ਮਈ ਮਹੀਨੇ ਚ 16 ਵਾਰ ਪੈਟਰੋਲ ਡੀਜ਼ਲ ਕੀਮਤਾਂ ਚ ਹੋਇਆ ਵਾਧਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਸ ਕਰੇ ਸਰਕਾਰ ਕੋਰੋਨਾ ਕਾਲ ਦੇ ਵਿੱਚ ਜਦੋਂ ਸਾਰੇ ਦੇਸ਼ ਵਿੱਚ ਕੰਮ ਕਾਜ ਠੱਪ ਪਏ ਹਨ,ਲੋਕ ਦੋ ਟਾਈਮ ਦੀ ਰੋਟੀ ਨੂੰ ਤਰਸ ਰਹੇ ਹਨ ਪਰ ਸਰਕਾਰਾਂ ਆਮ ਜਨਤਾ ਨੂੰ ਲੁੱਟਣ ਤੇ ਲੱਗੀ ਹੋਈ ਹੈ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲ੍ਹਾ ਯੂਥ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ ਉਨ੍ਹਾਂ ਕਿਹਾ ਮਈ ਮਹੀਨੇ ਦੇ ਵਿੱਚ 16 ਵਾਰ ਪੈਟਰੋਲ ਡੀਜ਼ਲ ਦੀ ਕੀਮਤ ਵੱਧ ਚੁਕੀ ਹੈ ,ਪੈਟਰੋਲ 3.75 ਰੁਪਏ ਪ੍ਰਤੀ ਲੀਟਰ ਡੀਜ਼ਲ 4.50 ਰੁਪਏ ਪ੍ਰਤੀ ਲੀਟਰ ਮਈ ਮਹੀਨੇ ਦੇ ਵਿੱਚ ਵੱਧ ਚੁੱਕਾ ਹੈ,ਸਰਕਾਰਾਂ ਨੇ ਇਸ ਮੁਸੀਬਤ ਦੇ ਸਮੇਂ ਜਨਤਾ ਦਾ ਹੱਥ ਫੜਨ ਦੀ ਬਜਾਏ ਜਨਤਾ ਦਾ ਗਲਾ ਘੁੱਟ ਰਹੀ ਹੈ, ਆਮ ਆਦਮੀ ਪਾਰਟੀ ਇਸ ਵਾਧੇ ਦੀ ਨਿਖੇਧੀ ਕਰਦੀ ਹੈ ਤੇ ਮੰਗ ਕਰਦੇ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਭ ਨੂੰ ਇਸ ਵਾਧੇ ਦਾ ਵਿਰੋਧ ਕਰਨਾ ਚਾਹੀਦਾ ਹੈ,ਅਸੀਂ ਮੰਗ ਕਰਦੇ ਹਾਂ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਿਸ ਕੀਤੀਆਂ ਜਾਣ ਅਤੇ ਪੈਟਰੋਲ ਡੀਜ਼ਲ ਤੇ ਲੱਗਿਆ ਨਾਜਾਇਜ਼ ਟੈਕਸ ਘੱਟ ਕੀਤਾ ਜਾਵੇ। ਪਹਿਲਾਂ ਤੋਂ ਹੀ ਮਹਿਗਾਈ ਅਤੇ ਕੋਰੋਨਾ ਦੀ ਮਾਰ ਝੱਲ ਰਹੇ ਦੇਸ਼ ਵਾਸ਼ੀਆ ਨੂੰ ਕੁੱਝ ਰਾਹਤ ਮਿਲ ਸਕੇ।ਸਰਕਾਰਾਂ ਨੂੰ ਬੇਨਤੀ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਕਰੋੜਾਂ ਲੋਕ ਆਪਣੀ ਨੌਕਰੀ ਤੋਂ ਹੱਥ ਧੋ ਚੁੱਕੇ ਹਨ ਇਹਨਾਂ ਨੂੰ ਮਰਨ ਲਈ ਮਜ਼ਬੂਰ ਨਾ ਕੀਤਾ ਜਾਵੇ।




