16.8 C
Chandigarh

TODAY NOW NEWS

Friday, March 20, 2026
HomeBREAKING NEWSਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਚ 'Nattu Kaka' ਦੀ ਭੂਮਿਕਾ ਨਿਭਾਉਣ ਵਾਲੇ...

ਤਾਰਕ ਮਹਿਤਾ ਕਾ ਉਲਟਾ ਚਸ਼ਮਾ ‘ਚ ‘Nattu Kaka’ ਦੀ ਭੂਮਿਕਾ ਨਿਭਾਉਣ ਵਾਲੇ ਘਣਸ਼ਿਆਮ ਨਾਇਕ ਦਾ ਦਿਹਾਂਤ

ਨਵੀਂ ਦਿੱਲੀ: ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿਚ ਨਜ਼ਰ ਆਉਣ ਵਾਲੇ ਨੱਟੂ ਕਾਕਾ (Nattu Kaka) ਹੁਣ ਇਸ ਦੁਨਿਆ ’ਤੇ ਨਹੀਂ ਰਹੇ। ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਨਸ਼ਿਆਮ ਨਾਇਕ (Ghanshyam Nayak) ਦਾ ਦੇਹਾਂਤ (Death) ਹੋ ਗਿਆ ਹੈ। ਕੈਂਸਰ ਦੀ ਬਿਮਾਰੀ ਹੋਣ ਕਾਰਨ ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਇਸ ਦੀ ਜਾਣਕਾਰੀ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨੱਟੂ ਕਾਕਾ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਕੈਂਸਰ (Cancer) ਸੀ। ਉਹ ਸ਼ੁਰੂ ਤੋਂ ਹੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ (TMKOC) ਨਾਲ ਜੁੜੇ ਹੋਏ ਸਨ।


ਨੱਟੂ ਕਾਕਾ ਨੇ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹੀ ਬਹੁਤ ਹਸਾਇਆ ਹੈ। ਸ਼ੋਅ ਵਿਚ, ਉਹ ਜੇਠਲਾਲ ਦੇ ਸਹਾਇਕ ਦੀ ਭੂਮਿਕਾ ਨਿਭਾਉਂਦੇ ਸਨ ਅਤੇ ਉਨ੍ਹਾਂ ਦੀ ਦੁਕਾਨ ਵਿਚ ਕੰਮ ਕਰਦੇ ਸਨ। ਉਹ ਆਪਣੇ ਮਜ਼ਾਕੀਆ ਕਿਰਦਾਰ ਨਾਲ ਸਾਰਿਆਂ ਨੂੰ ਹਸਾਉਂਦੇ ਸਨ। ਸ਼ੋਅ ਵਿਚ ਬਾਘਾ ਨਾਲ ਉਨ੍ਹਾਂ ਦੀ ਸਾਂਝ ਬਹੁਤ ਖਾਸ ਸੀ ਅਤੇ ਹਰ ਕੋਈ ਉਨ੍ਹਾਂ ਦੀ ਪਿਆਰੀ ਮੁਸਕਰਾਹਟ ਅਤੇ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਦੇ ਦੀਵਾਨੇ ਸਨ।

Today Now News

RELATED ARTICLES
- Advertisment -

POPULAR POSTS