17.1 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਘਰਿਆਲਾ ਦੇ ਨਸ਼ਾ ਛੁਡਾਊ ਕੇਂਦਰ ਦਾ ਸਟਾਫ ਨਸ਼ਾ ਛੱਡਣ ਦੇ ਇਛੁੱਕ ਨੌਜਵਾਨਾਂ...

ਘਰਿਆਲਾ ਦੇ ਨਸ਼ਾ ਛੁਡਾਊ ਕੇਂਦਰ ਦਾ ਸਟਾਫ ਨਸ਼ਾ ਛੱਡਣ ਦੇ ਇਛੁੱਕ ਨੌਜਵਾਨਾਂ ਦੀ ਕਰਦਾ ਹੈ ਬੇਇੱਜਤੀ

ਤਰਨ ਤਾਰਨ/ਭਿੱਖੀਵਿੰਡ 07 ਅਕਤੂਬਰ (ਰਣਬੀਰ ਸਿੰਘ ਗੋਲਣ) ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਸੀ ਐੱਚ ਸੀ ਹਸਪਤਾਲ ਵਿੱਚ ਬਣੇ ਨਸ਼ਾ ਛਡਾਊ ਕੇਂਦਰ ਦੇ ਸਟਾਫ ਮੈਂਬਰਾਂ ਤੇ ਨਸ਼ਾ ਛੱਡਣ ਲਈ ਆਉਦੇ ਇਛੁੱਕ ਨੌਜਵਾਨਾਂ ਵੱਲੋਂ ਨਸ਼ਾ ਛੱਡਣ ਦੀਆਂ ਗੋਲੀਆਂ ਮੰਗਣ ਤੇ ਬੇਇੱਜ਼ਤੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਹਸਪਤਾਲ ‘ਚ ਨਸ਼ਾ ਛਡਾਉ ਗੋਲੀਆਂ ਲੈਣ ਆਉਦੇ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਸਪਤਾਲ ਦੇ ਅਧਿਕਾਰੀ ਨਸ਼ਾ ਛੱਡਣ ਦੀਆਂ ਗੋਲੀਆਂ ਮੰਗਣ ਤੇ ਉਹਨਾਂ ਦੀ ਬੇਇੱਜ਼ਤੀ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਕੌਈ ਵੀ ਨੌਜਵਾਨ ਇਸ ਬੇਇਜ਼ਤੀ ਦਾ ਵਿਰੋਧ ਕਰਦਾ ਹੈ ਤਾਂ ਹਸਪਤਾਲ ਦੇ ਅਧਿਕਾਰੀ ਉਸ ਨੂੰ ਆਈ.ਡੀ ਬਲੌਕ ਕਰਨ ਦੀ ਧਮਕੀ ਦਿੰਦੇ ਹਨ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਹਸਪਤਾਲ ‘ਚ ਨਸ਼ਾ ਛੁਡਾਊ ਕੇਂਦਰ ਬਣਾਏ ਹੋਏ ਹਨ ਪਰ ਦੂਜੇ ਪਾਸੇ ਇਹਨਾਂ ਨਸ਼ਾ ਛੁਡਾਊ ਕੇਂਦਰਾਂ ‘ਚ ਕੰਮ ਕਰ ਰਹੇ ਸਰਕਾਰੀ ਅਧਿਕਾਰੀ ਨੌਜਵਾਨਾਂ ਨੂੰ ਹਰ ਰੋਜ਼ ਬੇਇੱਜ਼ਤ ਕਰਦੇ ਹਨ। ਉਹਨਾਂ ਕਿਹਾ ਕਿ ਇਸ ਬੇਇਜ਼ਤੀ ਕਾਰਨ ਕਈ ਨੌਜਵਾਨ ਤਣਾਅ ਵਿਚ ਆ ਕੇ ਹਸਪਤਾਲ ‘ਚ ਗੋਲੀ ਖਾਣ ਲਈ ਆਉਂਦੇ ਹੀ ਨਹੀਂ ਹਨ ਅਤੇ ਉਹ ਨਸ਼ਿਆਂ ਦੇ ਦਲਦਲ ਵਿੱਚ ਫਸਕੇ ਰਹਿ ਜਾਂਦੇ ਹਨ। ਇਸ ਮਾਮਲੇ ਤੇ ਹੋਰ ਜਿਆਦਾ ਚਾਨਣਾਂ ਪਾਉਦਿਆਂ ਗੁਰਜੰਟ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਇਸ ਨਸ਼ਾ ਛੁਡਾਊ ਕੇਂਦਰ ‘ਚ ਗੋਲੀ ਖਾਣ ਲਈ ਆਉਂਦੇ ਹਨ। ਉਹਨਾਂ ਕਿਹਾ ਕਿ ਹਰ ਰੋਜ਼ ਦੀ ਤਰਾਂ ਜਦੋਂ ਉਹ ਮਿਤੀ 6 ਅਕਤੂਬਰ ਨੂੰ ਸਟਾਫ ਮੈਂਬਰ ਮੈਡਮ ਜਸਪਾਲ ਕੌਰ ਧਾਰੀਵਾਲ ਕੋਲ ਪਹੁੰਚੇ ਤਾਂ ਮੈਡਮ ਜਸਪਾਲ ਫੋਨ ਤੇ ਗੱਲ ਕਰ ਰਹੇ ਸੀ ਅਤੇ ਜਦੋਂ ਉਨ੍ਹਾਂ ਕਿਹਾ ਕਿ ਮੈਡਮ ਸਾਨੂੰ ਦਵਾਈ ਦੇ ਦਿਉ ਕਿਉਂਕਿ ਅਸੀਂ ਦਿਹਾੜੀ ਤੇ ਜਾਣਾ ਹੈ ਤਾਂ ਅੱਗਿਓ ਮੈਡਮ ਜਸਪਾਲ ਕੌਰ ਨੇ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਬੋਲੀ ‘ਤੇ ਉਨ੍ਹਾਂ ਨੂੰ ਜਬਰਦਸਤੀ ਉਥੋਂ ਭਜਾ ਦਿੱਤਾ। ਇਸ ਤੋਂ ਇਲਾਵਾ ਮੈਡਮ ਜਸਪਾਲ ਨੇ ਇਹ ਵੀ ਕਿਹਾ ਕਿ ਤੁਸੀਂ ਮੇਰੇ ਕੋਲ ਗੋਲੀਆਂ ਖਾਣ ਨਹੀਂ ਆਉਣਾ ਕਿਉਂਕਿ ਮੈਂ ਤੁਹਾਡੀ ਆਈ.