17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਜਿਲੇ ਦੇ ਪਿੰਡ ਚੋਗਾਵਾਂ ਵਿੱਚ ਨਾਨੇ ਨੇ 8 ਵੀ ਕਲਾਸ ਵਿੱਚ...

ਮੋਗਾ ਜਿਲੇ ਦੇ ਪਿੰਡ ਚੋਗਾਵਾਂ ਵਿੱਚ ਨਾਨੇ ਨੇ 8 ਵੀ ਕਲਾਸ ਵਿੱਚ ਪੜਦੀ 13ਸਾਲ ਦੀ ਦੋਹਤੀ ਦਾ ਕੀਤਾ ਵਿਆਹ ।

ਪਿੰਡ ਦੀ ਪੰਚਾਇਤ ਨੇ ਮਾਮਲਾ ਥਾਣਾ ਮੁਖੀ ਅਤੇ ਬਾਲ ਵਿਕਾਸ ਮਹਿਕਮੇ ਦੇ ਲਿਆਂਦਾ ਧਿਆਨ ਚ । ਪਿੰਡ ਵਾਸੀਆ ਨੇ ਨਾਨੇ ਤੇ ਪੈਸੇ ਲੈ ਕੇ ਛੋਟੀ ਉਮਰ ਚੁ ਬਾਲੜੀ ਦਾ ਵਿਆਹ ਦੇ ਲਗਾਏ ਦੋਸ਼ ।

ਮੋਗਾ (ਹਰਪਾਲ ਸਹਾਰਨ) : ਜਿੱਥੇ ਸਾਡੇ ਪੰਜਾਬ ਅੰਦਰ ਧੀਆਂ ਨੂੰ ਪੁੱਤਰਾ ਦੇ ਬਰਾਬਰ ਦੀ ਮਾਨਤਾ ਦੇਣ ਅਤੇ ਧੀਆ ਨੂੰ ਕੁੱਖਾਂ ਨਾ ਵਿੱਚ ਮਾਰਨ ਤੋਂ ਲੋਕਾ ਨੂੰ ਜਗਾਰੂੰਕ ਕਰਕੇ ਵੱਡੇ ਪੱਧਰ ਤੇ ਪ੍ਰਚਾਰ ਕੀਤੇ ਜਾ ਰਹੇ ਹਨ । ਪਰ ਇਨ੍ਹਾਂ ਸਭ ਕੁਝ ਕਰਨ ਦੇ ਬਾਵਜੂਦ ਵੀ ਸਾਡੇ ਸਮਾਜ ਅੰਦਰ ਕੁਝ ਅਜਿਹੇ ਮਾਪੇ ਵੀ ਹਨ ਜੋ ਧੀਆਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਖੇਡਣ ਦੀ ਛੋਟੀ ਉਮਰੇ ਹੀ ਵਿਆਹ ਕੇ ਵੱਡਾ ਅਪਰਾਧ ਕਰ ਦਿੰਦੇ ਹਨ । ਅਜਿਹੀ ਹੀ ਇੱਕ ਘਟਨਾ ਮੋਗਾ ਨੇੜਲੇ ਪਿੰਡ ਚੁਗਾਵਾਂ ਵਿੱਚ ਦੇਖਣ ਨੂੰ ਮਿਲੀ ਜਦੋਂ ਕਿ ਇੱਕ ਨਾਨੇ ਕੋਲ ਰਹਿ ਰਹੀ ਤੇਰਾਂ ਸਾਲਾਂ ਬਾਲੜੀ ਜੋ ਅੱਠਵੀਂ ਕਲਾਸ ਵਿੱਚ ਪੜ੍ਹਦੀ ਸੀ । ਜਿਸ ਦਾ ਉਸ ਦੇ ਨਾਨੇ ਨੇ ਤਰਨ ਤਾਰਨ ਉਸਦੀ ਮਾਸੀ ਕੋਲ ਲਿਜਾ ਕੇ ਪਿੰਡ ਤੋਂ ਚੋਰੀ ਛੁਪੇ ਵਿਆਹ ਕਰ ਦਿੱਤਾ ।

ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਪਿੰਡ ਚੋਗਾਵਾਂ ਮਿਲਣ ਆਈ ਤਾਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਪੈ ਗਈ ਤਾ ਆਂਗਣਵਾੜੀ ਵਰਕਰਾਂ ਰਾਹੀਂ ਇਹ ਮਾਮਲਾ ਪਿੰਡ ਦੀ ਸਰਪੰਚਣੀ ਕੋਲ ਪੁੱਜਾ, ਜਿਨ੍ਹਾਂ ਨੇ ਸਾਰੀ ਪੁੱਛ ਪੜਤਾਲ ਕਰਨ ਤੋਂ ਬਾਅਦ ਥਾਣਾ ਮਹਿਣਾ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ਤੇ ਆ ਕੇ ਪੁਲਿਸ ਨੇ ਉਕਤ ਲੜਕੀ ਅਤੇ ਉਸਦੇ ਪਤੀ ਅਤੇ ਸੱਸ ਅਤੇ ਹੋਰ ਰਿਸ਼ਤੇਦਾਰ ਨੂੰ ਹਿਰਾਸਤ ਵਿੱਚ ਲੈ ਲਿਆ । ਇਸ ਮੌਕੇ ਤੇ ਪਿੰਡ ਦੀ ਸਰਪੰਚਣੀ ਅਤੇ ਉਸ ਦੇ ਪਤੀ ਬਲਜੀਤ ਸਿੰਘ ਚੁਗਾਵਾਂ ਆਂਗਣਵਾੜੀ ਵਰਕਰ ਮੈਡਮ ਗੁਰਪ੍ਰੀਤ ਕੌਰ ਨੇ ਕਿਹਾ ਥਾਣਾ ਮੈਹਿਣਾ ਵਿੱਚ ਸੁਣਵਾਈ ਹੁੰਦੀ ਨਾ ਦੇਖ ਇਹ ਮਾਮਲਾ ਜਿਲਾ ਬਾਲ ਵਿਕਾਸ ਵਿਭਾਗ ਫ਼ਰੀਦਕੋਟ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੇ ਜਿਲ੍ਹਾ ਮੋਗਾ ਦੇ ਬਾਲ ਵਿਕਾਸ ਵਿਭਾਗ ਮੋਗਾ ਨੂੰ ਤੁਰੰਤ ਸੂਚਿਤ ਕੀਤਾ । ਇਸ ਮੋਕੇ ਆਗਣਬਾੜੀ ਵਰਕਰ ਗੁਰਪ੍ਰੀਤ ਕੋਰ ਨੇ ਦੱਸਿਆ ਕਿ ਸਾਡੇ ਪਿੰਡ ਚੋਗਾਵਾ ਵਿੱਚ ਨਾਨੇ ਸਤਨਾਮ ਸਿੰਘ ਸੋਢੀ ਆਪਣੀ 13ਸਾਲ ਦੀ ਦੋਹਤੀ ਕਿਰਨਦੀਪ ਕੋਰ ਦਾ ਵਿਆਹ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ ਹੈ । ਉਨਾ ਕਿਹਾ ਅਸੀ ਪੁਲਿਸ ਨੂੰ ਲੜਕੀ ਦੇ ਪਤੀ ਤੇ ਉਸ ਪਰਿਵਾਰਕ ਮੈਬਰ ਜੋ ਵਿਆਹ ਤੋ ਬਆਦ ਮਿਲਣੀ ਕਰਨ ਆਏ ਸੀ ਨੂੰ ਪੁਲਿਸ ਹਵਾਲੇ ਕਰ ਦਿੱਤਾ । ਪੁਲਿਸ ਥੋੜਾ ਸਮਾ ਬਿਠਾਕੇ ਸਾਰਿਆ ਨੂੰ ਛੱਡ ਦਿੱਤਾ । ਬਆਦ ਵਿੱਚ ਅਸੀ ਜਿਲ੍ਹਾ ਫਰੀਦਕੋਟ ਜਿਲਾ ਬਾਲ ਵਿਕਾਸ਼ ਮਹਿਕਮੇ ਦੇ ਟੋਲ ਫ੍ਰੀ ਨੰਬਰ ਤੇ ਦਰਖਾਸ ਲਿਖਾ ਕੇ ਸੂਚਿਤ ਕੀਤਾ । ਉਧਰ ਜਦੋਂ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਨੇ ਇੱਕ ਲੜਕੀ ਕਿਰਨਪ੍ਰੀਤ ਕੌਰ ਜਿਸ ਦੀ ਉਮਰ ਤੇਰਾਂ ਸਾਲ ਦੀ ਸ਼ਾਦੀ ਬਾਰੇ ਸਾਨੂੰ ਸੂਚਨਾ ਦਿੱਤੀ ਸੀ ਅਤੇ ਅਸੀਂ ਦੋਨੇ ਪੱਖ ਸੁਣਨ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਧਿਆਨ ਵਿੱਚ ਲਿਆ ਦਿੱਤਾ ਹੈ ਜੋ ਅਗਲੇਰੀ ਕਾਰਵਾਈ ਕਰ ਰਹੇ ਹਨ ।

