17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿਓ ਦੀ ਜਾਇਦਾਦ 'ਚ ਕੁੜੀਆਂ ਦਾ ਵੀ ਬਰਾਬਰ ਦਾ ਹੱਕ : SC

ਪਿਓ ਦੀ ਜਾਇਦਾਦ ‘ਚ ਕੁੜੀਆਂ ਦਾ ਵੀ ਬਰਾਬਰ ਦਾ ਹੱਕ : SC

ਚਾਹੇ ਹੀ ਪਿਤਾ ਦੀ ਮੌਤ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੋਈ ਹੋਵੇ

ਨਵੀਂ ਦਿੱਲੀ, (ਬਿਊਰੋ) : ਸੁਪਰੀਮ ਕੋਰਟ ਨੇ ਕੁੜੀਆਂ ਦੇ ਹੱਕ ‘ਚ ਇਕ ਵੱਡਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪਿਓ ਦੀ ਜਾਇਦਾਦ ‘ਚ ਮੁੰਡਿਆਂ ਦੀ ਹੀ ਤਰ੍ਹਾਂ ਕੁੜੀਆਂ ਦਾ ਵੀ ਬਰਾਬਰ ਦਾ ਹੱਕ ਹੁੰਦਾ ਹੈ। ਕੋਰਟ ਨੇ ਇਹ ਫ਼ੈਸਲਾ (ਸੋਧ) ਹਿੰਦੂ ਉੱਤਰਾਧਿਕਾਰ ਐਕਟ ਤਹਿਤ ਸੁਣਾਇਆ ਹੈ। ਇੰਨਾ ਹੀ ਨਹੀਂ ਕੁੜੀਆਂ ਕੋਲੋਂ ਹਮਵਾਰਿਸ ਹੋਣ ਦਾ ਵੀ ਅਧਿਕਾਰ ਹੋਵੇਗਾ, ਚਾਹੇ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹਿੰਦੂ ਉੱਤਰਾਧਿਕਾਰ ਕਾਨੂੰਨ (ਸੋਧ), 2005 ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਹੋਵੇ।ਦੇਸ਼ ਦੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਮੰਗਲਵਾਰ ਨੂੰ ਇਹ ਅਹਿਮ ਫ਼ੈਸਲਾ ਸੁਣਾਇਆ ਹੈ। ਆਪਣੇ ਫ਼ੈਸਲੇ ‘ਚ ਬੈਂਚ ‘ਚ ਸ਼ਾਮਲ ਜਸਟਿਸ ਮਿਸ਼ਰਾ ਨੇ ਕਿਹਾ ਕਿ ਕੁੜੀਆਂ ਨੂੰ ਵੀ ਬੇਟੇ ਬਰਾਬਰ ਅਧਿਕਾਰ ਹੋਣਾ ਚਾਹੀਦਾ ਕਿਉਂਕਿ ਪੂਰੀ ਜ਼ਿੰਦਗੀ ਪਿਤਾ ਦੇ ਦਿਲ ਦੇ ਕਰੀਬ ਹੁੰਦੀਆਂ ਹਨ। ਪਿਤਾ ਜਿੰਦਾ ਹੋਵੇ ਜਾਂ ਨਾ ਬੇਟੀ ਜ਼ਿੰਦਗੀ ਭਰ ਹਮਵਾਰਿਸ ਹੋਵੇਗੀ।

Today Now News

RELATED ARTICLES
- Advertisment -

POPULAR POSTS