1 ਜੂਨ ਤੋਂ ਗੂਗਲ ਬੰਦ ਕਰ ਰਿਹੈ ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ

ਨਵੀਂ ਦਿੱਲੀ (ਟੈਕ-ਡੈਸਕ) : ਹੁਣ ਗੂਗਲ ਵੱਲੋਂ ਗੂਗਲ ਫੋਟੋ ਦੇ ਕਲਾਊਡ ਸਟੋਰੇਜ ਦੀ ਸੁਵਿਧਾ ਮੁਫ਼ਤ ਵਿੱਚ ਉਪਲਬਧ ਨਹੀਂ ਰਹੇਗੀ ਇਸ ਲਈ ਚਾਰਜ ਵਸੂਲਿਆ ਜਾਵੇਗਾ। ਜੇ ਤੁਸੀਂ ਗੂਗਲ ਡਰਾਈਵ ਜਾਂ ਕਿਸੇ ਹੋਰ ਜਗ੍ਹਾ ਆਪਣੀਆਂ ਫੋਟੋਜ਼ ਤੇ ਡੇਟਾ ਸਟੋਰ ਕਰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਪੈਸੇ ਦੇਣੇ ਪੈਣਗੇ । ਗੂਗਲ 1 ਜੂਨ ਤੋਂ ਆਪਣੀ ਮੁਫ਼ਤ ਸਰਵਿਸ ਬੰਦ ਕਰਨ ਜਾ ਰਿਹਾ ਹੈ। ਅਸਲ ’ਚ ਗੂੂਗਲ, ਗੂਗਲ ਫੋਟੋ ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ 1 ਜੂਨ, 2021 ਤੋਂ ਬੰਦ ਕਰ ਰਿਹਾ ਹੈ। ਭਾਵ ਹੁਣ ਗੂਗਲ ਵੱਲੋਂ ਗੂਗਲ ਫੋਟੋ ਦੇ ਕਲਾਊਡ ਸਟੋਰੇਜ ਲਈ ਚਾਰਜ ਵਸੂਲਿਆ ਜਾਵੇਗਾ।
ਗੂਗਲ ਵੱਲੋਂ ਗਾਹਕਾਂ ਨੂੰ 1 ਜੂਨ, 2021 ਤੋਂ ਸਿਰਫ਼ 15 ਜੀਬੀ ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਉਪਲਬਧ ਹੋਵੇਗੀ ਇਸ ਤੋਂ ਜਿਆਦਾ ਵਰਤੋਂ ਕਰਨ ਵਾਸਤੇ ਹਰ ਮਹੀਨੇ ਦੇ ਹਿਸਾਬ ਨਾਲ 146 ਰੁਪਏ ਚਾਰਜ ਦੇਣਾ ਪਵੇਗਾ। ਇਸਨੂੰ ਗੂਗਲ ਵਨ ਨਾਮ ਦਿੱਤਾ ਗਿਆ ਹੈ।






