17.1 C
Chandigarh

TODAY NOW NEWS

Friday, March 20, 2026
HomeWEIRD NEWSਗੁਰੂਘਰ 'ਚ ਸੇਵਾਦਾਰ ਵੱਲੋਂ ਗ੍ਰੰਥੀ ਦੀ ਹੱਤਿਆ

ਗੁਰੂਘਰ ‘ਚ ਸੇਵਾਦਾਰ ਵੱਲੋਂ ਗ੍ਰੰਥੀ ਦੀ ਹੱਤਿਆ

ਰਜਬਾਹੇ ‘ਚੋਂ ਬਰਾਮਦ ਹੋਈ ਲਾਸ਼

ਬਰਨਾਲਾ (ਕਰਨਪ੍ਰੀਤ ਧੰਦਰਾਲ) : ਜ਼ਿਲ੍ਹੇ ਦੇ ਨੇੜਲੇ ਪਿੰਡ ਸੇਖਾ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਗੁਰੂਘਰ ਦੇ ਸੇਵਾਦਾਰ ਵੱਲੋਂ ਗ੍ਰੰਥੀ ‘ਤੇ ਹਮਲਾ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਗ੍ਰੰਥੀ ਕੁਲਦੀਪ ਸਿੰਘ ਦੀ ਲਾਸ਼ ਕੋਠੇ ਦੁਲਟ ਹੰਡਿਆਇਆ ਕੋਲੋਂ ਲੰਘਦੇ ਰਜਵਾਹੇ ‘ਚੋਂ ਬਰਾਮਦ ਕੀਤੀ ਜਿਸ ਨੂੰ ਸਿਵਲ ਹਸਪਤਾਲ ਦੀ ਦੇਹ ਸੰਭਾਲ ਘਰ ਵਿਚ ਸੰਭਾਲ ਕੇ ਕਾਨੂੰਨੀ ਕਾਰਵਾਈ ਲਈ ਰੱਖਿਆ ਗਿਆ ਹੈ। ਇਹ ਘਟਨਾ ਦਿਨ ਚੜ੍ਹਦੇ ਦਿਨ ਕਰੀਬ ਦੋ ਵਜੇ ਵਾਪਰੀ। ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਕਰੀਬ ਤੀਹ ਵਰ੍ਹੇ ਪਹਿਲਾਂ ਕੁਲਦੀਪ ਸਿੰਘ ਪਿੰਡ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀ ਪਰ ਕੁਝ ਦਿਨ ਪਹਿਲਾਂ ਉਹ ਆਪਣੇ ਪਿਤਾ ਦੀ ਮੌਤ ਕਾਰਨ ਪਿੰਡ ਆਇਆ ਹੋਇਆ ਸੀਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਤੱਖੇਕੀ ਪਤੀ ਪਿੰਡ ਸੇਖਾ ਗ੍ਰੰਥੀ ਦੇ ਤੌਰ ‘ਤੇ ਸੇਵਾ ਕਰਦਾ ਸੀ ਜਦੋਂਕਿ ਦੋਸ਼ੀ ਉਸ ਦਾ ਗੁਆਂਢੀ ਸੀ ਤੇ ਗੁਰੂ ਘਰ ਵਿੱਚ ਦੇਗ ਵਰਤਾਉਣ ਦੀ ਸੇਵਾ ਨਿਭਾਉਂਦਾ ਆ ਰਿਹਾ ਸੀ। ਪਿੰਡ ਦੇ ਲੋਕਾਂ ਅਨੁਸਾਰ ਕੁਲਦੀਪ ਸਿੰਘ ਪੁੱਤਰ ਆਤਮਾ ਸਿੰਘ ਦਲਿਤ ਸਮਾਜ ਨਾਲ ਸਬੰਧਤ ਸੀ। ਕਰੀਬ ਤੀਹ ਕੁ ਵਰ੍ਹੇ ਪਹਿਲਾਂ ਨਾਜਾਇਜ਼ ਸਬੰਧਾਂ ਕਾਰਨ ਹੱਤਿਆ ਦੇ ਦੋਸ਼ੀ ਨਾਲ ਕੁਲਦੀਪ ਸਿੰਘ ਦਾ ਝਗੜਾ ਹੋ ਗਿਆ ਸੀ ਝਗੜੇ ਤੋਂ ਬਾਅਦ ਕੁਲਦੀਪ ਸਿੰਘ ਗ੍ਰੰਥੀ ਪਿੰਡ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਰਹਿਣ ਲੱਗ ਪਿਆ ਸੀ। ਹੁਣ ਉਹ ਆਪਣੀ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਘਰ ਪਰਤਿਆ ਸੀ। ਜਦੋਂ ਉਹ ਗੁਰੂ ਘਰ ਦੀ ਡਿਉਢੀ ਵਿੱਚ ਦਾਖ਼ਲ ਹੋਇਆ ਤਾਂ ਪਹਿਲਾਂ ਤੋਂ ਹੀ ਉੱਥੇ ਘਾਤ ਲਾਈ ਖੜ੍ਹੇ ਦਰਬਾਰਾ ਸਿੰਘ ਉਰਫ਼ ਭੋਲਾ ਨੇ ਉਸ ਤੇ ਬਰਛੇ ਨਾਲ ਹਮਲਾ ਕਰ ਦਿੱਤਾ ਅਤੇ ਲਾਸ਼ ਖੁਰਦ ਬੁਰਦ ਕਰਨ ਲਈ ਨੇੜਿਓਂ ਲੰਘਦੇ ਰਜਬਾਹੇ ਵਿਚ ਸੁੱਟ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਰਜਵਾਹੇ ਵਿੱਚੋਂ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS