16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਗਲਾਸਗੋ: ਕੋਪ 26 ਦੌਰਾਨ ਵਲੰਟੀਅਰਾਂ ਦੇ ਪਾਉਣ ਲਈ ਵਰਦੀਆਂ ਜਾਰੀ

ਗਲਾਸਗੋ: ਕੋਪ 26 ਦੌਰਾਨ ਵਲੰਟੀਅਰਾਂ ਦੇ ਪਾਉਣ ਲਈ ਵਰਦੀਆਂ ਜਾਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਸਕਾਟਿਸ਼ ਈਵੈਂਟ ਕੈਂਪਸ (ਐੱਸ ਈ ਸੀ) ਵਿਖੇ ਹੋਣ ਵਾਲੇ 26 ਜਲਵਾਯੂ ਕਾਨਫਰੰਸ ਵਿੱਚ ਲਗਭਗ 1000 ਵਲੰਟੀਅਰਾਂ ਦੁਆਰਾ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਅਤੇ ਹੋਰ ਕੰਮਾਂ ਸਬੰਧੀ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਲਈ ਇਹਨਾਂ ਵਲੰਟੀਅਰਾਂ ਦੀ ਵੱਖਰੀ ਪਹਿਚਾਣ ਲਈ ਇਹਨਾਂ ਦੁਆਰਾ ਪਹਿਨੀਆਂ ਜਾਣ ਵਾਲੀਆਂ ਵਰਦੀਆਂ ਨੂੰ ਜਨਤਕ ਕੀਤਾ ਗਿਆ ਹੈ। ਗਲਾਸਗੋ ਦਾ ਐੱਸ ਈ ਸੀ ਕੰਪਲੈਕਸ 31 ਅਕਤੂਬਰ ਤੋਂ ਦੋ ਹਫਤਿਆਂ ਲਈ ਵਿਸ਼ਵ ਨੇਤਾਵਾਂ ਦੇ ਇਕੱਠ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਕਾਟਲੈਂਡ ਦੇ ਵਲੰਟੀਅਰਾਂ ਦੁਆਰਾ ਸਵਾਗਤ ਕੀਤਾ ਜਾਵੇਗਾ। ਇਹ ਵਲੰਟੀਅਰ ਫਾਲਕਿਰਕ ਸਥਿਤ ਕੰਪਨੀ ‘ਲਾਇਨ ਸੇਫਟੀ’ ਦੁਆਰਾ , ਰੀਸਾਈਕਲ ਕੀਤੇ ਗਏ ਅਤੇ ਟਿਕਾਊ ਫੈਬਰਿਕਸ ਤੋਂ ਬਣੀਆਂ ਵਰਦੀਆਂ ਪਹਿਨਣਗੇ। ਦੱਸਣਯੋਗ ਹੈ ਕਿ ਕੋਪ 26 ਲਈ ਗਲਾਸਗੋ ਸਿਟੀ ਕੌਂਸਲ ਨੂੰ 10,000 ਵਲੰਟੀਅਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਸਫਲ ਬਿਨੈਕਾਰਾਂ ਵਿੱਚੋਂ ਸਭ ਤੋਂ ਛੋਟੀ ਉਮਰ 16 ਸਾਲ ਅਤੇ ਸਭ ਤੋਂ ਵੱਡੀ ਉਮਰ 78 ਸਾਲ ਹੈ। ਇਸਦੇ ਇਲਾਵਾ 40% ਤੋਂ ਵੱਧ ਵਲੰਟੀਅਰ ਗਲਾਸਗੋ ਸ਼ਹਿਰ ਵਿੱਚ ਹੀ ਰਹਿੰਦੇ ਹਨ। ਇਹ ਵਲੰਟੀਅਰ ਸੰਮੇਲਨ ਦੌਰਾਨ ਆਵਾਜਾਈ ਅਤੇ ਰਿਹਾਇਸ਼ ਕੇਂਦਰਾਂ, ਐਕਟਿਵ ਯਾਤਰਾ ਮਾਰਗਾਂ ਅਤੇ ਕਾਨਫਰੰਸ ਦੇ ਗ੍ਰੀਨ ਜ਼ੋਨ ‘ਤੇ ਕੰਮ ਕਰਨਗੇ। ਕੰਪਨੀ ਅਨੁਸਾਰ ਇਹਨਾਂ ਵਰਦੀਆਂ ਵਿੱਚ ਇਨਸੂਲੇਟਡ ਜੈਕੇਟ, ਸਾਫਟ ਸ਼ੈਲ ਜੈਕਟ, ਫਲੀਸ, ਟਰਾਊਜ਼ਰ, ਹੂਡੀਜ਼, ਪੋਲੋ ਸ਼ਰਟ, ਦਸਤਾਨੇ, ਇੱਕ ਬੈਕਪੈਕ ਅਤੇ ਇੱਕ ਗਰਮ ਟੋਪੀ ਸ਼ਾਮਲ ਹਨ। ਇੰਨਾ ਹੀ ਨਹੀਂ ਵਾਤਾਵਰਨ ਚੈਰਿਟੀ ਵਨ ਟ੍ਰੀ ਪਲਾਂਟੇਡ ਦੇ ਨਾਲ ਸਾਂਝੇਦਾਰੀ ਦੁਆਰਾ ਮੁਹੱਈਆ ਕੀਤੀ ਹਰ ਵਲੰਟੀਅਰ ਵਰਦੀ ਲਈ ਇੱਕ ਰੁੱਖ ਵੀ ਲਗਾਇਆ ਜਾਵੇਗਾ।

Today Now News

RELATED ARTICLES
- Advertisment -

POPULAR POSTS