ਫ਼ਾਜ਼ਿਲਕਾ, 28 ਮਈ – ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਵਲੋਂ ਇਕ ਥੈਲੇਸੀਮੀਆ ਬਿਮਾਰੀ ਨਾਲ ਪੀੜਿਤ ਬੱਚੇ ਨੂੰ ਇਕ ਦਿਨ ਦਾ ਐੱਸ.ਐੱਸ.ਪੀ ਬਣਾਇਆ ਗਿਆ। ਫ਼ਾਜ਼ਿਲਕਾ ਜ਼ਿਲ੍ਹੇ ਦੇ ਇਕ ਦਿਨ ਦੇ ਨਵੇਂ ਬਣੇ ਐੱਸ.ਐੱਸ.ਪੀ. ਗੌਰਵ ਕੰਬੋਜ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਅਹੁਦੇ ਤੇ ਬੈਠਕੇ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਸੀਨਿਆਂ ਗਿਆ ਅਤੇ ਦਫ਼ਤਰ ਸਣੇ ਪੁਲਿਸ ਲਾਈਨ ਦਾ ਨਰੀਖਣ ਕੀਤਾ ਗਿਆ।ਅਹੁਦਾ ਸੰਭਾਲਣ ਤੋਂ ਪਹਿਲਾ ਜ਼ਿਲ੍ਹੇ ਦੇ ਹੋਰਨਾਂ ਪੁਲਿਸ ਅਧਿਕਾਰੀਆਂ ਵਲੋਂ ਇਕ ਦਿਨ ਦੇ ਨਵੇਂ ਐੱਸ.ਐੱਸ.ਪੀ. ਗੌਰਵ ਕੰਬੋਜ ਨੂੰ ਫੁੱਲਾਂ ਦੇ ਬੁੱਕੇ ਭੇਟ ਕੀਤੇ ਗਏ। ਇਸ ਦੌਰਾਨ ਇਕ ਦਿਨ ਦੇ ਨਵੇਂ ਐੱਸ.ਐੱਸ.ਪੀ। ਵਲੋਂ ਨਸ਼ਾ ਤਸਕਰਾਂ ਨੂੰ ਇਲਾਕਾ ਛੱਡਣ ਦੀ ਚੇਤਾਵਨੀ ਦਿਤੀ ਗਈ।