ਮੈਡਮ ਪਰਮਜੀਤ ਕੌਰ ਬਾਲ ਵਿਕਾਸ ਅਫਸ਼ਰ ਮੋਗਾ ਨੇ ਕਿਹਾ ਕਿ ਜੇਕਰ ਲੜਕੀ ਦੀ ਉਮਰ ਤੇਰਾਂ ਸਾਲ ਦੀ ਹੋਈ ਤਾਂ ਲੜਕੀ ਦੇ ਪਤੀ ਨੂੰ ਦੋ ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਨਾਨਾ ਵੀ ਹੋਵੇਗੀ ਬਰਾਬਰਤਾ ਦੀ ਸਜ਼ਾ ਹੱਕਦਾਰ ।

ਗੁਰਪ੍ਰੀਤ ਕੌਰ ਆਗਣਬਾੜੀ ਵਰਕਰ ਨੇ ਦੱਸਿਆ ਕਿ ਨਾਨੇ ਪਹਿਲਾ ਲੜਕੀ ਦੀ ਮਾ ਨੂੰ ਵਿਆਹ ਕੇ ਲਏ ਸੀ ਪੈਸੇ ਹੁਣ 13 ਸਾਲ ਦੀ ਦੋਹਤੀ ਦਾ ਵਿਆਹ ਵੀ ਪੈਸੇ ਦੇ ਲਾਲਚ ਵਿੱਚ ਕੀਤਾ ।