ਡੀ ਬਲੌਕ ਕਰਨ ਜਾ ਰਹੀ ਹਾਂ। ਨਸ਼ੇ ਦੇ ਆਦੀ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਜੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਸਰਕਾਰੀ ਅਧਿਕਾਰੀ ਸਾਨੂੰ ਨਸ਼ਾ ਨਾ ਛੱਡਣ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੁਰਸੀਆਂ ਤੇ ਬੈਠੇ ਇਹ ਵਿਅਕਤੀ ਉਨ੍ਹਾਂ ਨੂੰ ਏਸ ਤਰ੍ਹਾਂ ਬੇਇੱਜ਼ਤ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਹਸਪਤਾਲ ਦੇ ਅੰਦਰ ਦਾਖਲ ਹੁੰਦਿਆ ਹੀ ਸ਼ਰਮ ਆਉਂਦੀ ਹੈ । ਇਸ ਮੌਕੇ ਪੀੜਤ ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਉੱਚ ਮੈਡੀਕਲ ਅਫਸਰਾਂ ਤੋਂ ਮੰਗ ਕੀਤੀ ਹੈ ਕਿ ਮੈਡਮ ਜਸਪਾਲ ਕੌਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਧਰ ਜਦੋਂ ਇਸ ਸਬੰਧੀ ਮੈਡਮ ਜਸਪਾਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਸਮੇਂ ਇਲਜ਼ਾਮ ਲਗਾਉਣ ਵਾਲੇ ਨੌਜਵਾਨ ਉਨ੍ਹਾਂ ਕੋਲ ਦਵਾਈ ਲੈਣ ਆਏ ਸਨ ਉਸ ਵਕਤ ਉਹ ਨੂੰ ਕੋਈ ਜ਼ਰੂਰੀ ਫੋਨ ਆ ਰਿਹਾ ਸੀ। ਜਸਪਾਲ ਕੌਰ ਨੇ ਦੱਸਿਆ ਕਿ ਜਦੋਂ ਇਹਨਾਂ ਨੌਜਵਾਨਾਂ ਨੇ ਮੈਨੂੰ ਆ ਕੇ ਟੋਕਿਆ ਤਾਂ ਮੈਂ ਇਨ੍ਹਾਂ ਨੂੰ ਸਿਰਫ ਇਹ ਕਿਹਾ ਕਿ ਤੁਸੀਂ ਦੱਸ ਮਿੰਟ ਰੁਕ ਜਾਓ ਪਰ ਅੱਗਿਓ ਇਨ੍ਹਾਂ ਨੌਜਵਾਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਜਦੋਂ ਐੱਸ.ਐੱਮ.ਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਐੱਸ.ਐੱਮ.ਓ ਸਾਹਿਬ ਆਪਣੇ ਦਫਤਰ ‘ਚ ਮੌਜ਼ੂਦ ਨਹੀਂ ਸਨ। ਸਰਕਾਰੀ ਅਧਿਕਾਰੀਆਂ ਦਾ ਡਿਊਟੀ ਤੇ ਨਾ ਹੋਣਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਜਿਸ ‘ਚ ਉਨ੍ਹਾਂ ਕਿਹਾ ਕਿ ਹਰ ਸਰਕਾਰੀ ਮੁਲਾਜ਼ਮ ਨੌਂ ਵਜੇ ਤੱਕ ਡਿਊਟੀ ਤੇ ਹਾਜ਼ਰ ਹੋਵੇਗਾ, ਦੀ ਪੌਲ ਖੋਲਦਾ ਹੈ। ਉਧਰ ਜਦ ਮੈਡੀਕਲ ਅਫਸਰ ਸੁਮੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਸ.ਐੱਮ.ਓ ਸਾਹਿਬ ਬਾਹਰ ਡਿਊਟੀ ਤੇ ਗਏ ਹੋਏ ਹਨ ਅਤੇ ਮੈਡਮ ਜਸਪਾਲ ਨੂੰ ਇਸ ਸਾਰੀ ਘਟਨਾ ਸੰਬੰਧੀ ਪੁੱਛਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS