17.4 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਦੇ ਵਿਦਿਆਰਥੀ ਸਰੀਰਕ ਤੰਦਰੁਸਤੀ ਲਈ ਕਰ ਰਹੇ...

ਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਦੇ ਵਿਦਿਆਰਥੀ ਸਰੀਰਕ ਤੰਦਰੁਸਤੀ ਲਈ ਕਰ ਰਹੇ ਹਨ ਯੋਗ ਕਿਰਿਆਵਾਂ

ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਆਨ-ਲਾਈਨ ਵਿਧੀ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਆਨ-ਲਾਈਨ ਵਿਧੀ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਜਿੱਥੇ ਬੱਚੇ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਰਹੇ ਹਨ, ਉੱਥੇ ਨਾਲ ਹੀ ਸਰੀਰਕ ਤੰਦਰੁਸਤੀ ਲਈ ਸਰੀਰਕ ਕਸਰਤਾਂ ਵੀ ਕਰ ਰਹੇ ਹਨ। ਇਸੇ ਤਹਿਤ ਹੀ ਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਦੇ ਵਿਦਿਆਰਥੀਆਂ ਨੂੰ ਵੀ ਰੋਜ਼ਾਨਾ ਸਵੇਰੇ ਆਨ-ਲਾਈਨ ਵਿਧੀ ਰਾਹੀਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ। ਸਕੂਲ ਦੇ ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸਰੀਰਕ ਤੌਰ ਤੇ ਫਿੱਟ ਰੱਖਣ ਲਈ ਆਨ-ਲਾਈਨ ਜੂਮ ਕਲਾਸਾਂ ਲਗਾ ਕੇ ਅਤੇ ਫੋਨ ਕਰ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਹਰ ਰੋਜ਼ ਸਵੇਰੇ ਯੋਗ ਆਸਣ ਅਤੇ ਹੋਰ ਸਰੀਰਕ ਕਿਰਿਆਵਾਂ ਕਰਕੇ ਇਹਨਾਂ ਕਿਰਿਆਵਾਂ ਦੀ ਵੀਡੀਓ ਅਤੇ ਫੋਟੋਆਂ ਸਕੂਲ ਗਰੁੱਪ ਵਿੱਚ ਭੇਜਦੇ ਹਨ। ਪ੍ਰਿੰਸੀਪਲ ਸਤੀਸ਼ ਕੁਮਾਰ ਅਤੇ ਇੰਚਾਰਜ ਲੈਕਚਰਾਰ ਦਰਸ਼ਨ ਕੁਮਾਰ ਜੋਗਾ ਨੇ ਵਿਦਿਆਰਥੀਆਂ ਅਤੇ ਡੀ.ਪੀ.ਈ. ਪਾਲਾ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੌਰਾਨ ਬੱਚਿਆਂ ਨੂੰ ਸਿਹਤਮੰਦ ਰੱਖਣ ਵਿੱਚ ਸਰੀਰਕ ਕਿਰਿਆਵਾਂ ਅਤੇ ਯੋਗ ਆਸਣਾਂ ਦਾ ਬਹੁਤ ਮਹੱਤਵ ਹੈ। ਕਸਰਤਾਂ ਕਰਕੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਜਾ ਸਕਦਾ ਹੈ। ਉਹਨਾਂ ਸਾਰੇ ਵਿਦਿਆਰਥੀਆਂ ਨੂੰ ਸਰੀਰਕ ਕਿਰਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Today Now News

RELATED ARTICLES
- Advertisment -

POPULAR POSTS