17.4 C
Chandigarh

TODAY NOW NEWS

Friday, March 20, 2026
HomeEDUCATIONਸਰਕਾਰੀ ਸਕੂਲਾਂ ਦਾ ਸਟਾਫ ਮਾਪਿਆਂ ਨੂੰ ਸਰਕਾਰੀ ਸਕੂਲ ਚ ਬੱਚੇ ਦਾਖਿਲ ਕਰਾਉਣ...

ਸਰਕਾਰੀ ਸਕੂਲਾਂ ਦਾ ਸਟਾਫ ਮਾਪਿਆਂ ਨੂੰ ਸਰਕਾਰੀ ਸਕੂਲ ਚ ਬੱਚੇ ਦਾਖਿਲ ਕਰਾਉਣ ਲਈ ਪ੍ਰੇਰਿਤ ਕਰ ਰਿਹਾ

ਡੀ.ਈ.ਓ. ਸੰਜੀਵ ਛਾਬੜਾ ਦੀਆਂ ਹਿਦਾਇਤਾ ਮੁਤਾਬਕ ਸਾਡੇ ਸਕੂਲ ਦਾ ਸਟਾਫ ਇਸ ਮੁਹਿੰਮ ਨਾਲ ਜੁੜਿਆ : ਟੀਚਰ

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਦੇ ਮੰਤਵ ਨਾਲ ਸਿੱਖਿਆ ਵਿਭਾਗ ਨੂੰ ਵਿਸ਼ੇਸ ਹਿਦਾਇਤਾ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਅਤੇ ਦੂਸਰਾ ਸਟਾਫ ਘਰ ਘਰ ਜਾ ਕੇ ਮਾਪਿਆਂ ਨੂੰ ਉਨ੍ਹਾਂ ਦੇ ਛੋਟੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਿਹਾ ੲੈ ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਤਲਵੰਡੀ ਭਾਈ ਨਜਦੀਕ ਪਿੰਡ ਮੁੱਦਕੀ ਵਿੱਚ ਜਿੱਥੋ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਸਟਾਫ ਘਰ ਘਰ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ ।

   ਇਸ ਮੌਕੇ ਸਕੂਲ ਦੀ ਅਧਿਆਪਕਾ ਲਖਵੀਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਜਿਲ੍ਹਾ ਸਿੱਖਿਆ ਅਫ਼ਸਰ ਸੰਜੀਵ .ਛਾਬੜਾ ਜੀ ਦੀਆਂ ਹਿਦਾਇਤਾ ਮੁਤਾਬਕ ਸਾਡੇ ਸਕੂਲ ਦਾ ਸਟਾਫ ਸਰਕਾਰ ਦੀ ਇਸ ਮੁਹਿੰਮ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਉਹ ਮਾਪਿਆਂ ਨੂੰ ਸਰਕਾਰੀ ਸਕੁੂਲਾਂ ਦੀ ਪੜਾਈ ਦੇ ਉੱਚ ਪੱਧਰ ਦੇ ਮਿਆਰ ਬਾਰੇ ਦੱਸ ਰਹੇ ਹਨ । ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਉੱਚ ਸਿਖਿੱਆ ਹਾਸਲ ਕੀਤਾ ਸਟਾਫ ਹੁੰਦਾ ਹੈ ਉੱਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਂਦੀ । ਬਲਕਿ ਬੱਚਿਆਂ ਨੂੰ ਕਿਤਾਬਾਂ , ਖਾਣਾ ਅਤੇ ਵਰਦੀਆਂ ਵੀ ਸਕੂਲ ਤੋਂ ਹੀ ਮਿਲਦੀਆਂ ਹਨ।

 ਇਸ ਮੌਕੇ ਸਕੂਲ ਦੇ ਪਿੰਸੀਪਲ ਸ੍ਰੀ ਬਿਬੇਕਾ ਨੰਦ ਨੇ ਕਿਹਾ ਕਿ ਸਾਡੀ Îਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਹੈ ਤੇ ਬੱਚਿਆਂ ਦੇ ਮਾਪੇ ਵੀ ਇਸ ਮੁਹਿੰਮ ਨਾਲ ਜੁੜ ਰਹੇ ਹਨ । ਉਨ੍ਹਾਂ ਕਿਹਾ ਕਿ ਸਟਾਫ ਦੀ ਪ੍ਰੇਰਿਣਾ ਨਾਲ ਮਾਪੇ ਹੁਣ ਆਪਣੇ ਛੋਟੇ ਬੱਚੇ ਸਰਕਾਰੀ ਸਕੂੂਲਾਂ ਵਿੱਚ ਦਾਖਲ ਕਰਵਾਉਣ ਲੱਗੇ ੲਨ।

    ਇਸ ਮੌਕੇ ਬੱਚਿਆ ਦੇ ਮਾਪਿਆਂ ਵਿੱਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ Çੳੰਚ ਦਾਖਲ ਕਰਵਾਉਣ ਗੇ ।

Today Now News

RELATED ARTICLES
- Advertisment -

POPULAR POSTS