ਲੋਕਾਂ ਲਈ ਕੰਸੈਂਟਰੇਟਰ ਮਸ਼ੀਨਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਸੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਗਿੱਦੜਬਾਹਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਮੀਦ ਐਨਜੀਓ ਨੂੰ ਦਿੱਤੇ ਆਕਸੀਜਨ ਕੰਸਨਟ੍ਰੇਟਰ ਹਲਕਾ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣ ਵਾਲੀ ਗਿੱਦੜਬਾਹਾ ਦੀ ਸਮਾਜਸੇਵੀ ਸੰਸਥਾ ਉਮੀਦ ਐਨਜੀਓ ਨੂੰ ਤਿੰਨ ਆਕਸੀਜਨ ਕੰਸਨਟ੍ਰੇਟਰ ਮਸ਼ੀਨਾਂ ਦਿੱਤੀਆਂ। ਇਸ ਮੌਕੇ ਉਨਾਂ ਨਾਲ ਅਮਿਤ ਕੁਮਾਰ ਸਿੰਪੀ ਬਾਂਸਲ ਜਿਲ੍ਹਾਂ ਸ਼ਹਿਰੀ ਪ੍ਰਧਾਨ, ਅਸ਼ੋਕ ਬੁੱਟਰ,ਰਾਜੂ ਥਰਾਜ ਵਾਲਾ, ਸੁਨੀਲ ਬਾਂਸਲ,ਪੈਵੀ ਢਿੱਲੋਂ ਅਤੇ ਅਭੈ ਢਿੱਲੋਂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਕੋਰੋਨਾਂ ਮਰੀਜ਼ਾਂ ਦਾ ਆਕਸੀਜਨ ਲੈਵਲ ਘਟਣ ਤੇ ਉਨਾਂ ਨੂੰ ਬੜੀ ਦਿੱਕਤ ਆ ਰਹੀ ਸੀ। ਗਿੱਦੜਬਾਹਾ ਹਲਕੇ ਦੇ ਲੋਕਾਂ ਲਈ ਕੰਸੈਂਟਰੇਟਰ ਮਸ਼ੀਨਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀਉਨਾਂ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ 10 ਕੰਸਨਟ੍ਰੇਟਰ ਮਸ਼ੀਨਾਂ ਭੇਜੀਆਂ ਹਨ ਜਿੰਨਾਂ ਵਿੱਚੋਂ ਉਮੀਦ ਐਨਜੀਓ ਨੂੰ ਤਿੰਨ ਕੰਸਨਟ੍ਰੇਟਰ ਮਸ਼ੀਨਾਂ ਦਿੱਤੀਆਂ ਹਨ। ਇਸ ਮੌਕੇ ਉਮੀਦ ਐਨਜੀਓ ਦੇ ਪ੍ਰਧਾਨ ਐਡਵੋਕੇਟ ਨਰਾਇਣ ਸਿੰਗਲਾ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਸ਼ਲਾਘਾਯੋਗ ਸੇਵਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੋ ਕੰਸਨਟ੍ਰੇਟਰ ਦਿੱਤੇ ਹਨ ਉਹ ਅੱਜ ਸਮੇਂ ਦੀ ਮੁੱਖ ਲੋੜ ਸੀ ਜੋ ਗਰੀਬ ਤੇ ਲੋੜਵੰਦ ਕੋਰੋਨਾਂ ਦੇ ਮਰੀਜ਼ ਹਸਪਤਾਲ ਭਰਤੀ ਨਹੀ ਹੋ ਸਕਦੇ ਉਨਾਂਮਰੀਜ਼ਾਂ ਨੂੰ ਆਕਸੀਜਨ ਦੀ ਪੂਰਤੀ ਲਈ ਵਧੀਆ ਸਾਧਨ ਹੈ। ਉਨਾਂ ਕਿਹਾ ਕਿ ਸੰਸਥਾ ਦੀ ਟੀਮ ਦੇ ਸੰਜੀਵਕੁਮਾਰ ਬਬਲੂ , ਸੰਦੀਪ ਬਾਂਸਲ, ਕਰਨ ਗੋਇਲ,ਹਰਜਿੰਦਰ ਰਿੱਕੀ, ਹਰਪ੍ਰਰੀਤ ਮੱਕੜ,ਪਵਨ ਬਾਂਸਲ ਜਨਜਰਿੰਦਰ ਜੋਨੀ ਤੋਂ ਇਨਾਵਾ ਬਾਕੀ ਟੀਮ ਮੈਬਰ ਹਦਾਇਤਾਂ ਅਨੁਸਾਰ ਮਰੀਜ਼ ਦੇ ਘਰ ਜਾ ਕੇ ਇਹ ਸੇਵਾਕਰਨਗੇ।