ਜਿਲਾ ਬਾਲ ਵਿਕਾਸ ਵਿਭਾਗ ਮੋਗਾ ਵਿੱਚ ਮੁੱਖ ਅਫਸਰ ਦੇ ਤੌਰ ਤੇ ਤਾਇਨਾਤ ਮੈਡਮ ਪਰਮਜੀਤ ਕੋਰ ਅੋਲਖ ਨੇ ਕਿਹਾ ਕਿ ਮੈਨੂੰ ਹੁਣੇ ਹੀ ਫਰੀਦਕੋਟ ਤੋਂ ਇੱਕ ਮੇਲ ਆਈ ਹੈ । ਪਿੰਡ ਚੋਗਾਵਾਂ ਦੇ ਸਤਨਾਮ ਸਿੰਘ ਸੋਢੀ ਨਾਂ ਦੇ ਵਿਅਕਤੀ ਨੇ ਆਪਣੀ ਦੋਹਤੀ ਜਿਸ ਦੀ ਉਮਰ ਤੇਰਾਂ ਸਾਲ ਹੈ ਦਾ ਬਾਲ ਉਮਰੇ ਹੀ ਵਿਆਹ ਕਰ ਦਿੱਤਾ ਹੈ । ਮੈਂ ਇਸ ਦੀ ਪੂਰੀ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕਰ ਰਹੀ ਹਾਂ ਮੈਨੂੰ ਇਹ ਪਤਾ ਲੱਗਾ ਹੈ ਕਿ ਕਿਰਨ ਦੀਪ ਕੌਰ ਪੁੱਤਰੀ ਕਲਵੰਤ ਸਿੰਘ ਜੋ ਸਰਕਾਰੀ ਸਕੂਲ ਚੋਗਾਵਾ ਵਿੱਚ ਅੱਠਵੀਂ ਕਲਾਸ ਵਿਚ ਪੜ੍ਹਦੀ ਹੈ ਤੇ ਅਤੇ ਜਿਸ ਦੀ ਉਮਰ 13 ਸਾਲ ਦੇ ਕਰੀਬ ਹੈ ਦੇ ਨਾਨੇ ਨੇ ਉਕਤ ਲੜਕੀ ਦੇ ਸਹੁਰਿਆਂ ਤੋਂ ਪੈਸੇ ਲੈ ਕੇ ਉਸ ਦੀ ਸ਼ਾਦੀ 30 ਸਾਲ ਦੇ ਕਰੀਬ ਵਿਆਕਤੀ ਕਰ ਦਿੱਤੀ ਹੈ । ਇਹ ਪਤਾ ਲੱਗਾ ਕੇ ਤਰਨ ਤਾਰਨ ਨਜਦੀਕ ਕਿਸੇ ਪਿੰਡ ਵਿੱਚ ਵਿਆਹ ਕੀਤਾ ਹੈ । ਜੋ ਬਹੁਤ ਹੀ ਘਿਨਾਉਣਾ ਅਪਰਾਧ ਹੈ । ਇਸ ਮੌਕੇ ਤੇ ਮੈਡਮ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਠਾਰਾਂ ਸਾਲ ਤੋਂ ਘੱਟ ਉਮਰ ਦੀ ਬੱਚੀ ਦਾ ਵਿਆਹ ਕਰਨਾ ਕਾਨੂੰਨੀ ਜੁਰਮ ਹੈ । ਇਸ ਜੁਰਮ ਤਹਿਤ ਲੜਕੀ ਨਾਲ ਵਿਆਹ ਕਰਵਾਉਣ ਵਾਲੇ ਲੜਕੇ ਅਤੇ ਲੜਕੀ ਦਾ ਵਿਆਹ ਕਰਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਘੱਟੋ ਘੱਟ 2 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਹੋਵੇਗਾ । ਇਸ ਮੌਕੇ ਤੇ ਮੈਡਮ ਨੇ ਕਿਹਾ ਕਿ ਜਿੱਥੇ ਵਾਲਾ ਬਾਲ ਵਿਕਾਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਹ ਜਾਗਰੂਕ ਕੀਤਾ ਜਾਂਦਾ ਹੈ ਕਿ ਅਠਾਰਾਂ ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘਾਟ ਉਮਰ ਦੇ ਲੜਕੇ ਦਾ ਵਿਆਹ ਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਹ ਬੱਚੀ ਦੀ ਜ਼ਿੰਦਗੀ ਨਾਲ ਸ਼ਰੇਆਮ ਖਿਲਵਾੜ ਕੀਤਾ ਗਿਆ ਹੈ ਕਿਉਂਕਿ ਇਹੀ ਦਿਨ ਬੱਚੀ ਦੇ ਖੇਡਣ ਦੇ ਸਨ ਜੋ ਪਰਿਵਾਰ ਨੇ ਛੋਟੀ ਉਮਰ ਵਿੱਚ ਹੀ ਲੜਕੀ ਤੋਂ ਖੋਹ ਲਏ ਹਨ । ਇਸ ਮੌਕੇ ਤੇ ਮੈਡਮ ਨੇ ਕਿਹਾ ਕਿ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਇਸ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਲੜਕੀ ਦੇ ਨਾਨੇ ਵੱਲੋਂ ਲੜਕੀ ਦੀ ਮਾਂ ਨੂੰ ਵੀ ਕਿਸੇ ਹੋਰ ਜਗ੍ਹਾ ਪੈਸੇ ਲੈ ਕੇ ਵਿਆਹ ਕਰ ਦਿੱਤਾ ਗਿਆ ਸੀ ਅਤੇ ਲੜਕੀ ਅਤੇ ਉਸ ਦੇ ਭਰਾ ਨੂੰ ਆਪਣੇ ਕੋਲ ਰੱਖ ਲਿਆ ਸੀ । ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਵੀ ਲਿਖਤੀ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਉਕਤ ਲੜਕੀ ਕਿਰਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਜਿਸ ਦੀ ਜਨਮ ਮਿਤੀ 17-7-2007 ਜੋ ਅੱਠਵੀਂ ਕਲਾਸ ਵਿੱਚ ਪੜ੍ਹਦੀ ਹੈ । ਇਸ ਮੋਕੇ ਉਨ੍ਹਾਂ ਪਿੰਡ ਵਾਸੀਆ ਨੂੰ ਭਰੋਸਾ ਦਿੱਤਾ ਕਿ ਉਹ ਕੇਸ ਦੀ ਤਹਿ ਤੱਕ ਜਾ ਕੇ ਉੱਕਤ ਦੋਸੀਆ ਖਿਲਾਫ ਜਰੂਰ ਬਣਦੀ ਕਾਰਵਾਈ ਕਰਨਗੇ ।

Today Now News

RELATED ARTICLES
- Advertisment -

POPULAR POSTS