17.1 C
Chandigarh

TODAY NOW NEWS

Friday, March 20, 2026

ਗ਼ਜ਼ਲ

ਰਾਜਿੰਦਰਜੀਤ

ਤੁਰਾਂ ਜੇ ਸ਼ਹਿਰ ਨੂੰ, ਤਾਜਰ ਉਡੀਕਦੇ ਮੈਨੂੰ
ਮੁੜਾਂ ਤਾਂ ਸੈਂਕੜੇ ਹੀ ਡਰ ਉਡੀਕਦੇ ਮੈਨੂੰ

ਉਹ ਘਰ ਨਾ ਆਉਣ ਮੈਂ ਓਥੇ ਹੀ ਮਿਲ ਲਵਾਂ ਜਾਕੇ
ਦਰਾਂ ਦੇ ਬਾਹਰ ਜੋ ਪੱਥਰ ਉਡੀਕਦੇ ਮੈਨੂੰ

ਮੈਂ ਅੱਗ ਚੁੱਲ੍ਹੇ ਦੀ ਸਿਵਿਆਂ ਨੂੰ ਕਿੰਜ ਪਰਚਾਵਾਂ
ਅਜੇ ਤਾਂ ਹੋਰ ਬਹੁਤ ਘਰ ਉਡੀਕਦੇ ਮੈਨੂੰ

ਮੇਰੀ ਹੀ ਅੱਖ ਦਾ ਪਾਣੀ ਬਦਲ ਗਿਐ ਸ਼ਾਇਦ
ਉਸੇ ਤਰ੍ਹਾਂ ਹੀ ਉਹ ਮੰਜ਼ਰ ਉਡੀਕਦੇ ਮੈਨੂੰ

ਕਦੇ ਜੋ ਵਸਤਰਾਂ ਵਾਂਗੁ ਉਤਾਰ ਆਇਆ ਸਾਂ
ਦੁਬਾਰਾ ਫੇਰ ਮੇਰੇ ਪਰ ਉਡੀਕਦੇ ਮੈਨੂੰ

ਮੈਂ ਏਸੇ ਹੌਸਲੇ ਕੰਧਾਂ ’ਚ ਵੱਜਦਾ ਆਇਆਂ
ਕਿਸੇ ਗ਼ਲੀ ‘ਚ ਖੁੱਲ੍ਹੇ ਦਰ ਉਡੀਕਦੇ ਮੈਨੂੰ

Today Now News

RELATED ARTICLES
- Advertisment -

POPULAR POSTS