16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਧੌਣ 'ਤੇ ਦਾਤਰ ਰੱਖ ਕੇ ਲੁੱਟੇ ਸੋਨੇ ਦੀ ਚੇਨ, ਨਕਦੀ ਤੇ ਮੋਬਾਈਲ

ਧੌਣ ‘ਤੇ ਦਾਤਰ ਰੱਖ ਕੇ ਲੁੱਟੇ ਸੋਨੇ ਦੀ ਚੇਨ, ਨਕਦੀ ਤੇ ਮੋਬਾਈਲ

ਲੁਟੇਰਿਆਂ ਨੇ ਰਾਤ ਨੂੰ ਘਰ ਜਾ ਰਹੇ ਦੁਕਾਨਦਾਰ ਨੂੰ ਬਣਾਇਆ ਨਿਸ਼ਾਨਾ

ਲੁਧਿਆਣਾ( ਜੇ ਰਾਣੂ ): ਘਰ ਪਰਤ ਰਹੇ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਗਰਦਨ ‘ਤੇ ਦਾਤਰ ਰੱਖ ਕੇ ਉਸ ਕੋਲੋਂ ਸੋਨੇ ਦੀ ਚੇਨ, 15 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਰਾਡ ਤੇ ਦਾਤਰ ਨਾਲ ਵਾਰ ਕਰਦੇ ਹੋਏ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦੇ ਕੁਝ ਸਮੇਂ ਬਾਅਦ ਹੀ ਮੁਲਜ਼ਮਾਂ ਨੇ ਦੁਕਾਨਦਾਰ ਦੇ ਮੋਬਾਈਲ ਫੋਨ ਤੋਂ ਪੀਟੀਐੱਮ ਰਾਹੀਂ ਕਈ ਰਿਚਾਰਜ ਕਰਵਾ ਲਏ।ਜਾਣਕਾਰੀ ਦਿੰਦਿਆਂ ਨਿਊ ਵਿਸ਼ਨੂੰ ਪੁਰੀ ਦੇ ਵਾਸੀ ਸੁਭਾਸ਼ ਜੈਨ ਨੇ ਦੱਸਿਆ ਕਿ ਉਹ ਇਲਾਕੇ ‘ਚ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ। ਰਾਤ ਵੇਲੇ ਉਹ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਸੁਭਾਸ਼ ਫੌਜੀ ਹਲਵਾਈ ਵਾਲੀ ਗਲ਼ੀ ‘ਚ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਗਰਦਨ ‘ਤੇ ਦਾਤਰ ਰੱਖ ਕੇ ਬਦਮਾਸ਼ਾਂ ਨੇ ਉਸ ਕੋਲੋਂ 15,000 ਰੁਪਏ ਦੀ ਨਕਦੀ, ਮੋਬਾਈਲ ਫੋਨ ਤੇ ਸੋਨੇ ਦੀ ਚੇਨ ਲੁੱਟ ਲਈ। ਬਦਮਾਸ਼ਾਂ ਨੇ ਸੁਭਾਸ਼ ‘ਤੇ ਵਾਰ ਕੀਤੇ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸੁਭਾਸ਼ ਸ਼ਿਕਾਇਤ ਦੇਣ ਥਾਣਾ ਦਰੇਸੀ ਪਹੁੰਚਿਆ। ਇਸੇ ਦੌਰਾਨ ਬਦਮਾਸ਼ਾਂ ਨੇ ਸੁਭਾਸ਼ ਤੇ ਮੋਬਾਈਲ ਫ਼ੋਨ ਦੇ ਪੇਟੀਐੱਮ ਜ਼ਰੀਏ ਕਈ ਮੋਬਾਈਲ ਨੰਬਰਾਂ ‘ਤੇ ਰਿਚਾਰਜ ਕਰਵਾਇਆ। ਏਐੱਸਆਈ ਬਲਵਿੰਦਰ ਰਾਮ ਦਾ ਕਹਿਣਾ ਹੈ ਕਿ ਸੁਭਾਸ਼ ਜੈਨ ਦੇ ਬਿਆਨਾਂ ਉੱਪਰ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ

Today Now News

RELATED ARTICLES
- Advertisment -

POPULAR POSTS