17.1 C
Chandigarh

TODAY NOW NEWS

Thursday, March 19, 2026

…ਗ਼ਜ਼ਲ..

ਹਫ਼ਤਾਵਾਰੀ ਕਾਵਿਲੋਕ(06 ਜੂਨ) ਵਿੱਚ ਛਪੀ

ਸਾਡੀ ਰੂਹ ਵਿੱਚ ਦੀਵਾ ਨਗ਼ਮੇ ਗਾਉਂਦਾ ਹੈ।
ਸਾਨੂੰ ਸੂਰਜ ਨੀਵਾਂ ਕਰਨਾ ਆਉਂਦਾ ਹੈ।

ਉਸਦੇ ਜੀਵਨ ਪਤਾ ਨ੍ਹੀ ਕਿੰਨੇ ਕੰਡੇ ਨੇ,
ਰੋਜ਼ ਉਹ ਫੁੱਲਾਂ ਵਾਲਾ ਕੁੜਤਾ ਪਾਉਂਦਾ ਹੈ।

ਦਫ਼ਤਰ ਜਾਣਾ ਉਸ ਲਈ ਏਨਾ ਸੌਖਾ ਨ੍ਹੀ,
ਰੋਜ਼ ਹੀ ਪਹਿਲਾਂ ਖ਼ੁਦ ਨੂੰ ਉਹ ਦਫ਼ਨਾਉੰਦਾ ਹੈ।

ਡਿੱਗੇ ਰੁੱਖ ‘ਤੇ ਆਣ ਪਰਿੰਦੇ ਬਹਿੰਦੇ ਨੇ,
ਉਨ੍ਹਾਂ ਲਈ ਤਾਂ ਰੁੱਖ ਅਜੇ ਵੀ ਜਿਉਂਦਾ ਹੈ।

ਇਸ ਸਰਵਰ ਦਾ ਪਾਣੀ ਇਕ ਦਿਨ ਤਪਣਾ ਸੀ,
ਅੱਗ ਦਾ ਟੁਕੜਾ ਰੋਜ਼ ਹੀ ਆ ਕੇ ਨ੍ਹਾਉਂਦਾ ਹੈ।
…ਡਾ. ਗੁਰਸੇਵਕ ਲੰਬੀ

Today Now News

RELATED ARTICLES
- Advertisment -

POPULAR POSTS