ਜਿਲਾ ਖੁਰਾਕ ਸਪਲਾਈ ਮਹਿਕਮਾ ਅਨਾਜ ਵੰਡ ਕੋਟਾ ਇਕ ਸਮਾਨ ਕਰਕੇ 2020 -21 ਦੀ ਕਣਕ ਦੀ ਬਕਾਇਆ ਰਾਸ਼ੀ ਕਰੇ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਜਿਲਾ ਬਰਨਾਲਾ ਦੇ ਅਨਾਜ ਵੰਡ ਡੀਪੂ ਹੋਲਡਰਾਂ ਨੂੰ ਅਜੇ ਤੱਕ ਪੰਜਾਬ ਸਰਕਾਰ ਵਲੋਂ ਰਾਜ ਦੇ ਲੋੜਵੰਦਾਂ ਨੂੰ ਭੇਜੀ ਜਾਂਦੀ ਕਣਕ ਦਾ ਮਿਹਨਤਾਨਾ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਚੋਂ ਗੁਜਰ ਰਹੇ ਹਨ ਅਤੇ ਸਾਲ 2020 -21 ਦੀ ਬਕਾਇਆ ਰਾਸ਼ੀ ਨੂੰ ਡੀਪੂ ਹੋਲਡਰ ਮੱਥੇ ਤੇ ਹੱਥ ਰੱਖ ਉਡੀਕ ਰਹੇ ਹਨ ਸਾਡਾ ਯੂਨੀਅਨ ਦੇ ਪ੍ਰਧਾਨਾਂ ਨੂੰ ਵੀ ਕੋਈ ਫਿਕਰ ਨਹੀ ਧਿਆਨ ਨਹੀਂ ਰਹੇ ! ਇਹਨਾਂ ਸ਼ਬਦਾਂ ਦਾ ਪਰਗਟਾਵਾ ਡੀਪੂ ਹੋਲਡਰ ਯੂਨੀਅਨ ਦੇ ਸਾਬਕਾ ਖਜਾਨਚੀ ਬੀਰਬਲ ਦੱਸ ਨਿੱਕੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਜਿਲਾ ਖੁਰਾਕ ਸਪਲਾਈ ਮਹਿਕਮਾ ਡੀਪੂ ਹੋਲਡਰਾਂ ਦੀਆਂ ਸਮਸਿਆਵਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ! ਜਿਲਾ ਖੁਰਾਕ ਤੇ ਸਪਲਾਈ ਵਿਭਾਗ ਬਰਨਾਲਾ ਦੇ ਡੀਪੂ ਹੋਲਡਰਾਂ ਨਾਲ ਕਾਣੀ ਵੰਡ ਨਾ ਕਰੇ ਬਿਨਾ ਵਿਤਕਰੇ ਅਨਾਜ ਵੰਡ ਕੋਟਾ ਇਕ ਸਮਾਨ ਕੀਤਾ ਜਾਵੇ ਕਿਓਂ ਕਿ ਕਿਸੇ ਕੋਲ ਅਨਾਜ ਦੀਆਂ 10 ਤੋਂ 15 ਟਰਾਲੀਆਂ ਅਨਾਜ ਦੀਆਂ ਆ ਰਹੀਆਂ ਹਨ ਕਿਸੇ ਕੋਲ 5 ਤੋਂ 7 ਕਿਸੇ ਕੋਲੇ 2 ਜਾਂ 3 ਟਰਾਲੀਆਂ ਇਹ ਫਰਕ ਮਿਟਾਇਆ ਜਾਵੇ ਦੂਜਾ ਸਰਕਾਰ ਦੇ ਹੁਕਮਾਂ ਅਨੁਸਾਰ ਜਦੋਂ ਕੋਈ ਵੀ ਲਾਭਪਾਤਰੀ ਕਾਰਡਾਂ ਤੇ ਕਿਸੇ ਵੀ ਡੀਪੂ ਤੋਂ ਅਨਾਜ ਲੈ ਸਕਦਾ ਹੈ ਤਾਂ ਕਾਰਡਾਂ ਦੀ ਵੰਡ ਬਰਾਬਰ ਕੀਤੀ ਜਾਵੇ ਤਾਂ ਜੋ ਸਬ ਦੇ ਚੁੱਲੇ ਚੱਲ ਸਕਣ ਡੀਪੂ ਹੋਲਡਰਾਂ ਨੂੰ ਮਹਿਕਮੇ ਵਲੋਂ ਭੇਜੀ ਜਾਂਦੀ ਕਣਕ ਪਹਿਲਾਂ ਚੈੱਕ ਕਰਕੇ ਭੇਜੀ ਜਾਵੇ ਤਾਂ ਜੋ ਮਹਿਕਮੇ ਦੀ ਗ਼ਲਤੀ ਕਾਰਣ ਡੀਪੂ ਹੋਲਡਰਾਂ ਦਾ ਜਲੂਸ ਨਾਂ ਨਿਕਲੇ! ਇਸ ਮੌਕੇ ਕਈ ਹੋਰ ਡੀਪੂ ਹੋਲਡਰ ਵੀ ਹਾਜ਼ਿਰ ਸਨ !



