯ ਵ੍ਹੀਲਜ਼ ਵਰਗੇ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਨਵੀਂ ਬਲੇਨੋ ‘ਚ 1.2 -ਲੀਟਰ DualJet ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਨ ਸਮਾਰਟ ਹਾਈਬ੍ਰਿਡ ਵਹੀਕਲ (SHVS) ਨਾਲ ਲੈਸ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਕਾਰ ਦੇ ਇੰਟੀਰੀਅਰ ‘ਚ ਗਾਹਕਾਂ ਨੂੰ ਰੀਅਰ ਪਾਰਕਿੰਗ ਕੈਮੇਰਾ ਇੰਟੀਗ੍ਰੇਸ਼ਨ ਨਾਲ ਇਫੋਟੇਨਮੈਂਟ ਸਿਸਟਮ, ਲਾਈਵ ਟ੍ਰੈਫਿਕ ਐਂਡ ਵਹੀਕਲ ਇੰਫਰਮੈਸ਼ਨ ਨਾਲ ਨੈਵੀਗੇਸ਼ਨ, ਸਕਰੀਨ ਅਲਰਟ ਵਰਗੇ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ੈਫਟੀ ਫੀਚਰਜ਼ ਲਈ ਇਸ ਕਾਰ ‘ਚ ਡਿਊਲ ਏਅਰਬੈਗਸ , ABS ਨਾਲ EBD, ਸੀਟ ਬੈਲਟ ਰਿਮਾਈਂਡਰ ਨਾਲ ਪ੍ਰੀ-ਟੇਨਸ਼ਨਰ ਤੇ ਫੋਰਸ ਲਿਮੀਟਰ, ISOFIX ਚਾਈਲਡ ਸੈਫਟੀ ਸਿਸਟਮ ਹੈ






