17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਰੋਨਾ ਦੀ ਆੜ ਵਿੱਚ ਸਰਕਾਰ ਬਣੀ ਮਜਦੂਰ ਕਿਸਾਨਾਂ ਦੀ ਦੁਸ਼ਮਣ : ਜਗਰਾਜ...

ਕਰੋਨਾ ਦੀ ਆੜ ਵਿੱਚ ਸਰਕਾਰ ਬਣੀ ਮਜਦੂਰ ਕਿਸਾਨਾਂ ਦੀ ਦੁਸ਼ਮਣ : ਜਗਰਾਜ ਹੀਰਕੇ

ਮਾਨਸਾ, (ਗੁਰਜੰਟ ਸਿੰਘ ਸ਼ੀਹ) : ਅੱਜ ਕਰੋਨਾ ਦੇ ਚਲਦਿਆਂ ਸਰਕਾਰ ਦੇ ਮਾੜੇ ਪ੍ਰਬੰਧ ਕਾਰਨ ਦੇਸ਼ ਬੇਰੁਜ਼ਗਾਰੀ ,ਗਰੀਬੀ ,ਕਰਜ਼ਿਆਂ ,ਭੁੱਖਮਰੀ ਵੱਲ ਧੱਕਿਆ ਗਿਆ ਹੈ। ਲੋਕਡਾਉਣ ਦੇ ਚਲਦਿਆਂ ਅਣ ਐਲਾਨੀ ਐਮਰਜੈਂਸੀ ਵਰਗਾ ਮਾਹੌਲ ਬਣਾ ਦਿੱਤਾ ਗਿਆ ।ਇਸਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਸਭਾ ਦੇ ਆਗੂਆਂ ਵੱਲੋਂ ਕੀਤਾ ਗਿਆ । ਸਾਰੇ ਭਾਰਤ ਵਿਚ ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਖੇਤ ਮਜ਼ਦੂਰ ਸਭਾ ਵੱਲੋਂ ਸਬ ਡਵੀਜਨ ਪੱਧਰ ਤੇ ਮੰਗ ਪੱਤਰ ਦਿੱਤੇ ਗਏ ਹਨ । ਅੱਜ ਸਰਦੂਲਗੜ੍ਹ ਵਿਖੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਖਾਜਨਚੀ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਜਗਰਾਜ ਸਿੰਘ ਹੀਰਕੇ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਮੀਤ ਪ੍ਰਧਾਨ ਕਾਮਰੇਡ ਜਗਸੀਰ ਸਿੰਘ ਕੁਸਲਾ ਦੀ ਅਗਵਾਈ ਵਿੱਚ ਤਹਿਸੀਲਦਾਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ,ਬਿਜਲੀ ਐਕਟ 2020, ਮਜਦੂਰ ਵਿਰੋਧੀ ਕਿਰਤ ਕਾਨੂੰਨ ਰੱਦ ਕੀਤੇ ਜਾਣ ਅਤੇ ਮਜਦੂਰ ਪਰਿਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ 6 ਮਹੀਨੇ ਲਈ ਆਰਥਿਕ ਪੈਕੇਜ ਦਿਤੇ ਜਾਣ ਅਤੇ ਕਿਸਾਨ ,ਮਜ਼ਦੂਰਾਂ ਦੇ ਸਮੁੱਚੇ ਕਰਜੇ ਮਾਫ ਕੀਤੇ ਜਾਣ।ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਔਰਤਾਂ ਨੂੰ ਦਿਤੇ ਕਰਜੇ ਅਤੇ ਸਭ ਸਰਕਾਰੀ ਗੈਰ ਸਰਕਾਰੀ ਕਰਜੇ 31 ਮਾਰਚ 2021 ਤੱਕ ਨਾ ਵਸੂਲੇ ਜਾਣ ਦੀ ਆਰ ਬੀ ਆਈ ਤੇ ਸਰਕਾਰ ਕੋਲੋਂ ਮੰਗ ਕੀਤੀ ਗਈ । ਇਸ ਸਮੇਂ ਓਹਨਾਂ ਨਾਲ ਏਟਕ ਆਗੂ ਸਤਪਾਲ ਚੋਪੜਾ , ਕਿਸਾਨ ਆਗੂ ਮਹਿੰਦਰ ਸਿੰਘ ਝੰਡਾ,ਗੁਰਮੁਖ ਸਿੰਘ ,ਖੇਤ ਮਜ਼ਦੂਰ ਆਗੂ ਪੂਰਨ ਸਿੰਘ ,ਨਾਜਰ ਸਿੰਘ ਜੋੜਕੀਆਂ ਅਤੇ ਉਜਾਗਰ ਸਿੰਘ ਕੁਸਲਾ ਹਾਜ਼ਿਰ ਸਨ ।

Today Now News

RELATED ARTICLES
- Advertisment -

POPULAR POSTS