16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਗਲਾਸਗੋ: ਕੋਪ 26 ਦੌਰਾਨ ਕਈ ਪ੍ਰਮੁੱਖ ਸੈਲਾਨੀ ਕੇਂਦਰ ਹੋਣਗੇ ਬੰਦ

ਗਲਾਸਗੋ: ਕੋਪ 26 ਦੌਰਾਨ ਕਈ ਪ੍ਰਮੁੱਖ ਸੈਲਾਨੀ ਕੇਂਦਰ ਹੋਣਗੇ ਬੰਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਵਿਚਲੇ ਪ੍ਰਮੁੱਖ ਸੈਲਾਨੀ ਕੇਂਦਰ ਬੰਦ ਕੀਤੇ ਜਾਣਗੇ। ਜਿਹਨਾਂ ਵਿੱਚ ਆਰਟ ਗੈਲਰੀਆਂ, ਅਜਾਇਬ ਘਰ ਅਤੇ ਹੋਰ ਪ੍ਰਮੁੱਖ ਸਥਾਨ ਸ਼ਾਮਲ ਹਨ। ਇਸ ਸਬੰਧੀ ਸ਼ਹਿਰ ਦੇ ਸਭਿਆਚਾਰ ਅਤੇ ਮਨੋਰੰਜਨ ਸਥਾਨਾਂ ਦਾ ਸੰਚਾਲਨ ਕਰਦੀ ਗਲਾਸਗੋ ਲਾਈਫ ਨੇ ਘੋਸ਼ਣਾ ਕੀਤੀ ਹੈ ਕਿ ਕੋਪ 26 ਦੇ ਦੌਰਾਨ ਵਿਘਨ ਨੂੰ ਘੱਟ ਕਰਨ ਲਈ ਘੱਟੋ ਘੱਟ ਲਈ ਛੇ ਸਾਈਟਾਂ ਬੰਦ ਰਹਿਣਗੀਆਂ, ਜਿਹਨਾਂ ਵਿੱਚ ਕੇਲਵਿਨਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ, ਰਿਵਰਸਾਈਡ ਟ੍ਰਾਂਸਪੋਰਟ ਅਜਾਇਬ ਘਰ ਅਤੇ ਮਾਡਰਨ ਆਰਟ ਗੈਲਰੀ ਆਦਿ ਸ਼ਾਮਲ ਹਨ।
ਗਲਾਸਗੋ ਲਾਈਫ ਸਿਟੀ ਕੌਂਸਲ ਦੀ ਤਰਫੋਂ ਇਹਨਾਂ ਸਥਾਨਾਂ ਨੂੰ ਚਲਾਉਂਦੀ ਹੈ ਅਤੇ ਮਹਾਂਮਾਰੀ ਦੇ ਦੌਰਾਨ ਸਥਾਨਾਂ ਦੇ ਬੰਦ ਹੋਣ ਕਾਰਨ ਇਸਨੂੰ 38 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ। ਗਲਾਸਗੋ ਲਾਈਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਵਰਸਾਈਡ ਮਿਊਜ਼ੀਅਮ ਅਕਤੂਬਰ 23 ਤੋਂ ਨਵੰਬਰ 16, ਕੇਲਵਿੰਗਰੋਵ ਆਰਟ ਗੈਲਰੀ ਅਤੇ ਮਿਊਜ਼ੀਅਮ 28 ਅਕਤੂਬਰ ਤੋਂ 14 ਨਵੰਬਰ ਅਤੇ ਸ਼ਹਿਰ ਦੇ ਕੇਂਦਰ ਵਿੱਚ ਮਾਡਰਨ ਆਰਟ ਗੈਲਰੀ 31 ਅਕਤੂਬਰ ਤੋਂ 14 ਨਵੰਬਰ ਤੱਕ ਬੰਦ ਰਹਿਣਗੇ। ਇਸਦੇ ਨਾਲ ਹੀ ਕੇਲਵਿਨ ਹਾਲ 28 ਅਕਤੂਬਰ ਤੋਂ 1 ਨਵੰਬਰ ਤੱਕ ਬੰਦ ਰਹੇਗਾ ਅਤੇ ਕੇਲਵਿੰਗਰੋਵ ਲਾਅਨ ਬਾਉਲਜ਼ ਅਤੇ ਟੈਨਿਸ ਸੈਂਟਰ ਵੀ 31 ਅਕਤੂਬਰ ਤੋਂ 2 ਨਵੰਬਰ ਤੱਕ ਬੰਦ ਰਹੇਗਾ। ਜਦਕਿ ਪੀਪਲਜ਼ ਪੈਲੇਸ ਮੁਰੰਮਤ ਲਈ ਬੰਦ ਹੈ ਤੇ ਉਹ ਵੀ ਜਨਤਾ ਲਈ ਬੰਦ ਰਹੇਗਾ। ਇਸਦੇ ਇਲਾਵਾ ਅਮੀਰਾਤ ਅਰੀਨਾ ਇਸ ਦੌਰਾਨ ਖੁੱਲਾ ਰਹੇਗਾ ਅਤੇ ਇਸਦੇ ਆਮ ਨਾਲੋਂ ਵਧੇਰੇ ਰੁੱਝੇ ਰਹਿਣ ਦੀ ਉਮੀਦ ਹੈ। ਗਲਾਸਗੋ ਲਾਈਫ ਅਨੁਸਾਰ ਜਲਵਾਯੂ ਸੰਮੇਲਨ ਅਤੇ ਸੁਰੱਖਿਆ ਕਾਰਜਾਂ ਦੇ ਮੱਦੇਨਜ਼ਰ ਇਹਨਾਂ ਸਾਰੀਆਂ ਤਾਰੀਖਾਂ ਨੂੰ ਬਦਲਿਆ ਵੀ ਜਾ ਸਕਦਾ ਹੈ।

Today Now News

RELATED ARTICLES
- Advertisment -

POPULAR POSTS