17.1 C
Chandigarh

TODAY NOW NEWS

Thursday, March 19, 2026
HomeBREAKING NEWSਡੀਜੀਪੀ ਨੇ ਕਿਹਾ- ਹਥਿਆਰਾਂ ਦੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ, ਗੋਲਡੀ ਬਰਾਡ਼ ਨੂੰ...

ਡੀਜੀਪੀ ਨੇ ਕਿਹਾ- ਹਥਿਆਰਾਂ ਦੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ, ਗੋਲਡੀ ਬਰਾਡ਼ ਨੂੰ ਪੰਜਾਬ ਲਿਆਉਣ ਦੀ ਹੋ ਰਹੀ ਹੈ ਕੋਸ਼ਿਸ਼

ਚੰਡੀਗਡ਼੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ ਉਸੇ ਏਕੇ-47 (AK-47) ਨਾਲ ਹੋਈ ਸੀ ਜੋ ਅੰਮ੍ਰਿਤਸਰ ’ਚ ਮਾਰੇ ਗਏ ਸ਼ੂਟਰਾਂ ਜਗਰੂਪ ਸਿੰਘ ਰੂਪਾ (Jagroop Singh Rupa) ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਤੋਂ ਬਰਾਮਦ ਕੀਤੀ ਗਈ ਹੈ। ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਤੋਂ ਬਰਾਮਦ ਹਥਿਆਰਾਂ ਦੀ ਫੋਰੈਂਸਿਕ ਜਾਂਚ (Forensic Investigation) ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਹੱਤਿਆ ਕਾਂਡ ’ਚ ਕੈਨੇਡਾ ’ਚ ਰਹਿ ਰਹੇ ਸਾਜ਼ਿਸ਼ਕਾਰ ਗੈਂਗਸਟਰ ਗੋਲਡੀ ਬਰਾਡ਼ ਨੂੰ ਪੰਜਾਬ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੋਲਡੀ ਬਰਾਡ਼ ਨੇ ਹੀ ਸਭ ਤੋਂ ਪਹਿਲਾਂ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਕਾਰਜਕਾਰੀ ਡੀਜੀਪੀ ਗੌਰਵ ਯਾਦਵ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਭਕਨਾ ਖ਼ੁਰਦ ਪਿੰਡ ’ਚ ਪੰਜਾਬ ਪੁਲਿਸ ਨੇ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋਵਾਂ ਸ਼ੂਟਰਾਂ ਰੂਪਾ ਤੇ ਕੁੱਸਾ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ।ਪਾਕਿਸਤਾਨ ਕੁਨੈਕਸ਼ਨ ਦੀ ਹੋ ਰਹੀ ਹੈ ਜਾਂਚ

ਯਾਦਵ ਨੇ ਕਿਹਾ ਕਿ ਪੁਲਿਸ ਦੋਵਾਂ ਸ਼ੂਟਰਾਂ ਰੂਪਾ ਤੇ ਕੁੱਸਾ ਦੇ ਪਾਕਿਸਤਾਨ ਭੱਜਣ ਦੀ ਸੰਭਾਵਨਾ ਤੇ ਉਨ੍ਹਾਂ ਦੇ ਪਾਕਿਸਤਾਨ ਕੁਨੈਕਸ਼ਨ ਦੀ ਜਾਂਚ ਕਰ ਰਹੀ ਹੈ। ਪੁਲਿਸ ਦੋਵਾਂ ਸ਼ੂਟਰਾਂ ਦੇ ਪਾਕਿਸਤਾਨ ’ਚ ਰਹਿ ਰਹੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਸੰਪਰਕ ਹੋਣ ਦੀ ਜਾਂਚ ਵੀ ਕਰ ਰਹੀ ਹੈ। ਅਟਾਰੀ ਸਰਹੱਦ ਕੋਲ ਭਕਨਾ ਖ਼ੁਰਦ ਤੇ ਹੁਸ਼ਿਆਰਨਗਰ ਵਿਚਾਲੇ ਬਣੇ ਮਕਾਨ ’ਚ ਦੋਵਾਂ ਸ਼ੂਟਰਾਂ ਦੇ ਲੁਕੇ ਹੋਣ ਦੀ ਜਾਂਚ ਵੀ ਹੋ ਰਹੀ ਹੈ ਕਿ ਉਨ੍ਹਾਂ ਨੂੰ ਇੱਥੇ ਸ਼ਰਨ ਦਿੱਤੀ ਗਈ ਸੀ ਜਾਂ ਨਹੀਂ। ਯਾਦਵ ਨੇ ਕਿਹਾ ਕਿ ਮਾਰੇ ਗਏ ਦੋਵਾਂ ਗੈਂਗਸਟਰਾਂ ਦੇ ਭੱਜਣ ’ਚ ਕੌਣ ਮਦਦ ਕਰ ਰਿਹਾ ਸੀ, ਇਹ ਜਾਂਚ ਦਾ ਵਿਸ਼ਾ ਹੈ।ਜੋ ਵੀ ਗੈਂਗਸਟਰ ਹੋਵੇਗਾ, ਉਸ ਦਾ ਸਫ਼ਾਇਆ ਕੀਤਾ ਜਾਵੇਗਾ : ਡੀਜੀਪੀ

ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਗੈਂਗਸਟਰਾਂ ਨੂੰ ਫਡ਼ਨ ਗਈ ਸੀ। ਉਨ੍ਹਾਂ ਨੇ ਪਹਿਲਾਂ ਏਕੇ-47 ਤੋਂ ਫਾਇਰਿੰਗ ਕੀਤੀ ਤਾਂ ਸਵੈ-ਰੱਖਿਆ ਲਈ ਪੁਲਿਸ ਨੇ ਦੋਵਾਂ ਨੂੰ ਢੇਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਗੈਂਗਸਟਰਾਂ ਨੂੰ ਗਲੈਮਰਾਈਜ਼ ਨਹੀਂ ਕਰੇਗੀ। ਜੋ ਵੀ ਗੈਂਗਸਟਰ ਹੋਵੇਗਾ ਉਸ ਦਾ ਸਫ਼ਾਇਆ ਕੀਤਾ ਜਾਵੇਗਾ ਜਾਂ ਉਹ ਆਤਮ ਸਮਰਪਣ ਕਰ ਦੇਵੇ। ਗੈਂਗਸਟਰ ਹੋਣਾ ਕੋਈ ‘ਹੀਰੋਇਜ਼ਮ’ ਨਹੀਂ। ਸੂਬੇ ’ਚ ਕਾਨੂੰਨ ਵਿਵਸਥਾ ਕਾਬੂ ਹੇਠ ਹੈ। ਪੁਲਿਸ ਦੀ ਨਸ਼ਿਆਂ ਤੇ ਗੈਂਗਸਟਰਾਂ ਵਿਰੁੱਧ ਲਡ਼ਾਈ ਜਾਰੀ ਹੈ।

ਜੱਗੂ ਭਗਵਾਨਪੁਰੀਆ ਤੇ ਪੰਮੇ ਤੋਂ ਮਿਲੀ ਸੀ ਦੋਵਾਂ ਸ਼ੂਟਰਾਂ ਦੀ ਜਾਣਕਾਰੀ

ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਦੇ ਪੰਜਾਬ ’ਚ ਹੀ ਲੁਕੇ ਹੋਣ ਦੀ ਜਾਣਕਾਰੀ ਜੱਗੂ ਭਗਵਾਨਪੁਰੀਆ ਤੇ ਪਰਮਦਲੀਪ ਪੰਮੇ ਤੋਂ ਪੁੱਛਗਿੱਛ ਦੌਰਾਨ ਮਿਲੀ ਸੀ। ਬੀਤੇ ਦਿਨੀਂ ਮੁਹਾਲੀ ਪੁਲਿਸ ਨੇ ਜ਼ੀਰਕਪੁਰ ਤੋਂ ਫਡ਼ੇ ਗਏ ਗੈਂਗਸਟਰ ਪਰਮਦਲੀਪ ਪੰਮਾ ਰੂਪਾ ਤੇ ਕੁੱਸਾ ਦੇ ਸੰਪਰਕ ’ਚ ਸੀ। ਇੱਥੋਂ ਹੀ ਪੁਲਿਸ ਨੇ ਦੋਵਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਪੁਖ਼ਤਾ ਲੋਕੇਸ਼ਨ ਮਿਲਣ ਪਿੱਛੋਂ ਪੁਲਿਸ ਨੇ ਇਨ੍ਹਾਂ ਨੂੰ ਢੇਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਯਵਰਤ ਫ਼ੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਨੂੰ ਤਾਂ ਕਾਫ਼ੀ ਪਹਿਲਾਂ ਫਡ਼ ਲਿਆ ਸੀ ਪਰ ਰੂਪਾ ਤੇ ਕੁੱਸਾ ਨੇ ਹਰਿਆਣਾ ਦੇ ਗੈਂਗਸਟਰਾਂ ਦਾ ਸਾਥ ਛੱਡ ਦਿੱਤਾ ਸੀ। ਇਹ ਦੋਵੇਂ ਪੰਜਾਬ ’ਚ ਹੀ ਰਹੇ ਮੂਸੇਵਾਲਾ ਹੱਤਿਆ ਕਾਂਡ ’ਚ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਦੋ ਦਾ ਮੁਕਾਬਲਾ ਹੋ ਗਿਆ ਹੈ। ਹੁਣ ਤੀਜੇ ਸ਼ੂਟਰ ਦੀਪਕ ਮੁੰਡੀ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ

Today Now News

RELATED ARTICLES
- Advertisment -

POPULAR POSTS