
ਮਾਨਸਾ 21 ਮਈ (ਗੁਰਜੰਟ ਸਿੰਘ ਬਾਜੇਵਾਲੀਆ) ਦਿਨ ਸਨੀਵਾਰ ਨੂੰ ਭਾਈ ਘਨੱਈਆ ਗ੍ਰੰਥੀ ਸਭਾ ਟਰੱਸਟ ਦੀ ਮੀਟਿੰਗ ਸਭਾ ਦੇ ਸਰਪ੍ਰਸਤ ਬਾਬਾ ਦਾਰਾ ਸਿੰਘ ਜੀ ਅਕਲੀਆ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਹੋਈ।ਜਿਸ ਵਿਚ ਪਾਠ ਬੋਧ ਸਮਾਗਮ ਬਾਰੇ ਵਿਸਥਾਰ ਪੂਰਵਕ ਵੀਚਾਰਾਂ ਹੋਈਆਂ ਅਤੇ ਹੋਰ ਮਸਲਿਆਂ ਤੇ ਵੀ ਵੀਚਾਰਾਂ ਕੀਤੀਆਂ ਗਈਆਂ।ਜਿਸ ਵਿਚ ਵੱਡੀ ਗਿਣਤੀ ਵਿੱਚ ਗ੍ਰੰਥੀ ਸਿੰਘ ਪ੍ਰਚਾਰਕ ਸਾਹਿਬਾਨ ਪਹੁੰਚੇ ਹੋਏ ਸਨ।ਜਿਸ ਵਿਚ ਫੈਸਲਾ ਹੋਇਆ ਕਿ ਪਾਠ ਬੋਧ ਸਮਾਗਮ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ।ਸਰਦੂਲਗੜ੍ਹ ਮਾਨਸਾ ਬੁਢਲਾਡਾ ਦੇ ਗ੍ਰੰਥੀ ਸਿੰਘ ਭਾਗ ਲੈ ਸਕਣ ਗਏ।ਜਿਸ ਵਿਚ ਪ੍ਰਧਾਨ ਭਾਈ ਕਰਨ ਸਿੰਘ,ਮੀਤ ਪ੍ਰਧਾਨ ਭਾਈ ਰੂਪ ਸਿੰਘ,ਜਨਰਲ ਸਕੱਤਰ ਬਾਬਾ ਪਰਦੀਪ ਸਿੰਘ ਢੈਪਈ,ਐਗਜੈਕਟਿਵ ਮੈਂਬਰ ਜਗਦੀਪ ਸਿੰਘ ਝੰਡੂਕੇ,ਨਿਸ਼ਾਨ ਸਿੰਘ,ਮੇਹਰ ਸਿੰਘ,ਭਾਈ ਟੇਕ ਸਿੰਘ ਮਾਨਸਾ,ਭਾਈ ਰਾਮ ਸਿੰਘ ਭਾਵਾ,ਬਾਬਾ ਪਿਆਰਾ ਸਿੰਘ ਬਰੇਟਾ,ਭਿੰਦਰ ਸਿੰਘ ਸਕੱਤਰ ਮਾਈਸਰਖਾਨਾ,ਭਿੰਦਰ ਸਿੰਘ ਮਾਨਸਾ, ਪ੍ਰਧਾਨ ਭਾਈ ਸੁਖਵਿੰਦਰ ਸਿੰਘ ਮੀਰਪੁਰ ਖੁਰਦ,ਭਾਈ ਕਰਮਜੀਤ ਸਿੰਘ,ਭੋਲਾ ਸਿੰਘ ਸੁਖਣਾ,ਬਲਜਿੰਦਰ ਸਿੰਘ ਸੁਖਣਾ,ਭਾਈ ਨਾਨਕ ਸਿੰਘ ਮੰਡੀ ਕਲਾਂ,ਰਣਜੀਤ ਸਿੰਘ ਮੌੜ ਢਾਡੀ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।




