17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਿਮੋਟ ਲਰਨਿੰਗ ਨੂੰ ਗੂਗਲ ਨੇ ਬਣਾਇਆ ਹੋਰ ਵੀ ਸੌਖਾ : ਲੌਂਚ ਕੀਤੇ...

ਰਿਮੋਟ ਲਰਨਿੰਗ ਨੂੰ ਗੂਗਲ ਨੇ ਬਣਾਇਆ ਹੋਰ ਵੀ ਸੌਖਾ : ਲੌਂਚ ਕੀਤੇ 50 ਨਵੇਂ ਸਾਫਟਵੇਅਰ

ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਦਿੱਤੀ ਜਾਣਕਾਰੀ

ਵਾਸ਼ਿੰਗਟਨ (ਏਜੇਂਸੀ) : ਗੂਗਲ ਕੋਰੋਨਾ ਮਹਾਮਾਰੀ ਦੌਰਾਨ 50 ਅਜਿਹੇ ਨਵੇਂ ਸਾਫਟਵੇਅਰ ਲੈ ਕੇ ਆਇਆ ਹੈ, ਜਿਨ੍ਹਾਂ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਦੋਵਾਂ ਨੂੰ ਹੀ ਰਿਮੋਟ ਲਰਨਿੰਗ ਦੇ ਮਾਧਿਅਮ ਨਾਲ ਵਰਚੂਅਲ ਕਲਾਸਰੂਮ ਨੂੰ ਚਲਾਉਣ ’ਚ ਹੋਰ ਆਸਾਨੀ ਹੋਣ ਵਾਲੀ ਹੈ। ਇਨ੍ਹਾਂ ਸਾਫਟਵੇਅਰਾਂ ਨਾਲ ਬਾਜ਼ਾਰ ’ਚ ਉਤਾਰਦੇ ਹੋਏ ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕਿਸੇ ਵੀ ਸਿੱਖਣ ਦੀ ਜ਼ਰੂਰਤ ਤੇ ਪੜ੍ਹਣ ਦੇ ਕੰਮ ਦਾ ਕੋਰੋਨਾ ਮਹਾਮਾਰੀ ਤੋਂ ਬਾਅਦ ਵੀ ਅੰਤ ਨਹੀਂ ਹੋਵੇਗਾ।

ਇਹ ਬੇਹਤਰੀਨ ਮੌਕਾ ਹੈ ਕਿ ਸਿਖਾਇਆ ਜਾਵੇ ਕਿ ਅੱਗੇ ਕੀ ਆਉਣ ਵਾਲਾ ਹੈ। ਉਨ੍ਹਾਂ ਨੇ ਕਿਹਾ ਸਾਡੀ ਕੰਪਨੀ ਦਾ ਉਦੇਸ਼ ਹੈ ਕਿ ਪੂਰੇ ਵਿਸ਼ਵ ਦੀ ਜਾਣਕਾਰੀ ਨੂੰ ਪ੍ਰਾਪਤ ਕਰਵਾਇਆ ਜਾਵੇ ਤੇ ਇਹ ਹਰ ਥਾਂ ਤੇ ਹਰ ਇਕ ਵਿਅਕਤੀ ਦੇ ਲਈ ਉਪਯੋਗੀ ਹੋਵੇ। ਗੂਗਲ ਅਨੁਸਾਰ ਇਕ ਕਰੋੜ ਸੱਤਰ ਲੱਖ ਤੋਂ ਜ਼ਿਆਦਾ ਵਿਦਿਆਰਥੀ ਤੇ ਅਧਿਆਪਕ ਗੂਗਲ ਦਾ ਉਪਯੋਗ ਸਿੱਖਣ ਤੇ ਪੜ੍ਹਨ ਲਈ ਇਸਤੇਮਾਲ ਕਰ ਰਹੇ ਹਨ।

ਜੂਨ 2020 ਨੂੰ ਇਕ ਕਰੋੜ 40 ਲੱਖ ਲੋਕਾਂ ਨੇ ਸਿੱਖਿਆ ਦੇ ਲਈ ਜੀ ਸੂਟ ਦਾ ਇਸਤੇਮਾਲ ਕੀਤਾ। ਮੌਜੂਦਾ ਸਮੇਂ ’ਚ ਗੂਗਲ ਕਲਾਸਰੂਮ ਦਾ ਇਕ ਕਰੋੜ 50 ਲੱਖ ਵਿਦਿਆਰਥੀਆਂ, ਅਧਿਆਪਕਾਂ ਦੀ ਸਹਾਇਤਾ ਕਰ ਰਹੀ ਹੈ।

Today Now News

RELATED ARTICLES
- Advertisment -

POPULAR POSTS