ਜਦੋ ਉਸ ਕੁੜੀ ਨੇ ਆਪਣੇ ਬਚਾਓ ਲਈ ਰੌਲਾ ਪਾਇਆ ਤਾਂ ਦੋਸ਼ੀ ਵਲੋੰ ਉਸ ਦੀ ਪਿੱਠ ਉੱਪਰ ਲੱਤ ਮਾਰਨ ਤੋਂ ਬਾਅਦ ਹੱਥੋਂ ਪਾਈ ਕੀਤੀ ਗਈ ।

ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ) : ਥਾਣਾ ਟਿੱਬਾ ਦੇ ਅਧੀਨ ਆਉਂਦੇ ਇਲਾਕੇ ਮੁਹੱਲਾ ਰਿਸ਼ੀ ਨਗਰ ਚ ਤਿੰਨ ਨੌਜਵਾਨਾਂ ਵਲੋੰ ਕੰਮ ਤੋਂ ਵਾਪਿਸ ਘਰ ਪਰਤ ਰਹੀ ਇੱਕ ਲੜਕੀ ਨੂੰ ਰਾਸਤੇ ਚ ਰੋਕ,ਅਸ਼ਲੀਲ ਹਰਕਤਾਂ ਕਰਦੇ ਛੇੜ ਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਟਿੱਬਾ ਦੀ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਮੁਹੱਲੇ ਚ ਹੀ ਰਹਿਣ ਵਾਲੇ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਜਦੋ ਕਿ ਦੋ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਏ । ਮਾਮਲੇ ਬਾਰੇ ਜਾਣਕਾਰੀ ਦੇਂਦਿਆ ਮੁਕੱਦਮੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਭੁਪਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤ ਕਰਤਾ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮੁਹੱਲੇ ਦੇ ਹੀ ਰਹਿਣ ਵਾਲੇ ਤਿੰਨ ਨੌਜਵਾਨਾਂ ਮੁਨੀਸ਼ ਕੁਮਾਰ ਪੁੱਤਰ ਨਰੇਸ਼ ਕੁਮਾਰ ਨਿਵਾਸੀ ਮੁਹੱਲਾ ਰਿਸ਼ੀ ਨਗਰ, ਰਵੀ ਕੁਮਾਰ ਪੁੱਤਰ ਨਰੇਸ਼ ਕੁਮਾਰ ਨਿਵਾਸੀ ਮੁਹੱਲਾ ਰਿਸ਼ੀ ਨਗਰ,ਕਾਕਾ ਪੁੱਤਰ ਮਹਿੰਦਰ ਪਾਲ ਨਿਵਾਸੀ ਮੁਹੱਲਾ ਰਿਸ਼ੀ ਨਗਰ ਦੇ ਖਿਲਾਫ ਸ਼ਿਕਾਇਤ ਕਰਦਿਆਂ ਦੋਸ਼ ਲਗਾਏ ਹਨ ਕਿ ਉਹ ਬਸਤੀ ਯੋਧੇਵਾਲ ਇਲਾਕੇ ਚ ਕਿਸੇ ਮਨਿਆਰੀ ਦੀ ਦੁਕਾਨ ਤੇ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਰੋਜਾਨਾ ਆਪਣੀ ਐਕਟਿਵਾ ਤੇ ਸ਼ਾਮ 6 ਵੱਜੇ ਦੇ ਆਸਪਾਸ ਕੰਮ ਤੋਂ ਵਾਪਿਸ ਆਉਂਦੀ ਹੈ । ਮੁਹੱਲੇ ਚ ਹੀ ਰਹਿਣ ਵਾਲੇ ਉਕਤ ਦੋਸ਼ੀ ਅਕਸਰ ਹੀ ਉਸ ਨੂੰ ਅਸ਼ਲੀਲ ਲਫਜ ਵਰਤਦੇ ਹੋਏ ਛੇੜਛਾੜ ਕਰਦੇ ਰਹਿੰਦੇ ਸਨ । ਪਰ ਕੱਲ ਜਦੋ ਉਹ ਰੋਜਾਨਾ ਦੀ ਤਰਾਂ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਜਦੋਂ ਘਰ ਵਾਪਿਸ ਆ ਰਹੀ ਸੀ ਤਾਂ ਫਿਰ ਉਕਤ ਤਿੰਨਾਂ ਦੋਸ਼ੀਆਂ ਵੱਲੋਂ ਉਸ ਨੂੰ ਦੇਖਦੇ ਹੋਏ ਗਲਤ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ । ਜਦੋ ਉਸ ਨੇ ਆਪਣੀ ਐਕਟਿਵਾ ਰੋਕ ਉੱਤਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਦੋਸ਼ੀਆਂ ਵੱਲੋਂ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਸਰੀਰਕ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ । ਜਦੋ ਉਸ ਨੇ ਆਪਣੇ ਬਚਾਓ ਲਈ ਰੌਲਾ ਪਾਇਆ ਤਾਂ ਦੋਸ਼ੀ ਮੁਨੀਸ਼ ਵਲੋੰ ਉਸ ਦੀ ਪਿੱਠ ਉੱਪਰ ਲੱਤ ਮਾਰਨ ਤੋਂ ਬਾਅਦ ਹੱਥੋਂ ਪਾਈ ਕੀਤੀ ਗਈ । ਜਿਸ ਨਾਲ ਉਸ ਨੂੰ ਕੁੱਝ ਜਿਸਮਾਨੀ ਸੱਟਾਂ ਲੱਗੀਆ । ਰੌਲਾ ਸੁਨ ਉਸ ਦੀ ਮਾਂ ਅਤੇ ਭੈਣ ਵਲੋੰ ਮੌਕੇ ਤੇ ਪੁਹੰਚ ਕੇ ਉਸ ਨੂੰ ਬਚਾਉਦੇ ਹੋਏ ਉਸ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ।ਲਿਹਾਜ਼ਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਥਾਣਾ ਟਿੱਬਾ ਵੱਲੋਂ ਕੀਤੀ ਗਈ ਜਾਂਚ ਉਪਰੰਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 149 ਅੰਡਰ ਸੈਕਸ਼ਨ 323,341,354,34 ਆਈ.ਪੀ.ਸੀ. ਦੇ ਤਹਿਤ ਦਰਜ ਕਰਦੇ ਹੋਏ ਦੋਸ਼ੀ ਰਵੀ ਨੂੰ ਕਾਬੂ ਕਰ ਲਿਆ ਗਿਆ ਹੈ ਜਦੋ ਕਿ ਦੋ ਦੋਸ਼ੀ ਫਰਾਰ ਹਨ ਜਿੰਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ।





