ਚੰਡੀਗੜ੍ਹ : ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ‘ਐਕਸ ਇੰਡੀਆ ਲੀਵ’ ਤੋਂ ਬੈਨ ਹਟਾ ਦਿੱਤਾ ਹੈ। ਪ੍ਰਸੋਨਲ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਜਾਰੀ ਇਕ ਪੱਤਰ ਅਨੁਸਾਰ 6 ਮਾਰਚ 2020 ਨੂੰ ਐਕਸ ਇੰਡੀਆ ਲੀਵ ‘ਤੇ ਲੱਗੀ ਰੋਟ ਨੂੰ ਸ਼ਰਤਾਂ ਸਮੇਤ ਹਟਾ ਲਿਆ ਗਿਆ ਹੈ। ਪੱਤਰ ਅਨੁਸਾਰ ਕੋਵਿਡ ਮਹਾਮਾਰੀ ਦੀ ਬਦਲਦੀ ਪ੍ਰਕਿਰਤੀ ਦੇ ਮੱਦੇਨਜ਼ਰ ਐਕਸ ਇੰਡੀਆ ਲੀਵ ‘ਤੇ ਜਾਣ ਲਈ ਮੁਲਾਜ਼ਮਾਂ/ਅਧਿਕਾਰੀਆਂ ਕੋਲ ਫੁੱਲੀ ਵੈਕਸੀਨੇਟਿਡ ਸਰਟੀਫਿਕੇਟ ਲਾਜ਼ਮੀ ਹੋਵੇ। ਇਸ ਤੋਂ ਇਲਾਵਾ ਬਾਹਰੀ ਦੇਸ਼ਾਂ ਤੋਂ ਵਾਪਸੀ ਵੇਲੇ ਪੰਜਾਬ ਸਰਕਾਰ ਦੇ ਅਧਿਕਾਰੀ/ਮੁਲਾਜ਼ਮ ਉਸ ਸਮੇਂ ਦੀਆਂ ਭਾਰਤ ਸਰਕਾਰ ਦੀਆਂ ਕੌਮਾਂਤਰੀ ਯਾਤਰੀਆਂ ‘ਤੇ ਲਾਗੂ ਗਾਈਡਲਾਈਨਜ਼/ਪ੍ਰੋਟੋਕਾਲ ਦੀ ਪਾਲਣਾ ਕਰਨਾ ਯਕੀਨੀ ਬਣਾਉਣ।





