
ਅੰਮ੍ਰਿਤਸਰ 4 August ਰਾਣਾ ਕੰਦੋਵਾਲੀਆ ਨੂੰ ਕੱਲ੍ਹ ਦੇਰ ਰਾਤ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰੀਆਂ ਸਨ ਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਆਪਣੇ ਪਿੰਡ ਦੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਉਹ ਪਹੁੰਚਿਆ ਸੀ ਕੇ ਡੀ ਹਸਪਤਾਲ। ਭਾਰੀ ਪੁਲਿਸ ਬੱਲ ਦੀ ਤਾਇਨਾਤੀ ਵਿੱਚ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਲੈ ਕੇ ਜਾਇਆ ਗਿਆ। ਇਹ ਹਮਲਾ ਪੁਰਾਣੀ ਰੰਜਿਸ਼ ਦੇ ਨਾਂ ‘ਤੇ ਹੋਇਆ ਦੱਸਿਆ ਜਾ ਰਿਹਾ ਹੈ।
ਕੱਲ੍ਹ ਦੇਰ ਰਾਤ ਅੰਮ੍ਰਿਤਸਰ ਦੇ ਕਿਹੜੀ ਹਸਪਤਾਲ ਵਿਖੇ ਪਹੁੰਚੇ ਰਾਣਾ ਕੰਦੋਵਾਲੀਆ ਜੋ ਕਿ ਦੱਸਿਆ ਜਾ ਰਿਹਾ ਹੈ ਆਪਣੇ ਪਿੰਡ ਦੀ ਇੱਕ ਮਹਿਲਾ ਰਿਸ਼ਤੇਦਾਰ ਦਾ ਪਤਾ ਲੈਣ ਕੇ ਡੀ ਹਸਪਤਾਲ ਵਿੱਚ ਪਹੁੰਚਿਆ ਸੀ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਸਰ ਤੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ ਸੀl ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਵੀ ਜ਼ਖ਼ਮੀ ਹੋਏ ਸਨ, ਬਲਕਿ ਦੋ ਗੋਲੀਆਂ ਰਾਣਾ ਕੰਦੋਵਾਲੀਆ ਨੂੰ ਇੱਕ ਸਿਰ ਅਤੇ ਇਕ ਛਾਤੀ ਦੇ ਕੋਲ ਲੱਗੀ ਸੀl
ਪੁਲੀਸ ਕਮਿਸ਼ਨਰ ਅੰਮ੍ਰਿਤਸਰ ਡਾ ਸੁਖਚੈਨ ਸਿੰਘ ਗਿੱਲ ਦੇ ਮੁਤਾਬਕ ਦੋ ਵਿਅਕਤੀ ਹਸਪਤਾਲ ਦੇ ਗਰਾਊਂਡ ਫਲੋਰ ਤੇ ਖੜ੍ਹੇ ਰਹੇ ਜਦਕਿ ਦੋ ਵਿਅਕਤੀ ਰਾਣਾ ਕੰਦੋਵਾਲੀਆ ਦੇ ਪਿੱਛੇ ਉੱਪਰ ਚਲੇ ਗਏ ਜਿੱਥੇ ਜਾ ਕੇ ਉਨ੍ਹਾਂ ਨੇ ਰਾਣਾ ਕੰਦੋਵਾਲੀਆ ਨੂੰ ਗੋਲੀਆਂ ਮਾਰੀਆਂ ,ਜਿਸ ਤੋਂ ਬਾਅਦ ਉੱਥੋਂ ਉਹ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਾਣਾ ਕੰਦੋਵਾਲੀਆ ਅਤੇ ਜੱਗੂ ਭਗਵਾਨਪੁਰੀਆ, ਇਨ੍ਹਾਂ ਦੋਵਾਂ ਦੇ ਆਪਸ ਵਿਚ ਦੁਸ਼ਮਣੀ ਚੱਲ ਰਹੀ ਸੀ ,ਜਿਸ ਤੋਂ ਬਾਅਦ ਅੱਜ ਇਹ ਘਟਨਾ ਵਾਪਰੀ ਹੈl






